ਕਈ ਵਾਰ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਜਾਂ ਕਸਰਤ ਨਾ ਕਰਨ ਦੇ ਕਾਰਨ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਲਗਾਤਾਰ ਤਲੇ ਹੋਏ ਭੋਜਨ ਦੀ ਵਰਤੋਂ ਕਰਦੇ ਰਹੋ ਤਾਂ ਮੋਟਾਪਾ ਵਧਦਾ ਹੈ। ਪਰ ਮੋਟਾਪੇ ਦੇ ਕਾਰਨ ਕਈ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਹ ਮੋਟਾਪੇ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਵੇਰ ਦੀ ਸੈਰ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਉਤੇ ਵਾਧੂ ਚਰਬੀ ਨਹੀਂ ਰਹਿੰਦੀ।
ਇਸੇ ਤਰ੍ਹਾਂ ਮੋਟਾਪੇ ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਕਾਰਬੋਹਾਈਡਰੇਟ ਵਾਲੀਆਂ ਵਸਤੂਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਵਸਤੂਆਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਮੋਟਾਪਾ ਲਗਾਤਾਰ ਘੱਟਦਾ ਰਹੇ। ਜਿਵੇਂ ਖਾਣੇ ਵਿੱਚ ਕੱਚੇ ਨਮਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਜ਼ਿਆਦਾਤਰ ਭੁੰਨ ਕੇ ਨਮਕ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤੂਆਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਇਸ ਤੋਂ ਇਲਾਵਾ ਛਾਤੀ ਦਾ ਮੋਟਾਪਾ ਘਟਾਉਣ ਲਈ ਇਸ ਕਸਰਤ ਨੂੰ ਜ਼ਰੂਰ ਕਰਨਾ ਚਾਹੀਦਾ ਹੈ।
ਇਸ ਲਈ ਕਸਰਤ ਕਰਨ ਲਈ ਪਹਿਲਾਂ ਸਿੱਧੇ ਖੜ੍ਹੇ ਹੋ ਜਾਓ ਹੁਣ ਦੋਹਾਂ ਬਾਹਾਂ ਨੂੰ ਕਰੋਸ ਵਿਚ ਫੈਲਾਓ। ਸੱਜੀ ਬਾਂਹ ਨੂੰ ਖੱਬੇ ਪਾਸੇ ਅਤੇ ਖੱਬੀ ਬਾਂਹ ਨੂੰ ਸੱਜੇ ਪਾਸੇ ਲੈ ਕੇ ਆਓ। ਹੁਣ ਇਸ ਕਸਰਤ ਨੂੰ ਘੱਟੋ-ਘੱਟ 15 ਵਾਰ ਲਗਾਤਾਰ ਕਰੋ। ਇਸ ਕਸਰਤ ਨੂੰ ਕਰਦੇ ਰਹਿਣ ਨਾਲ ਬਾਹਾਂ ਅਤੇ ਛਾਤੀ ਦੋਹਾਂ ਦਾ ਮੁਟਾਪਾ ਘਟਣਾ ਸ਼ੁਰੂ ਹੋ ਜਾਵੇਗਾ। ਇਸ ਬਾਅਦ ਹੁਣ ਦੂਜੀ ਕਸਰਤ ਨਾ ਕਰਨ ਲਈ ਬਾਹਾਂ ਨੂੰ ਪਹਿਲਾਂ ਉੱਤੇ ਅਤੇ ਫਿਰ ਥੱਲੇ ਲੈ ਕੇ ਆਓ। ਹੁਣ ਇਸ ਕਸਰਤ ਨੂੰ ਲਗਾਤਾਰ ਕਰਦੇ ਰਹੋ ਇਸ ਕਸਰਤ ਨੂੰ ਘੱਟੋ ਘੱਟ ਇਕ ਮਿੰਟ ਜਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।