ਕਈ ਵਾਰੀ ਖਾਣੇ ਵਿੱਚ ਪ੍ਰੋਟੀਨ ਤੱਤਾਂ ਦੀ ਕਮੀ ਕਾਰਣ ਜਾਂ ਰਹਿਣ ਸਹਿਣ ਦੇ ਗਲਤ ਢੰਗ ਤਰੀਕਿਆਂ ਦੇ ਕਾਰਨ ਵਾਲ ਛੋਟੀ ਉਮਰ ਵਿੱਚ ਸਫ਼ੇਦ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸ਼ੈਂਪੂ ਵਰਤਦੇ ਹਨ। ਪਰ ਲਗਾਤਾਰ ਸ਼ੈਂਪੂ ਜਾਂ ਸਾਬਣ ਬਦਲਣ ਨਾਲ ਸਿਰ ਦੀ ਚਮੜੀ ਸਬੰਧੀ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਲਈ ਵਾਲਾਂ ਨੂੰ ਕਾਲਾ ਕਰਨ ਲਈ ਜਾਂ ਬਾਲਾਂ ਸੰਬੰਧੀ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਇਸੇ ਤਰ੍ਹਾਂ ਵਾਲਾਂ ਸਬੰਧੀ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 50 ਗ੍ਰਾਮ ਸ਼ਿਕਾਕਾਈ, 50 ਗ੍ਰਾਮ ਆਂਵਲਾ ਅਤੇ 50 ਗ੍ਰਾਮ ਰੀਠੇ ਚਾਹੀਦੇ ਹਨ। ਹੁਣ ਸਭ ਤੋਂ ਪਹਿਲਾਂ ਸ਼ਿਕਾਕਾਈ ਆਮਲਾ ਅਤੇ ਰੀਠੇ ਨੂੰ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ।
ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਇਕ ਕਟੋਰੀ ਦਹੀਂ ਵਿਚ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਘਰੇਲੂ ਨੁਸਖੇ ਨੂੰ ਵਾਲਾਂ ਉੱਤੇ ਲਗਾਓ ਅਤੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ। ਹੁਣ ਕੁਝ ਸਮਾਂ ਇਸ ਨੂੰ ਵਾਲਾਂ ਵਿੱਚ ਲਗਿਆ ਰਹਿਣ ਦਿਓ ਅਤੇ ਤਕਰੀਬਨ 10 ਮਿੰਟ ਬਾਅਦ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਵੋ।
ਇਸ ਤਰ੍ਹਾਂ ਇਸ ਘਰੇਲੂ ਨੁਸਖੇ ਦੀ ਹਫਤੇ ਵਿਚ ਤਕਰੀਬਨ ਦੋ ਵਾਰ ਵਰਤੋਂ ਜ਼ਰੂਰ ਕਰੋ। ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ