ਸਾਡੇ ਸਰੀਰ ਵਿੱਚ ਬਲੱਡ ਕਲੋਟਿਗ ਅਤੇ ਖੂਨ ਦੇ ਥਕੇ ਬਣ ਜਾਣਾ ਅਜਕਲ ਅਨਹੈਲਦੀ ਲਾਈਫ ਸਟਾਇਲ ਦੇ ਕਾਰਨ ਲੋਕਾਂ ਵਿਚ ਬਹੁਤ ਜਿਆਦਾ ਵਧ ਰਿਹਾ ਹੈ । ਬਲੱਡ ਕਲੋਟਿਗ ਦਾ ਮਤਲਬ ਸਾਡੇ ਸਰੀਰ ਵਿੱਚ ਖੂਨ ਦਾ ਇਕ ਥਾਂ ਤੇ ਜੰਮ ਕੇ ਇਕੱਠਾ ਹੋ ਜਾਣਾ ਹੂੰਦਾ ਹੈ । ਜਦੋਂ ਸਾਡੀਆਂ ਨਸਾ ਵਿਚ ਖੂਨ ਦੇ ਥਕੇ ਬਨਣ ਲੱਗ ਜਾਂਦੇ ਹਨ । ਤਾ ਹੋਲੀ ਹੋਲੀ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨ ਲੱਗ ਜਾਂਦਾ ਹੈ । ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਸ਼ੂਰੂਆਤ ਵਿਚੋਂ ਹੀ ਅਜਿਹੇ ਲਛਣ ਦਿਖਾਈ ਦਿੰਦੇ ਹਨ । ਉਨ੍ਹਾਂ ਦੇ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ । ਕਈ ਵਾਰ ਇਹ ਬਲੱਡ ਕਲੋਟਿਗ ਦੇ ਲਛਣ ਗੰਭੀਰ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ । ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਵਿੱਚ ਬਲੱਡ ਕਲੋਟਿਗ ਦੇ ਲਛਣਾ ਨੂੰ ਪਹਿਚਾਨਣਾ ਸਿਖੋ । ਧਮਨੀ ਦਾ ਥਕਾ ਸਾਡੇ ਸਰਕੁਲੇਟਰੀ ਸਿਸਟਮ ਨਸਾ ਨਾਲ ਮਿਲ ਕੇ ਬਣਿਆ ਹੂੰਦਾ ਹੈ । ਜੋਂ ਸਾਡੇ ਪੂਰੇ ਸਰੀਰ ਵਿੱਚ ਰਕਤ ਪ੍ਰਹਿਵਨ ਕਰਦੀਆਂ ਹਨ । ਇਹਨਾਂ ਨਸਾ ਅਤੇ ਧਮਨਿਆ ਵਿਚ ਰਹਤ ਦੇ ਥਕੇ ਬਣ ਸਕਦੇ ਹਨ । ਜਦੋਂ ਰਹਤ ਦਾ ਥਕਾ ਇਕ ਧਮਨੀ ਵਿਚ ਹੂੰਦਾ ਹੈ , ਤਾਂ ਇਸ ਨੂੰ ਨਸਾਂ ਦਾ ਥਕਾ ਕਿਹਾ ਜਾਂਦਾ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਸਾਡੇ ਸਰੀਰ ਵਿੱਚ ਬਲੱਡ ਕਲੋਟਿਗ ਦੀ ਸਮਸਿਆ ਹੋਣ ਤੋਂ ਪਹਿਲਾਂ ਕਿਹੜੇ ਲਛਣ ਦਿਖਾਈ ਦਿੰਦੇ ਹਨ ।
ਨਸਾਂ ਵਿਚ ਗੰਭੀਰ ਦਰਦ ਹੋਣਾ , ਸਰੀਰ ਦੇ ਕੂਝ ਹਿਸਿਆਂ ਵਿੱਚ ਐਟਕ ਮਹਿਸੂਸ ਹੋਣਾ , ਦਿਲ ਦੇ ਦੋਰੇ ਜਾ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ । ਵੇਨਸ ਵਿਚ ਹੋਣ ਵਾਲੇ ਬਲੱਡ ਦੇ ਥਕੇ ਨੂੰ ਵੇਨੋਸ ਦਾ ਥਕਾ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੇ ਥਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਹੋਲੀ ਹੋਲੀ ਬਣ ਸਕਦੇ ਹਨ । ਪਰ ਸਾਡੇ ਲਈ ਉਹ ਵੀ ਗੰਭੀਰ ਸਾਬਿਤ ਹੋ ਸਕਦੇ ਹਨ ।
ਡਿਪ ਵੇਨਸ ਥ੍ਰੋਮਬੋਸਿਸ DVT ਵਿਚ ਸਾਡੇ ਸਰੀਰ ਦੀਆਂ ਨਸਾਂ ਵਿਚ ਇਕ ਥਕੇ ਦੇ ਵਿਚ ਇਕ ਥਕਾ ਬਨਣ ਲੱਗ ਜਾਂਦਾ ਹੈ । ਇਹ ਥਕੇ ਸਾਡੇ ਪੈਰਾਂ ਦੀਆਂ ਨਸਾਂ ਵਿੱਚ ਬਨਣਾ ਆਮ ਜਿਹੀ ਗੱਲ ਹੂੰਦੀ ਹੈ । ਪਰ ਇਹ ਸਮਸਿਆ ਸਾਡੀਆਂ ਬਾਹਾਂ , ਫੇਫੜਿਆਂ ਅਤੇ ਦਿਮਾਗ ਵਿਚ ਵੀ ਹੋ ਸਕਦੀ ਹੈ । ਇਹਨਾਂ ਵਿੱਚ ਬਿਨਾਂ ਕਿਸੇ ਵੀ ਲੱਛਣ ਦੇ ਖੂਨ ਦਾ ਥਕਾ ਬਣਨਾ ਸੰਭਵ ਹੂੰਦਾ ਹੈ । ਇਹ ਲਛਣ ਸਾਡੇ ਸਰੀਰ ਵਿੱਚ ਕਈ ਹੋਰ ਬੀਮਾਰੀਆਂ ਦੇ ਲਛਣਾ ਦੇ ਸਮਾਨ ਹੂੰਦੇ ਹਨ । ਇਹ ਪੈਰਾਂ ਜਾ ਹੱਥਾਂ , ਹਾਰਟ , ਪੇਟ , ਦਿਮਾਗ ਅਤੇ ਫੇਫੜਿਆ ਵਿਚ ਖੂਨ ਦੇ ਥਕੇ ਦੇ ਲਛਣ ਦਿਖਾਈ ਦਿੰਦੇ ਹਨ । ਇਹਨਾਂ ਜਗ੍ਹਾ ਤੇ ਤੂਹਾਨੂੰ ਇਹ ਲੱਛਣ ਸ਼ੂਰੁਆਤ ਵਿਚ ਮਹਿਸੂਸ ਹੋ ਸਕਦੇ ਹਨ ।
ਥਕੇ ਵਾਲੀ ਜਗ੍ਹਾ ਤੇ ਗਰਮੀ , ਪ੍ਰਭਾਵਿਤ ਪੈਰ ਜਾ ਬਾਹ ਵਿਚ ਕੋਮਲਤਾ ਜਾ ਦਰਦ , ਪ੍ਰਭਾਵਿਤ ਪੈਰ ਅਤੇ ਹਥ ਵਿਚ ਸੋਜ , ਸਕਿਨ ਦਾ ਰੰਗ ਲਾਲ ਜਾ ਫਿਰ ਬੈਂਗਨੀ ਹੋਣਾ । ਪੈਰ ਅਤੇ ਬਾਹ ਵਿਚ ਬਲੱਡ ਕਲੋਟਿਗ ਦੇ ਸ਼ੂਰੂਆਤ ਵਿਚ ਦਿਖਣ ਵਾਲੇ ਸੰਕੇਤ ਸੋਜ , ਦਰਦ ਅਤੇ ਕ੍ਰੈਪਸ ਦਿਲ ਵਿਚ ਬਲੱਡ ਕਲੋਟਿਗ ਦੇ ਸੰਕੇਤ ਦਿਲ ਵਿਚ ਖੂਨ ਦਾ ਥਕਾ ਬਣਨ ਦੇ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ । ਦਿਲ ਦੇ ਵਿਚ ਖੂਨ ਦਾ ਥਕਾ ਕਿਸੇ ਵੀ ਸਮੇਂ ਬਣ ਸਕਦਾ ਹੈ । ਦਿਲ ਵਿਚ ਖੂਨ ਦਾ ਥਕਾ ਸਾਡੀ ਛਾਤੀ ਨੂੰ ਨੂਕਸਾਨ ਪਹੁੰਚਾ ਸਕਦਾ ਹੈ । ਅਤੇ ਇਸ ਕਾਰਨ ਛਾਤੀ ਵਿਚ ਭਾਰੀਪਣ ਮਹਿਸੂਸ ਹੋ ਸਕਦਾ ਹੈ ।
ਸਾਹ ਲੈਣ ਵਿੱਚ ਤਕਲੀਫ਼ , ਦਿਲ ਦੀ ਧੜਕਣ ਤੇਜ਼ ਹੋਣਾ , ਸੋਣ ਸਮੇਂ ਸਾਹ ਲੈਣ ਦੀ ਤੇਜ਼ ਆਵਾਜ਼ ਆਉਂਣੀ ।
ਪੇਟ ਦੇ ਵਿਚ ਬਲੱਡ ਕਲੋਟਿਗ ਗੰਭੀਰ ਪੇਟ ਵਿੱਚ ਦਰਦ ਅਤੇ ਸੋਜ ਸਾਡੇ ਪੇਟ ਵਿੱਚ ਖੂਨ ਦੇ ਥਕੇ ਬਨਣ ਦਾ ਕਾਰਨ ਹੋ ਸਕਦਾ ਹੈ । ਇਹ ਸਾਡੇ ਪੇਟ ਵਿੱਚ ਵਾਇਰਸ ਅਤੇ ਫ਼ੂਡ ਪੋਇਜਿੰਗ ਦੇ ਲਛਣ ਵੀ ਹੋ ਸਕਦੇ ਹਨ ।
ਦਿਮਾਗ ਵਿਚ ਬਲੱਡ ਕਲੋਟਿਗ ਜਾਂ ਸਟ੍ਰੋਕ ਦਿਮਾਗ ਵਿਚ ਖੂਨ ਦਾ ਥਕਾ ਵੀ ਸਟ੍ਰੋਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਸਾਡੇ ਦਿਮਾਗ ਵਿਚ ਖੂਨ ਦਾ ਥਕਾ ਅਚਾਨਕ ਅਤੇ ਗੰਭੀਰ ਸਿਰਦਰਦ ਦਾ ਕਾਰਨ ਬਣ ਸਕਦਾ ਹੈ । ਅਤੇ ਇਸ ਤੋਂ ਇਲਾਵਾ ਕੁਝ ਹੋਰ ਲਛਣ ਜਿਵੇਂ ਅਚਾਨਕ ਬੋਲਣ ਅਤੇ ਦੇਖਣ ਵਿਚ ਤਕਲੀਫ਼ ਹੋਣਾ ਵੀ ਹੋ ਸਕਦਾ ਹੈ ।
ਇਸ ਤਰ੍ਹਾਂ ਤੂਸੀਂ ਆਪਣੇ ਸਰੀਰ ਵਿੱਚ ਇਹਨਾਂ ਸੰਕੇਤਾਂ ਦੀ ਮਦਦ ਨਾਲ ਸਰੀਰ ਦੇ ਕਿਸੇ ਵੀ ਅੰਗ ਵਿੱਚ ਬਲੱਡ ਕਲੋਟਿਗ ਨੂੰ ਅਸਾਨੀ ਨਾਲ ਪਹਿਚਾਣ ਸਕਦੇ ਹੋ ।