ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅਕਸਰ ਹੀ ਸੁਣਦੇ ਹਾਂ ਕਿ ਕਾਫੀ ਲੋਕ ਇਹ ਆਖਦੇ ਹਨ ਕਿ ਉਹਨਾਂ ‘ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਹੈ। ਜਿਸ ਕਰਕੇ ਉਹਨਾਂ ਦੇ ਕੰਮ ਨਹੀਂ ਹੋ ਰਹੇ। ਆਓ ਇਸ ਵਿਸ਼ੇ ਨਾਲ ਜੁੜੀ ਇਹ ਕਥਾ ਸੁਣੀਏ ਅਤੇ ਇਸ ਵਹਿਮ ਤੋਂ ਬਾਹਰ ਨਿਕਲੀਏ। ਸੰਗਤ ਜੀਓ ਇਹ ਕਥਾ ਤੁਸੀਂ ਹੋਰ ਸੰਗਤ ਨਾਲ ਵੀ ਸ਼ੇਅਰ ਕਰੋ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ।
ਇਸ ਵਿਸ਼ੇ ਨਾਲ ਜੁੜੇ ਇੱਕ ਲੇਖ ਦਾ ਕੁੱਝ ਅੰਸ਼ ਵੀ ਸਾਂਝਾ ਕਰ ਰਹੇ ਹਾਂ। ਧਰਮ ਦੀ ਉਤਪਤੀ ਬੇਸ਼ਕ ਜਾਦੂ-ਟੂਣੇ, ਪਖੰਡ, ਵਹਿਮ-ਭਰਮ ਦੇ ਵਿਰੋਧ ਵਿੱਚ ਹੋਈ ਪਰ ਧਰਮ ਦੇ ਨਿਰਮਾਣ ਵਿੱਚ ਵੀ ਜਾਦੂ ਟੂਣੇ ਦੀ ਹੋਂਦ ਵੇਖੀ ਜਾ ਸਕਦੀ ਹੈ।
ਜਾਦੂ-ਟੂਣੇ ਧਰਮ ਦਾ ਹੀ ਇੱਕ ਅੰਗ ਹਨ। ਜਾਦੂ ਦਾ ਪ੍ਰਯੋਗ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਕੀਤਾ ਜਾਂਦਾ ਹੈ ਜਾਂ ਕਿਸੇ ਦੁਸ਼ਮਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਧਰਮ ਅਤੇ ਜਾਦੂ ਟੂਣੇ ਦੋਹਾਂ ਵਿੱਚ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦੁਆਉਣ ਵਿੱਚ ਯੋਗਦਾਨ ਪ੍ਰਦਾਨ ਕਰਦੇ ਹਨ।
ਜਾਦੂ ਅਤੇ ਧਰਮ ਦੋਵਾਂ ਦੀ ਇਹ ਧਾਰਨਾ ਹੈ ਕਿ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਹਨ। ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਨੂੰ ਖੁਸ਼ ਕਰ ਕੇ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਧਾਰਮਿਕ ਭਾਵਨਾ ਹੁੰਦੀ ਹੈ।
ਜਦੋਂ ਮਨੁੱਖ ਕਿਸੇ ਨਿਸ਼ਚਿਤ ਰੀਤ, ਕਰਮ-ਕਾਂਡ ਨਾਲ ਜਾਂ ਕਿਸੇ ਦੈਵੀ ਸ਼ਕਤੀ ਦੇ ਸਹਿਯੋਗ ਨਾਲ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਜਾਦੂ ਟੂਣਾ ਹੈ। ਪੰਜਾਬੀ ਸਭਿਆਚਾਰ ਵਿੱਚ ਵੀ ਜਾਦੂ ਟੂਣੇ ਨੂੰ ਅਹਿਮ ਸਥਾਨ ਪ੍ਰਾਪਤ ਹੈ। ਇਹ ਜਾਦੂ-ਟੂਣੇ, ਪੀੜੀ-ਦਰ-ਪੀੜੀ, ਲੋਕ ਸਮੂਹ ਤੋਂ ਸਵੀਕ੍ਰਿਤੀ ਪ੍ਰਾਪਤ ਕਰਦੇ ਹੋਏ
ਇੱਕ ਨਿਰੰਤਰ ਧਾਰਾ ਵਾਂਗ ਸਾਡੇ ਸਭਿਆਚਾਰ ਵਿੱਚ ਚਲ ਰਹੇ ਹਨ। ਸ਼ੁਭ ਫਲ ਲਈ ਵੀ ਟੂਣੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੰਤਰਾਂ ਦੇ ਜਾਪ ਨਾਲ ਅਲੌਕਿਕ ਸ਼ਕਤੀਆਂ ਨੂੰ ਵਸ ਕਰ ਲੈਣਾ।