ਅਕਸਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੁੰਦਾ ਹੈ ਕਿ ਉਹ ਦਿਨ ਰਾਤ ਮਿਹਨਤ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਇਸ ਤੋਂ ਇਲਾਵਾ ਕਈ ਵਾਰੀ ਕੁਝ ਕਾਰਨਾਂ ਦੇ ਕਾਰਨ ਕੁਝ ਕੰਮਾਂ ਦੇ ਵਿੱਚ ਹਮੇਸ਼ਾਂ ਰੁਕਾਵਟ ਰਹਿ ਜਾਦੀ ਹੈ।
ਜਿਸ ਕਾਰਨ ਉਹ ਹਮੇਸ਼ਾਂ ਪਰੇਸ਼ਾਨੀਆਂ ਦੇ ਵਿੱਚ ਰਹਿੰਦੇ ਹਨ ਜਾਂ ਦਿੱਕਤਾਂ ਦੇ ਵਿੱਚ ਘਿਰੇ ਰਹਿੰਦੇ ਹਨ ਪਰ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਹਮੇਸ਼ਾਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
ਪਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਨ ਦੀ ਅਸਲ ਖੁਰਾਕ ਪ੍ਰਮਾਤਮਾ ਦਾ ਨਾਮ ਹੁੰਦੀ ਹੈ ਇਸ ਲਈ ਜੇਕਰ ਮਨ ਨੂੰ ਮਨ ਦੀ ਖੁਰਾਕ ਦਿੱਤੀ ਜਾਵੇ ਤਾਂ ਮਨ ਦੇ ਵਿੱਚ ਦੁਬਿਧਾਵਾਂ ਜਾਂ ਪਰੇਸ਼ਾਨੀਆਂ ਨਾਲ ਸਬੰਧਿਤ ਦਿੱਕਤਾਂ ਨਹੀਂ ਆਉਂਦੀਆਂ
ਇਸ ਤਰ੍ਹਾਂ ਕੁਝ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ ਜਾਂ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਜਾਂਦੇ ਹਨ ਜਨੂੰਨ ਦੇ ਬੱਚੇ ਦਾ ਵਿਆਹ ਨਹੀਂ ਹੁੰਦਾ ਜਾਂ ਰਿਸ਼ਤਾ ਜੁੜਨ ਸਬੰਧੀ ਦਿੱਕਤਾਂ ਆਉਂਦੀਆਂ ਹਨ।
ਜਿਸ ਦੇ ਚੱਲਦਿਆਂ ਕਈ ਵਾਰੀ ਕੁਝ ਲੋਕ ਵਹਿਮਾਂ ਭਰਮਾਂ ਜਾਂ ਗ਼ਲਤ ਰਾਹਾਂ ਵਿੱਚ ਫਸ ਜਾਂਦੇ ਹਨ
ਜਿਵੇਂ ਉਹ ਬਾਬਿਆਂ ਜਾਂ ਪਖੰਡੀ ਸਾਧਾਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਦੱਸੇ ਰਸਤੇ ਨੂੰ ਅਪਨਾਉਂਦੇ ਹਨ ਜਾਂ ਕੁਝ ਅਜਿਹੀਆਂ ਗੱਲਾਂ ਨੂੰ ਅਪਨਾਉਂਦੇ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਖ਼ਰਚਾ ਜ਼ਿਆਦਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਪੈਂਦਾ ਹੈ
ਪਰ ਕਦੇ ਵੀ ਅਜਿਹੇ ਵਹਿਮ ਭਰਮਾਂ ਜਾਂ ਗ਼ਲਤ ਰਾਹਾਂ ਤੇ ਨਹੀਂ ਜਾਣਾ ਚਾਹੀਦਾ ਸਗੋਂ ਜਦੋਂ ਨਵੇਂ ਰਿਸ਼ਤੇ ਜੁੜਨ ਸਬੰਧੀ ਦਿੱਕਤਾਂ ਆਉਣ ਤਾਂ ਮਹਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਹੀ ਹਰ ਮੁਸ਼ਕਿਲ ਸਮੇਂ ਦੇ ਵਿੱਚੋਂ ਆਸਾਨੀ ਨਾਲ ਕੱਢਦਾ ਹੈ
ਅਤੇ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀ ਕੁਝ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ