ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਨ੍ਹਾਂ ਦਾ ਦੁਨਿਆਵੀ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ। ਇਸੇ ਤਰ੍ਹਾਂ ਇਹ ਸਮਝਣ ਲਈ ਇਕ ਕਾਲਪਨਿਕ ਕਹਾਣੀ ਹੈ ਕਿ ਜਦੋਂ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਬਣਾ ਦਿੱਤੀ ਤਾਂ ਉਸ ਨੂੰ ਆਪਣੇ ਰਹਿਣ ਲਈ ਟਿਕਾਣਾ ਲੱਭਣਾ ਮੁਸ਼ਕਿਲ ਹੋ ਗਿਆ। ਕਿਉਂਕਿ ਪ੍ਰਮਾਤਮਾ ਨੇ ਬੰਦੇ ਨੂੰ ਸਭ ਕੁਝ ਦੇ ਦਿੱਤਾ ਦਿਮਾਗ ਦਿੱਤਾ ਅਤੇ ਬੰਦੇ ਨੂੰ ਹਰ ਇੱਕ ਚੀਜ਼ ਬਣਾਉਣ ਦੀ ਤਾਕਤ ਦੇ ਦਿੱਤੀ। ਉਸ ਸਮੇਂ ਪ੍ਰਮਾਤਮਾ ਨੇ ਸੋਚਿਆ ਕਿ ਮੇਰਾ ਘਰ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜੋ ਆਸਾਨੀ ਨਾਲ ਲੱਭਿਆ ਨਾ ਜਾ ਸਕੇ।
ਰੱਬ ਇਹ ਸੋਚਦਾ ਹੋਇਆ ਪਰੇਸ਼ਾਨ ਹੋ ਗਿਆ ਉਸ ਸਮੇਂ ਸਾਰੇ ਦੇਵੀ ਦੇਵਤੇ ਪ੍ਰਮਾਤਮਾ ਕੋਲ ਪਹੁੰਚੇ ਅਤੇ ਪੁੱਛਣ ਲੱਗੇ ਕਿ ਤੁਹਾਡੀ ਪ੍ਰੇਸ਼ਾਨੀ ਦਾ ਕਾਰਨ ਕੀ ਹੈ। ਤਾਂ ਪ੍ਰਮਾਤਮਾ ਨੇ ਦੱਸਿਆ ਕਿ ਮੈਂ ਬੰਦੇ ਨੂੰ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਹੁਣ ਬੰਦਾ ਮੈਨੂੰ ਆਸਾਨੀ ਨਾਲ ਲੱਭ ਕੇ ਜਿੰਦਰੇ ਮਾਰ ਕੇ ਰੱਖ ਲਵੇਗਾ। ਤਾਂ ਉਸ ਸਮੇਂ ਦੇਵੀ ਦੇਵਤਿਆਂ ਨੇ ਦੱਸਿਆ ਕਿ ਇਨਸਾਨ ਤੁਹਾਨੂੰ ਬਾਹਰ ਤਾਂ ਲੱਭ ਸਕਦਾ ਹੈ ਪਰ ਆਪਣੇ ਅੰਦਰ ਲੱਭਣਾ ਉਸ ਨੂੰ ਮੁਸ਼ਕਿਲ ਹੋਵੇਗਾ ਇਸ ਲਈ ਤੁਸੀਂ ਇਨਸਾਨ ਦੇ ਮਨ ਵਿਚ ਘਰ ਬਣਾ ਲਵੋ।
ਇਸੇ ਲਈ ਬੰਦੇ ਨੂੰ ਸੁਖ ਪ੍ਰਾਪਤ ਕਰਨ ਲਈ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਹਰ ਕੰਮ ਦੇ ਵਿੱਚ ਪ੍ਰਮਾਤਮਾ ਨੂੰ ਧਿਆਨ ਦੇਣਾ ਚਾਹੀਦਾ ਹੈ।ਇਸੇ ਤਰ੍ਹਾਂ ਜੇਕਰ ਗੁਰਬਾਣੀ ਦੇ ਇਸ ਸ਼ਬਦ ਦਾ ਰੋਜ਼ਾਨਾ ਪੰਜਾਬ ਕੀਤਾ ਜਾਵੇ ਤਾਂ ਇਨਸਾਨ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਸੋਰਠਿ ਮਹਲਾ ੫ ॥ ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਜੂਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ