ਪਾਣੀ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ। ਬਚਪਨ ਤੋਂ ਹੁਣ ਤਕ ਵੱਡਿਆਂ ਨੂੰ ਇਹੀ ਕਹਿੰਦੇ ਸੁਣਿਆ ਹੈ ਜਿੰਨਾ ਜ਼ਿਆਦਾ ਪਾਣੀ ਪੀਵਾਂਗੇ ਓਨਾ ਹੀ ਸਿਹਤਮੰਦ ਰਹਾਂਗੇ। ਪਰ ਧਿਆਨ ਦੇਣ ਯੋਗ ਗੱਲ ਹੈ ਕਿ ਲੋੜ ਤੋਂ ਵੱਧ ਹਰ ਚੀਜ਼ ਨੁਕਸਾਨਦਾਇਕ ਹੁੰਦੀ ਹੈ। ਜੇਕਰ ਤੁਸੀਂ ਵੀ ਲੋੜ ਤੋਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤਹਾਨੂੰ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਤਹਾਨੂੰ ਇੱਥੇ ਦੱਸਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।
ਕਿਡਨੀ ਨੂੰ ਨੁਕਸਾਨ- ਪਾਣੀ ਜ਼ਿਆਦਾ ਪੀਣ ਨਾਲ ਕਿਡਨੀ ਨੂੰ ਵੀ ਨੁਕਸਾਨ ਹੁੰਦਾ ਹੈ। ਦਰਅਸਲ ਜਦੋਂ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਇਸ ਦੀ ਵਜਾ ਨਾਲ ਆਰਜੀਨਨ ਵੈਸੋਪ੍ਰੇਸਿਨ ਦਾ ਪਲਾਜ਼ਮਾ ਪੱਧਰ ਘੱਟ ਹੋ ਜਾਂਦਾ ਹੈ। ਜਿਸ ਦਾ ਸਿੱਧਾ ਅਸਰ ਕਿਡਨੀ ‘ਤੇ ਪੈਂਦਾ ਹੈ। ਅਜਿਹੇ ‘ਚ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ।
ਦਿਮਾਗ ‘ਤੇ ਹੋਣ ਵਾਲਾ ਅਸਰ: ਜੇਕਰ ਤਹਾਨੂੰ ਓਵਰਹਾਈਡ੍ਰੇਸ਼ਨ ਹੋਵੇ ਤਾਂ ਇਸ ਦੀ ਵਜਾ ਨਾਲ ਸੋਡੀਅਮ ਦੇ ਘੱਟ ਹੋਣ ਨਾਲ ਬ੍ਰੇਨ ‘ਚ ਸੋਜ ਪੈਦਾ ਹੁੰਦੀ ਹੈ। ਜਿਸ ਦੀ ਵਜਾ ਨਾਲ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ ਹੈ। ਉੱਥੇ ਹੀ ਇਸ ਤੋਂ ਇਲਾਵਾ ਕਨਫਿਊਜ਼ਨ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਲੀਵਰ ਨੂੰ ਨੁਕਸਾਨ: ਓਵਰਹਾਈਡ੍ਰੇਸ਼ਨ ਦੀ ਵਜਾ ਸਿਰਫ ਸਾਧਾਰਨ ਪਾਣੀ ਨਹੀਂ ਹੈ। ਬਲਕਿ ਜਦੋਂ ਤੁਸੀਂ ਆਇਰਨ ਯੁਕਤ ਪਾਣੀ ਜ਼ਿਆਦਾ ਸੇਵਨ ਕਰਦੇ ਹਨ ਤਾਂ ਲੀਵਰ ਤੋਂ ਜੁੜੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਤੋਂ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।
ਹਿਰਦੇ ਨੂੰ ਖਤਰਾ: ਜੇਕਰ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਦੀ ਵਜਾ ਨਾਲ ਹਾਰਟ ਫੇਲੀਅਰ ਦੀ ਸੰਭਾਵਨਾ ਵੀ ਵਧ ਜਾਂਦਾ ਹੈ। ਦਰਅਸਲ, ਜਦੋਂ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਚ ਖੂਨ ਦੀ ਮਾਤਰਾ ਵਧ ਜਾਂਦੀ ਹੈ। ਜਿਸ ਦਾ ਸਿੱਧਾ ਦਬਾਅ ਦਿਲ ਦੀਆਂ ਧਮਨੀਆਂ ‘ਤੇ ਪੈਂਦਾ ਹੈ। ਉੱਥੇ ਹੀ ਇਸ ਦੇ ਅਣਲੋੜੀਂਦੇ ਦਬਾਅ ਦੇ ਚੱਲਦੇ ਹਾਰਟ ਫੇਲ ਦਾ ਖਤਰਾ ਪੈਦਾ ਹੋ ਜਾਂਦਾ ਹੈ