ਕਿਸੇ ਦੀ ਕਿਸਮਤ ਜਾਂ ਭਾਗ ਵੈਸੇ ਤਾਂ ਉਸਦੇ ਕਰਮਾਂ ਤੋਂ ਹੀ ਤੈਅ ਹੁੰਦਾ ਹੈ ਲੇਕਿਨ ਇਨਸਾਨ ਆਪਣੀਆਂ ਗਲਤੀਆਂ ਨੂੰ ਕਿਸਮਤ ਤੇ ਥੋਪ ਕੇ ਉਸ ਨੂੰ ਚੰਗੀ ਜਾਂ ਮਾੜੀ ਕਿਸਮਤ ਦਾ ਨਾਮ ਦੇ ਦਿੰਦਾ ਹੈ ਤੇ ਜੇ ਕਦੀ ਤੁਹਾਡਾ ਸਾਹਮਨਾ ਬੁਰੇ ਸਮੇਂ ਜਾਂ ਮਾੜੀ ਕਿਸਮਤ ਤੇ ਹੋ ਜਾਏ ਤਾਂ ਇਸ ਸਮੇਂ ਤੁਹਾਨੂੰ ਚਾਹੀਦਾ ਹੁੰਦਾ ਹੈ ਧੀਰਜ ਸਬਰ,ਅਕਸਰ ਸਾਡੀ ਮਿਹਨਤ ਦੀ ਅਸਫਲਤਾ ਸਾਨੂੰ ਪ੍ਰਾਪਤੀ ਦੀ ਸਥਿਤੀ ਤੋਂ ਦੂਰ ਲੈ ਜਾਂਦੀ ਹੈ ,ਅਸੀਂ ਹਾਰ ਕੇ ਨਹੀਂ ਹਾਰਦੇ, ਹਾਰ ਦੇ ਡਰ ਕਾਰਨ ਹੀ ਹਾਰਦ ਜਾਂਦੇ ਹਾਂ ਨਕਾਰਾਤਮਕ ਸੋਚ ਹੀ ਸਾਨੂੰ ਹਰਾ ਦਿੰਦੀ ਹੈ, ਕੋਸ਼ਿਸ਼ਾਂ ਦੀ ਘਾਟ ਕਾਰਨ ਸਫਲਤਾ ਸਾਡੇ ਹੱਥੋਂ ਨਿਕਲ ਜਾਂਦੀ ਹੈ
ਇਹ ਯਕੀਨ ਰੱਖੋ ਕਿ ਸੰਕਟ ਤੇ ਅਸਫਲਤਾ ਦੇ ਸਮੇਂ ਹਮੇਸ਼ਾ ਧੀਰਜ ਨਾਲ ਕੰਮ ਕਰੋ ਹਿੰਮਤ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।ਅਜਿਹੀ ਪਰੀਖਿਆ ਦੇ ਸਮੇਂ ਵਿੱਚ ਸਾਨੂੰ ਪੁਰਾਤਨ ਸਮੇਂ ਤੋਂ ਚਲ ਰਹੀਆਂ ਲੋਕ-ਮਾਨਤਾਵਾਂ ਦੇ ਆਧਾਰ ‘ਤੇ ਜੇਕਰ ਕੁਝ ਉਪਾਅ ਮਨ ਦੀ ਦ੍ਰਿੜ੍ਹਤਾ, ਵਿਸ਼ਵਾਸ ਤੇ ਸ਼ਰਧਾ ਨਾਲ ਕੀਤੇ ਜਾਣ ਤਾਂ ਯਕੀਨਨ ਤੁਸੀਂ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਤੇ ਹਰ ਦੁੱਖ-ਸੁੱਖ ਤੋਂ ਪਾਰ ਲੰਘ ਸਕਦੇ ਹੋ, ਇਸ ਲਈ ਲੌਂਗ ਤੇ ਇਲਾਚੀ ਦੀ ਵਰਤੋਂ ਨਾਲ ਅਸੀਂ ਕੁਝ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ ਲੋਂਗ ਦਾ ਪ੍ਰਯੋਗ ਸਿਹਤ ਤੇ ਸਵਾਦ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਸ ਨੂੰ ਜੋਤਸ਼ੀ ਉਪਚਾਰਾਂ ਵਿੱਚ ਵੀ ਕਾਰਗਰ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਬਦਲਣਾ ਚਾਹੁੰਦੇ ਹੋ ਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ,
ਤਾਂ ਤੁਸੀਂ ਵੀ ਇਹ ੳਪਾਅ ਅਜ਼ਮਾ ਸਕਦੇ ਹੋ, ਤੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਕੇ ਅਜਿਹੀ ਊਰਜਾ ਘਰ ਵਿੱਚ ਆ ਹੀ ਨਾ ਸਕੇ ਤਾਂ ਇਸਦੇ ਲਈ ਤੁਸੀਂ ਲੋਂਗ ਦਾ ਇਕ ਵਧਿਆ ਉਪਾਅ ਕਰ ਸਕਦੇ ਹੋ ਇਸ ਲਈ ਤੁਸੀਂ ਸ਼ਨੀਵਾਰ ਜਾਂ ਐਤਵਾਰ ਸ਼ਾਮ ਨੂੰ 5 ਲੋਂਗ ਧੂਪ ਦੇ ਵਿੱਚ ਤਿੰਨ ਕਪੂਰ ਰੱਖ ਕੇ ਤਿੰਨ ਵੱਡੀਆਂ ਇਲਾਇਚੀ ਲੈ ਕੇ ਉਹਨਾ ਨੂੰ ਜਲਾ ਦਵੋ ਤੇ ਫਿਰ ਜਦੋਂ ਇੰਨਾਂ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗ ਜਾਣ ਤਾਂ ਇਸ ਨੂੰ ਪੂਰੇ ਘਰ ਵਿੱਚ ਘੁੰਮਾਓ ਤੇ ਪੂਰੀ ਤਰ੍ਹਾਂ ਸੜ ਜਾਣ ਤੋਂ ਬਾਅਦ ਇਸ ਦੀ ਰਾਖ ਨੂੰ ਸ਼ੁੱਧ ਪਾਣੀ ‘ਚ ਮਿਲਾ ਕੇ ਘਰ ਦੇ ਮੁੱਖ ਦਰਵਾਜ਼ੇ ‘ਤੇ ਛਿੜਕ ਦਿਓ ਇਸ ਨਾਲ ਘਰ ‘ਚ ਮੌਜੂਦ ਨਕਾਰਾਤਮਕ ਊਰਜਾ ਨਸ਼ਟ ਹੋ ਜਾਵੇਗੀ ਤੇ ਘਰ ਦਾ ਮੁੱਖ ਦਰਵਾਜ਼ਾ ਸਕਾਰਾਤਮਕ ਊਰਜਾ ਨਾਲ ਭਰਿਆ ਰਹੇਗਾ। ਕੁੰਡਲੀ ਚ ਸ਼ੁੱਕਰ ਨੂੰ ਮਜ਼ਬੂਤ ਕਰਨ ਲਈ ਹਰੀ ਇਲਾਇਚੀ ਦੀ ਵਰਤੋਂ ਕਰੋ ਸ਼ੁਕਰਵਾਰ ਮਾਂ ਲਕਸ਼ਮੀ ਦਾ ਦਿਨ ਹੈ ਇਸ ਦਿਨ ਹਰੀ ਇਲਾਇਚੀ ਦੀ ਵਰਤੋਂ ਕਰਨ ਨਾਲ ਤੁਹਾਡਾ ਸ਼ੁੱਕਰ ਬਲ ਮਿਲਦਾ ਹੈ
ਤੇ ਇਸ ਲਈ ਜੇ ਤੁਹਾਡਾ ਸ਼ੁਕਰ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਤਾਂ ਤੁਸੀਂ ਇੱਕ ਬਰਤਨ ਵਿੱਚ ਪਾਣੀ ਲੈ ਕੇ ਤੇ ਉਸ ਵਿਚ ਦੋ ਵੱਡੀਆਂ ਇਲਾਇਚੀ ਪਾ ਕੇ ਤੇ ਫਿਰ ਉਸ ਪਾਣੀ ਨੂੰ ਅੱਧਾ ਹੋਣ ਤੱਕ ਉਬਾਲ ਲਵੋ ਤੇ ਫਿਰ ਇਸ ਪਾਣੀ ਨੂੰ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰੋ ਤੇ ਨਹਾਉਂਦੇ ਸਮੇਂ ਸ਼ੁੱਧਤਾ ਦਾ ਧਿਆਨ ਰੱਖੋ ਅਤੇ ਸ਼ੁੱਕਰ ਦੇ ਇਸ ਮੰਤਰ ਦਾ ਜਾਪ ਕਰੋ ਓਮ ਜੈਅੰਤੀ ਮੰਗਲਾ ਕਾਲੀ ਭਦ੍ਰਕਾਲੀ ਦੁਰਗਾ ਸ਼ਮਾ ਸ਼ਿਵ ਧਤਰੀ ਸ੍ਵਾਹਾ ਸਵਧਾ ਉਪਾਅ ਸ਼ੁੱਕਰ ਦੇ ਮਾੜੇ ਪ੍ਰਭਾਵ ਨੂੰ ਦੂਰ ਕਰ ਦੇਵੇਗਾ।ਜੇਕਰ ਤੁਹਾਨੂੰ ਨੌਕਰੀ, ਕਾਰੋਬਾਰ ਜਾਂ ਸਿੱਖਿਆ ਕਮਾਉਣ ਵਿੱਚ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਲਾਇਚੀ ਦਾ ਇੱਕ ਛੋਟਾ ਜਿਹਾ ਉਪਾਅ ਜ਼ਰੂਰ ਕਰੋ ਜੇਕਰ ਤੁਸੀਂ ਚਾਹੋ ਤਾਂ ਪੜ੍ਹ-ਲਿਖ ਕੇ ਸਫਲਤਾ ਪ੍ਰਾਪਤ ਕਰ ਸਕਦੇ ਹੋ, ਤਾਂ ਇਸ ਲਈ ਤੁਸੀਂ ਛੋਟੀ ਇਲਾਇਚੀ ਤੇ ਮਿਸ਼ਰੀ ਦਾ ਸੇਵਨ ਕਰੋ, ਛੋਟੀ ਇਲਾਇਚੀ ਦੇ ਦੋ ਦਾਣੇ ਕੱਢ ਕੇ ਪੀਪਲ ਦੇ ਹੇਠਾਂ ਸ਼ੱਕਰ ਦੇ ਨਾਲ ਰੱਖ ਦਵੋ ਤੇ ਤੁਸੀਂ ਇਹ ਉਪਾਅ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਸ਼ੁੱਕਰਵਾਰ ਦਾ ਦਿਨ ਹੈ ਤਾਂ ਬਹੁਤ ਵਧੀਆ ਹੈ ਉਸ ਪੀਪਲ ਦੇ ਸਾਹਮਣੇ ਆਪਣੀ ਸਫਲਤਾ ਲਈ ਪ੍ਰਾਰਥਨਾ ਕਰੋ
ਫਿਰ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਨਾ ਦੇਖੋ ਇਸ ਉਪਾਅ ਨਾਲ ਨੌਕਰੀ ਜਾਂ ਪੜ੍ਹਾਈ ਵਿਚ ਆਉਣ ਵਾਲੀਆਂ ਰੁਕਾਵਟਾਂ ਜ਼ਰੂਰ ਖਤਮ ਹੋ ਜਾਂਦੀਆਂ ਹਨ,ਕਾਫੀ ਮਿਹਨਤ ਤੋਂ ਬਾਅਦ ਵੀ ਉਨ੍ਹਾਂ ਨੂੰ ਸਹੀ ਸਫਲਤਾ ਨਹੀਂ ਮਿਲਦ ਉਨ੍ਹਾਂ ਦੇ ਹੱਥੋਂ ਮੋਕਾ ਨਿਕਲ ਜਾਂਦਾ ਹੈ ਤੇ ਜੇਕਰ ਕਈ ਚਿੰਤਾ ਰਹਿੰਦੀਆ ਹਨ ਤਾਂ ਅਜਿਹੇ ਚ ਕਿਸੇ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਸਾਹਮਣੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਉਸ ਦੀਵੇ ਵਿਚ ਦੋ ਲੋਂਗ ਪਾ ਦਵੋ ਤੇ ਨਾਲ ਹੀ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰੋ ਹਨੂੰਮਾਨ ਜੀ ਨੂੰ ਆਪਣੀ ਸਮੱਸਿਆ ਦੱਸੋ ਤੇ ਸਮਸਿਆ ਤੋਂ ਮੁਕਤੀ ਦੀ ਪ੍ਰਾਰਥਨਾ ਕਰੋ ਤੇ ਫਿਰ ਕੰਮ ਵਿਚ ਪੂਰਾ ਮੰਨ ਲਗਾ ਕੇ ਵਿਸ਼ਵਾਸ ਨਾਲ ਮਿਹਨਤ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਜੇਕਰ ਵਿਆਹ ਜੀਵਨ ‘ਚ ਸਮੱਸਿਆਵਾਂ ਆ ਰਹੀਆਂ ਹਨ ਤਾਂ ਜਲਦੀ ਵਿਆਹ ਕਰਵਾਉਣ ਦਾ ਆਸਾਨ ਉਪਾਅ ਅਪਣਾਓ ਕਿਸੇ ਵੀ ਸ਼ੁਕਰਵਾਰ ਦੇ ਦਿਨ ਦੋ ਹਰੀ ਇਲਾਇਚੀ ਮਿਠਾਈ ਤੇ ਜੇ ਮਿੱਠਾਈ ਨਹੀਂ ਹੈ ਤਾਂ ਮਿਸ਼ਰੀ ਤੇ ਇਕ ਘਿਓ ਦਾ ਦੀਵਾ ਲੈ ਕੇ ਕਿਸੇ ਪਵਿੱਤਰ ਨਦੀ ਜਾਂ ਤਲਾਬ ਤੇ ਚਲੇ ਜਾਓ ਉੱਥੇ ਕਿਨਾਰੇ ਤੇ ਇੱਕ ਵੱਡੇ ਪੱਤੇ ਤੇ ਇਲਾਇਚੀ ਤੇ ਮਠਿਆਈ ਰੱਖ ਦਵੋ ਇਸ ਦੇ ਨਾਲ ਹੀ ਘਿਓ ਦਾ ਦੀਵਾ ਜਗਾ ਕੇ ਰੱਖ ਦਵੋ ਫਿਰ ਇਸ ਪੱਤਰ ਨੂੰ ਵਗਦੇ ਪਾਣੀ ਵਿੱਚ ਰੱਖ ਦਵੋ
ਅਜਿਹਾ ਕਰਨ ਨਾਲ ਤੁਹਾਡੇ ਸ਼ੁੱਕਰ ਦਾ ਪ੍ਰਭਾਵ ਬਿਹਤਰ ਹੋਵੇਗਾ ਤੁਹਾਡੀ ਇੱਛਾ ਪੂਰੀ ਹੋਵੇਗੀ, ਵਿਆਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣਗੀਆਂ। ਹਰੀ ਇਲਾਇਚੀ ਨੂੰ ਹਮੇਸ਼ਾ ਆਪਣੇ ਨਾਲ ਰੱਖੋ ਤੇ ਜਦੋਂ ਵੀ ਅਜਿਹਾ ਮੌਕਾ ਆਉਂਦਾ ਹੈ ਤਾਂ ਇਹ ਕਿਸੇ ਤੀਜੀ ਧਿਰ ਦੁਆਰਾ ਤੁਹਾਡੇ ‘ਤੇ ਹਮਲੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜੇਕਰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਹੈ ਤੇ ਆਪਸੀ ਮੋਹ ਘਟ ਗਿਆ ਹੈ ਤਾਂ ਸ਼ੁੱਕਰਵਾਰ ਨੂੰ ਭਗਵਾਨ ਕ੍ਰਿਸ਼ਨ ਨੂੰ ਯਾਦ ਕਰਕੇ ਆਪਣੇ ਸਰੀਰ ਨਾਲ ਤਿੰਨ ਇਲਾਇਚੀ ਨੂੰ ਛੂਹੋ ਤੇ ਕਿਸੇ ਚੀਜ਼ ਜਾਂ ਰੁਮਾਲ ਵਿਚ ਬੰਨ੍ਹ ਕੇ ਦਿਨ ਭਰ ਆਪਣੇ ਕੋਲ ਰੱਖੋ ਫਿਰ ਸ਼ਨੀਵਾਰ ਸਵੇਰੇ ਕਿਸੇ ਖਾਣ ਵਾਲੀ ਚੀਜ਼ ਚ ਇਲਾਇਚੀਆ ਮਿਲਾ ਕੇ ਆਪਣੇ ਜੀਵਨ ਸਾਥੀ ਨੂੰ ਖਿਲਾਓ ਅਜਿਹਾ ਲਗਾਤਾਰ ਤਿੰਨ ਸ਼ੁੱਕਰਵਾਰ ਕਰੋ ,ਇਸ ਉਪਾਅ ਨੂੰ ਕੋਈ ਵੀ ਔਰਤ ਜਾਂ ਪੁਰਸ਼ ਕਰ ਸਕਦਾ ਹੈ ਇਸ ਨਾਲ ਹੌਲੀ-ਹੌਲੀ ਦੁਰੀਆਂ ਖਤਮ ਹੋ ਜਾਣਗੀਆਂ। ਜੇਕਰ ਤੁਸੀਂ ਸੁੰਦਰ ਅਤੇ ਕੋਮਲ ਪਤਨੀ ਚਾਹੁੰਦੇ ਹੋ ਤਾਂ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰੋ,ਵੀਰਵਾਰ ਨੂੰ ਹਰੀ ਇਲਾਇਚੀ ਨੂੰ ਪੀਲੇ ਕੱਪੜੇ ਚ ਬੰਨ੍ਹ ਕੇ ਕਿਸੇ ਗਰੀਬ ਨੂੰ ਦੇ ਦਿਓ ਜਾਂ ਨੇੜੇ ਦੇ ਮੰਦਰ ਚ ਰੱਖ ਦਿਓ,ਕਈ ਵਾਰ ਨੌਕਰੀ ਵਿੱਚ ਤੁਹਾਡੀ ਮਿਹਨਤ ਤੇ ਲਗਨ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ
ਯੋਗਤਾ ਅਨੁਸਾਰ ਕੋਈ ਤਰੱਕੀ ਨਹੀਂ ਹੁੰਦੀ ਨਾ ਹੀ ਆਮਦਨ ਵਧਦੀ ਹੈ ਤੇ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਅਜਿਹੀ ਮਾੜੀ ਸਥਿਤੀ ਨੂੰ ਦੂਰ ਕਰਨ ਲਈ ਤੁਸੀਂ ਇਹ ਉਪਾਅ ਕਰ ਸਕਦੇ ਹੋ,ਰਾਤ ਨੂੰ ਸੌਣ ਤੋਂ ਪਹਿਲਾਂ ਹਰੀ ਇਲਾਇਚੀ ਨੂੰ ਹਰੇ ਕੱਪੜੇ ਵਿੱਚ ਬੰਨ੍ਹ ਕੇ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂ ਜਾਓ ਅਗਲੇ ਦਿਨ ਸਵੇਰੇ ਕਿਸੇ ਬਾਹਰਲੇ ਵਿਅਕਤੀ ਨੂੰ ਭੋਜਨ ਛਕਾਉਣ ਨਾਲ ਤਰੱਕੀ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਜਦੋਂ ਵੀ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਂਦੇ ਹੋ ਤਾਂ ਆਪਣੇ ਸੱਜੇ ਹੱਥ ਵਿੱਚ ਤਿੰਨ ਇਲਾਇਚੀ ਲੈ ਕੇ ਮਾਂ ਲਕਸ਼ਮੀ ਦੀ ਬੀਜ ਮੰਤਰ ਦਾ ਜਾਪ ਕਰਨ ਤੋਂ ਬਾਅਦ ਇੱਕ ਇਲਾਇਚੀ ਖਾਓ। ਬਾਕੀ ਇਲਾਚੀਆਂ ਜੇਬ ਵਿੱਚ ਰੱਖ ਕੇ ਬਾਅਦ ਵਿੱਚ ਖਾਓ ਤੁਹਾਨੂੰ ਉਸ ਕੰਮ ਵਿੱਚ ਸਫਲਤਾ ਜ਼ਰੂਰ ਮਿਲੇਗੀ। ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਦੀ ਪੂਜਾ ਜਰੂਰ ਕਰੋ ਪੂਜਾ ਦੇ ਸਮੇਂ ਲਾਲ ਕੱਪੜੇ ਵਿੱਚ ਹਰੀ ਇਲਾਇਚੀ ਤੇ ਲੌਂਗ ਰੱਖ ਕੇ ਮਾਂ ਨੂੰ ਚੜ੍ਹਾਓ ਇਸ ਤੋਂ ਬਾਅਦ ਇਸ ਦੀ ਪੋਟਲੀ ਬਣਾ ਕੇ ਰੱਖੋ ਇਸ ਨਾਲ ਕਦੇ ਪੈਸੇ ਦੀ ਕਮੀ ਕਦੇ ਨਹੀਂ ਆਵੇਗੀ। ਸਾਨੂੰ ਸਵੇਰੇ ਉੱਠ ਕੇ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਆਪਣਾ ਪੂਰਾ ਦਿਨ ਬਹੁਤ ਵਧੀਆ ਨਿਕਲਦਾ ਹੈ।