Breaking News

ਜੇਕਰ ਤੁਹਾਡਾ ਵੀ ਹਮੇਸ਼ਾਂ ਸਿਰ ਦੁਖਦਾ ਹੈ ਤਾਂ ਵਰਤੋ ਇਹ ਜ਼ਬਰਦਸਤ ਘਰੇਲੂ ਨੁਸਖੇ

ਸਿਰਦਰਦ ਹੋਣਾ ਇਕ ਆਮ ਬੀਮਾਰੀ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਸਿਰ ਦਰਦ ਦੀ ਇਹ ਸਮੱਸਿਆ ਜ਼ਿਆਦਾਤਰ ਥਕਾਵਟ, ਤਣਾਅ ਅਤੇ ਜ਼ਿਆਦਾ ਸਮਾਂ ਫੋਨ ਅਤੇ ਟੀ.ਵੀ. ਦੇਖਣ ਨਾਲ ਹੋ ਸਕਦੀ ਹੈ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ, ਜਿਸ ਨਾਲ ਰਾਹਤ ਮਿਲਦੀ ਹੈ। ਰੋਜ਼ਾਨਾ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਸਹੀ ਨਹੀਂ ਹੁੰਦਾ। ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹਨ, ਜੋ ਫ਼ਾਇਦੇਮੰਦ ਸਾਬਿਤ ਹੋ ਸਕਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨਾਲ ਸਿਰ ਦਰਦ ਤੁਰੰਤ ਠੀਕ ਕੀਤਾ ਜਾ ਸਕਦਾ….

ਪੁਦੀਨੇ ਦਾ ਤੇਲ – ਪੁਦੀਨੇ ‘ਚ ਮੌਜੂਦ ਮੇਥਲ ਸਿਰ ਦਰਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸਦੇ ਲਈ ਪੁਦੀਨੇ ਦੇ ਤੇਲ ਦੀਆਂ 3 ਬੂੰਦਾਂ ਲੈ ਕੇ, ਉਸ ‘ਚ ਇਕ ਚਮਚ ਬਾਦਾਮ, ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਮਿਸ਼ਰਨ ਨਾਲ ਸਿਰ ਦੀ ਮਾਲਿਸ਼ ਕਰੋ।ਤੁਲਸੀ ਦਾ ਕਾੜ੍ਹਾ – ਬਹੁਤ ਸਾਰੇ ਲੋਕ ਸਿਰਦਰਦ ਹੋਣ ’ਤੇ ਚਾਹ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਚਾਹ ਦੀ ਜਗ੍ਹਾ ਤੁਲਸੀ ਦਾ ਕਾੜ੍ਹਾ ਬਣਾ ਪੀਓ ਤਾਂ ਸਿਰਦਰਦ ਤੁਰੰਤ ਠੀਕ ਹੋ ਜਾਵੇਗਾ। ਇਸ ਲਈ 1 ਕੱਪ ਪਾਣੀ ਵਿਚ ਕੁਝ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਉਬਾਲੋ। ਇਸ ਤੋਂ ਬਾਅਦ ਇਹ ਪਾਣੀ ਛਾਣ ਕੇ ਪੀ ਲਓ । ਇਸ ਨਾਲ ਤੁਰੰਤ ਸਿਰਦਰਦ ਠੀਕ ਹੋ ਜਾਂਦਾ ਹੈ ।

ਗ੍ਰੀਨ-ਟੀ – ਜੇਕਰ ਸਿਰ ਦਰਦ ਥੋੜਾ ਹੋ ਰਿਹਾ ਹੈ ਤੇ ਗ੍ਰੀਨ ਟੀ ਪੀਣਾ ਵੀ ਲਾਭਦਾਇਕ ਹੈ। ਗ੍ਰੀਨ ਟੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਕਿ ਸਿਰ ਦਰਦ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਤੁਸੀ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ। ਜੇਕਰ ਸਿਰ ਦਰਦ ਤੇਜ਼ ਹੋ ਰਿਹਾ ਹੈ ਤਾਂ ਇਸ ’ਚ ਦਾਲਚੀਨੀ ਵੀ ਮਿਲਾ ਸਕਦੇ ਹੋ।ਅਦਰਕ – ਅਦਰਕ ਦਾ ਸੇਵਨ ਕਰਨ ਨਾਲ ਸਿਰਦਰਦ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ । ਤੁਸੀਂ ਚਾਹੋ ਤਾਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਦੋ ਚਮਚ ਅਦਰਕ ਦੇ ਪਾਊਡਰ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਮੱਥੇ ਤੇ ਲਗਾਓ । ਕੁਝ ਹੀ ਸਮੇਂ ਵਿੱਚ ਸਿਰ ਦਰਦ ਠੀਕ ਹੋ ਜਾਵੇਗਾ ।

ਐਕੂਪ੍ਰੈਸ਼ਰ ਪੁਆਇੰਟ – ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਐਕੂਪ੍ਰੈਸ਼ਰ ਪੁਆਇੰਟ ਵੀ ਫਾਇਦੇਮੰਦ ਹੁੰਦਾ ਹੈ । ਇਸ ਦੇ ਲਈ ਹੱਥਾਂ ਦੇ ਦੋਨੇ ਅੰਗੂਠਿਆਂ ਨਾਲ ਮੱਥੇ ਨੂੰ ਵਿੱਚ ਵਾਲੀ ਜਗ੍ਹਾ ਤੋਂ ਹਲਕਾ ਹਲਕਾ ਦਬਾਓ । ਪੰਜ ਮਿੰਟ ਇਸ ਤਰ੍ਹਾਂ ਕਰੋ , ਸਿਰਦਰਦ ਠੀਕ ਹੋ ਜਾਵੇਗਾ ।ਦਾਲਚੀਨੀ – ਦਾਲਚੀਨੀ ਇਸਟਰਨ ਮਸਾਲ ਹੈ , ਜਿਸਨੂੰ ਸਿਰ ਦਰਦ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਦਾਲਚੀਨੀ ਦੇ ਕੁਝ ਟੁਕੜਿਆਂ ਨੂੰ ਪੀਸ ਕੇ ਪਾਊਡਰ ਬਣਾਉਣ ਅਤੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ । ਇਸ ਦਾਲਚੀਨੀ ਦੀ ਪੇਸਟ ਨੂੰ ਅੱਧਾ ਘੰਟਾ ਮੱਥੇ ਤੇ ਲਗਾਓ । ਇਸ ਨਾਲ ਸਿਰ ਦਰਦ ਠੀਕ ਹੋ ਜਾਵੇਗਾ ।

ਸਿਰਕਾ – ਸਿਰ ਦਰਦ ਨੂੰ ਦੂਰ ਕਰਨ ਲਈ ਸਿਰਕੇ ਦਾ ਇਸਤੇਮਾਲ ਕਰਨਾ ਲਾਭਦਾਇਕ ਹੋਵੇਗਾ ਇਕ ਕੱਪ ਗਰਮ ਪਾਣੀ ’ਚ ਇਕ ਵੱਡਾ ਚਮਚਾ ਸਿਰਕਾ ਮਿਲਾ ਲਓ। ਸਿਰ ਦਰਦ ’ਚ ਸਿਰਕੇ ਅਤੇ ਗਰਮ ਪਾਣੀ ਦਾ ਇਹ ਘੋਲ ਬੜਾ ਲਾਭਦਾਇਕ ਹੋਵੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਪੀਣ ਤੋਂ ਬਾਅਦ 15 ਮਿੰਟ ਬਾਅਦ ਤੱਕ ਕੁਝ ਖਾਣਾ ਜਾਂ ਪੀਣਾ ਨਹੀਂ।ਚੰਦਨ -ਚੰਦਨ ਦਾ ਪੇਸਟ ਮੱਥੇ ਤੇ ਲਗਾਉਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ । ਇਸ ਲਈ ਜਦੋਂ ਵੀ ਸਿਰਦਰਦ ਹੋਵੇ ਚੰਦਨ ਦਾ ਪੇਸਟ ਮੱਥੇ ਤੇ ਲਗਾਓ ।

ਲੌਂਗ – ਲੌਂਗ ਦਾ ਵੀ ਇਸਤਮਾਲ ਸਿਰਦਰਦ ਲਈ ਕੀਤਾ ਜਾਂਦਾ ਹੈ । ਸਿਰ ਦਰਦ ਨੂੰ ਦੂਰ ਕਰਨ ਦੇ ਲਈ ਲੌਂਗ ਨੂੰ ਕੁੱਟ ਕੇ ਕਿਸੇ ਕੱਪੜੇ ਵਿਚ ਬੰਨ੍ਹ ਲਓ ਅਤੇ ਇਸ ਨੂੰ ਸੁੰਘਦੇ ਰਹੋ । ਇਸ ਤੋਂ ਇਲਾਵਾ ਲੌਂਗ ਦੇ ਤੇਲ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾ ਕੇ ਸਿਰ ਅਤੇ ਮੱਥੇ ਤੇ ਮਸਾਜ ਕਰੋ । ਇਸ ਨਾਲ ਤੁਰੰਤ ਸਿਰ ਦਰਦ ਠੀਕ ਹੋ ਜਾਂਦਾ ਹੈ ।

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *