ਦਿਨ ਭਰ ਫਰੈਸ਼ ਤੇ ਐਕਟਿਵ ਰਹਿਣ ਲਈ ਰਾਤ ਨੂੰ ਚੰਗੀ ਨੀਂਦ ਆਉਣੀ ਜ਼ਰੂਰੀ ਹੈ ਪਰ ਜਦੋਂ ਰਾਤ ਨੂੰ ਨੀਂਦ ਨਾ ਆਵੇ ਤੇ ਤੁਸੀਂ ਕਰਵਟ ਬਦਲਦੇ ਰਹੋ ਤਾਂ ਸਲੀਪਿੰਗ ਬੁਰੀ ਤਰਾਂ ਨਾਲ ਡਿਸਟਰਬ ਹੋ ਜਾਂਦੀ ਹੈ। ਉੱਥੇ ਹੀ ਨੀਂਦ ਦੀ ਕਮੀ ਇਕ ਮੱਸਿਆ ਹੈ ਜਿਸ ਨਾਲ ਕਈ ਲੋਕ ਜੂਝ ਰਹੇ ਹਨ। ਹਾਲਾਂਕਿ ਸਲੀਪਿੰਗ ਸਾਇਕਲ ਨੂੰ ਟ੍ਰੈਕ ‘ਤੇ ਲਿਆਉਣਾ ਬਹੁਤ ਮੁਸ਼ਕਲ ਹੈ।
ਕਈ ਲੋਕ ਇਸ ਲਈ ਨੀਂਦ ਦੀਆਂ ਗੋਲ਼ੀਆਂ ਲੈਂਦੇ ਹਨ ਪਰ ਇਸ ਦੇ ਕਈ ਸਾਈਡ ਇਫੈਕਟਸ ਹਨ। ਅਜਿਹੇ ‘ਚ ਜੇਕਰ ਤੁਸੀਂ ਵੀ ਖਰਾਬ ਨੀਂਦ ਤੋਂ ਪ੍ਰੇਸ਼ਾਨ ਹੋ ਤਾਂ ਅਸੀਂ ਤਹਾਨੂੰ ਕੁਝ ਚੀਜ਼ਾਂ ਬਾਰੇ ਦੱਸਾਂਗੇ ਜੋ ਤਹਾਨੂੰ ਰਾਤ ਨੂੰ ਸਾਉਣ ਤੋਂ ਪਹਿਲਾਂ ਖਾਣੀਆਂ ਚਾਹੀਦੀਆਂ ਹਨ ਜਿਸ ਨਾਲ ਤਹਾਨੂੰ ਸਕੂਨ ਦੀ ਨੀਂਦ ਆਵੇਗੀ।
ਚੰਗੀ ਨੀਂਦ ਲਈ ਸ਼ਕਰਕੰਦੀ: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਾਤ ਦੀ ਨੀਂਦ ਬਿਲਕੁਲ ਡਿਸਟਰਬ ਨਾ ਹੋਵੇ ਤਾਂ ਸ਼ਕਰਕੰਦੀ ਖਾਓ। ਕੇਲੇ ਵਾਂਗ ਸ਼ਕਰਕੰਦੀ ਦੀ ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਜ਼ੀਨ ਪਾਇਆ ਜਾਂਦਾ ਹੈ। ਇਹ ਸਾਰੇ ਪੋਸ਼ਕ ਤੱਤ ਤਹਾਨੂੰ ਰਿਲੈਕਸ ਕਰਨ ‘ਚ ਮਦਦ ਕਰਦੇ ਹਨ। ਸ਼ਕਰਕੰਦੀਆਂ ‘ਚ ਕਾਰਬੋਹਾਈਡ੍ਰੇਟ ਵੀ ਲੋੜੀਂਦੀ ਮਾਤਰਾ ‘ਚ ਹੁੰਦਾ ਹੈ ਜੋ ਅਨੀਂਦਰਾ ਦੂਰ ਕਰਨ ਲਈ ਚੰਗਾ ਮੰਨਿਆ ਗਿਆ ਹੈ।
ਰੋਜ਼ਾਨਾ ਬਦਾਮ ਖਾਓ: ਜਿਹੜੇ ਲੋਕਾਂ ਨੂੰ ਰਾਤ ਨੂੰ ਸਾਉਣ ‘ਚ ਕਠਿਨਾਈ ਹੁੰਦੀ ਹੈ ਉਨਾਂ ਲਈ ਖਸਖਸ ਬਹੁਤ ਪਰਭਾਵੀ ਹੈ। ਇਹ ਡਰਿੰਕ ਖਸਖਸ ਤੇ ਦੁੱਧ ਨਾਲ ਬਣਦਾ ਹੈ ਜੋ ਨੀਂਦ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਫ਼ਾਇਦੇਮੰਦ ਹੁੰਦਾ ਹੈ। ਦੱਸ ਦੇਈਏ ਸਾਉਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਪੇਟ ਲਈ ਚੰਗਾ ਮੰਨਿਆ ਜਾਂਦਾ ਹੈ ਤੇ ਖਸਖਸ ਬੌਡੀ ਨੂੰ ਰੀਲੈਕਸ ਕਰਦੀ ਹੈ। ਇਹ ਡਰਿੰਕ ਰੋਜ਼ਾਨਾ ਰਾਤ ਨੂੰ ਸਾਉਣ ਤੋਂ ਪਹਿਲਾਂ ਪੀਣਾ ਚਾਹੀਦਾ ਹੈ।
ਖਸਖਸ ਦਾ ਦੁੱਧ: ਜਿਹੜੇ ਲੋਕਾਂ ਨੂੰ ਰਾਤ ‘ਚ ਸੌਣ ‘ਚ ਕਠਿਨਾਈ ਹੁੰਦੀ ਹੈ ਉਨਾਂ ਲਈ ਖਸਖਸ ਦਾ ਦੁੱਧ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਹ ਡ੍ਰਿੰਕ ਖਸਖਸ ਤੇ ਦੁੱਧ ਤੋਂ ਬਣਦਾ ਹੈ। ਜੋ ਕਿ ਨੀਂਦ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਢਿੱਡ ਲਈ ਚੰਗਾ ਮੰਨਿਆ ਜਾਂਦਾ ਹੈ ਤੇ ਖਸਖਸ ਬੌਡੀ ਨੂੰ ਰੀਲੈਕਸ ਕਰਦੀ ਹੈ। ਇਹ ਡ੍ਰਿੰਕ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਣੀ ਚਾਹੀਦੀ ਹੈ।