ਹਰ ਇਨਸਾਨ ਅੱਜ ਦੇ ਸਮੇਂ ਵਿੱਚ ਅਮੀਰ ਹੋਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਜਾਂ ਦਿੱਕਤਾਂ ਨਾ ਹੋਣ ਤਾਂ ਇਸ ਲਈ ਇੱਕ ਗੱਲ ਹਮੇਸ਼ਾਂ ਧਿਆਨ ਰੱਖਣੀ ਚਾਹੀਦੀ ਹੈ ਕਿ ਜੇਕਰ ਕੋਈ ਇਨਸਾਨ ਤੁਹਾਡੇ ਤੋਂ ਕੁਝ ਮੰਗਣ ਆਉਂਦਾ ਹੈ ਤਾਂ ਉਸ ਨੂੰ ਕਦੇ ਖਾਲੀ ਹੱਥ ਵਾਪਸ ਨਹੀਂ ਜਾਣ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਦੂਜਾ ਇਨਸਾਨ ਤੁਹਾਡੇ ਮੁਸ਼ਕਿਲ ਸਮੇਂ ਦੇ ਵਿਚ ਸਾਥ ਦੇਵੇਗਾ ਅਤੇ ਇਸ ਤਰ੍ਹਾਂ ਪ੍ਰੇਸ਼ਾਨੀਆਂ ਵਿੱਚ ਬਚ ਸਕਦੇ ਹਾਂ ਇਸ ਤੋਂ ਇਲਾਵਾ ਅਮੀਰ ਹੋਣ ਲਈ ਜਾਂ ਗ਼ਰੀਬੀ ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਣ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ ਇਹ ਪੰਜ ਚੀਜ਼ਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਗੇ ਅਤੇ ਇਨ੍ਹਾਂ ਨੂੰ ਅਪਣਾਉਣਗੇ ਤਾਂ ਤੁਸੀਂ ਗ਼ਰੀਬੀ ਤੋਂ ਬਚ ਜਾਓਗੇ ਕਿਉਂਕਿ ਅਜਿਹਾ ਕਰਨ ਨਾਲ ਪ੍ਰਮਾਤਮਾ ਦੀਆਂ ਖ਼ੁਸ਼ੀਆਂ ਮਿਲਣਗੀਆਂ ਅਤੇ ਘਰ ਵਿੱਚ ਬਰਕਤਾਂ ਬਣੀਆਂ ਰਹਿਣਗੀਆਂ। ਇਸ ਲਈ ਸਭ ਤੋਂ ਪਹਿਲਾਂ ਕਦੇ ਵੀ ਕਿਸੇ ਨੂੰ ਮਾੜੀ ਮੱਤ ਜਾ ਸਲਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਦੂਜੇ ਬੰਦੇ ਦਾ ਨੁਕਸਾਨ ਹੋ ਸਕਦਾ ਹੈ ਅਤੇ ਅਜਿਹਾ ਕਰਨ ਨਾਲ ਖੁਦ ਦੀ ਵੀ ਸ਼ਖ਼ਸੀਅਤ ਖ਼ਰਾਬ ਹੁੰਦੀ ਹੈ। ਦੂਜਾ ਚੁਗਲੀ ਅਤੇ ਨਿੰਦਿਆ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਦੂਸਰਿਆਂ ਦੀਆਂ ਬੁਰਾਈਆਂ ਕੀਤੀਆਂ ਜਾਣਗੀਆਂ ਤਾਂ ਉਸ ਨਾਲ ਸਾਹਮਣੇ ਵਾਲੇ ਇਨਸਾਨ ਤੇ ਤੁਹਾਡੀ ਛਵੀ ਖ਼ਰਾਬ ਬਣਦੀ ਹੈ।
ਭਾਵੇਂ ਕੋਈ ਚੰਗਾ ਇਨਸਾਨ ਹੈ ਜਾਂ ਜਿਵੇਂ ਦਾ ਵੀ ਹੈ ਉਸ ਵਿੱਚ ਹਮੇਸ਼ਾਂ ਚੰਗੇ ਗੁਣ ਲੱਭਣੇ ਚਾਹੀਦੇ ਹਨ ਅਤੇ ਇਸ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਤੀਜਾ ਕਲੇਸ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਹਰ ਸਮੇਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਉਨ੍ਹਾਂ ਘਰਾਂ ਦੇ ਵਿੱਚ ਕਦੇ ਬਰਕਤ ਨਹੀਂ ਹੁੰਦੀ ਹਮੇਸ਼ਾਂ ਘਾਟਾ ਹੀ ਪਿਆ ਰਹਿੰਦਾ ਹੈ ਇਸ ਲਈ ਕਦੇ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਅਤੇ ਸਾਰੇ ਪਰਿਵਾਰ ਨੂੰ ਪਿਆਰ ਨਾਲ ਅਤੇ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦੇ ਵਿੱਚ ਹਮੇਸ਼ਾਂ ਔਰਤਾਂ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਔਰਤਾਂ ਦਾ ਸਤਿਕਾਰ ਨਹੀਂ ਹੁੰਦਾ ਉਸ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਹੀਂ ਰਹਿੰਦੀ
ਅਤੇ ਉਸ ਘਰ ਦੇ ਵਿੱਚ ਹਮੇਸ਼ਾਂ ਘਾਟੇ ਹੀ ਪੈਂਦੇ ਰਹਿੰਦੇ ਹਨ ਇਸ ਲਈ ਔਰਤਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦੇ ਵਿੱਚ ਬਜ਼ੁਰਗਾਂ ਅਤੇ ਵੱਡਿਆਂ ਦਾ ਹਮੇਸ਼ਾਂ ਆਦਰ ਤੇ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ੲਿਸ ਤੋਂ ੲਿਲਾਵਾ ਫ਼ਜ਼ੂਲ ਖ਼ਰਚੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ
ਜਿਹੜੀਆਂ ਚੀਜ਼ਾਂ ਦਾ ਸਾਨੂੰ ਲਾਭ ਨਹੀਂ ਹੁੰਦਾ ਉਨ੍ਹਾਂ ਨੂੰ ਕਦੇ ਖਰੀਦਣਾ ਨਹੀਂ ਚਾਹੀਦਾ ਅਜਿਹਾ ਕਰਨ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ