ਜੀਵਨ ਵਿੱਚ ਖ਼ੁਸ਼ੀਆਂ ਅਤੇ ਗ਼ਮ ਦੋ ਅਜਿਹੇ ਪਹਿਲੂ ਹਨ ਜੋ ਦੋਵੇਂ ਹੀ ਜ਼ਿੰਦਗੀ ਦੇ ਸਫ਼ਰ ਨੂੰ ਖੂਬਸੂਰਤ ਬਣਾਉਂਦੇ ਹਨ । ਸੁੱਖ ਦਾ ਸਮਾ ਤਾ ਹਰ ਕੋਈ ਹੱਸ ਕੇ ਹੰਢਾ ਦਿੰਦਾ ਹੈ । ਪਰ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਜਦੋਂ ਦੁੱਖ ਦਾ ਸਮਾਂ ਆਉਣਾ ਸ਼ੁਰੂ ਹੋ ਜਾਂਦਾ ਹੈ ਤਾ ਉਸ ਸਮੇਂ ਲੋਕ ਡੋਲ੍ਹਣਾ ਸ਼ੁਰੂ ਹੋ ਜਾਂਦੇ ਹਨ । ਉਹ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਣ ਦੀ ਬਜਾਏ ਸਗੋਂ ਪੰਡਿਤਾਂ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਤਾਂਤਰਿਕ, ਪੰਡਤ ਤੇ ਡੋਰਿਆਂਵਾਲੇ ਬਾਬੇ ਉਨ੍ਹਾਂ ਨੂੰ ਇਹ ਕਹਿੰਦੇ ਹਨ ਕਿ ਤੁਹਾਡੇ ਦਰਵਾਜ਼ੇ ਤੇ ਕੋਈ ਕਿੱਲ ਠੋਕ ਗਿਆ ਹੈ ,
ਜਿਸ ਕਾਰਨ ਤੁਹਾਡੇ ਘਰ ਦੀਆਂ ਬਰਕਤਾਂ ਰੁਕ ਗਈਆਂ ਹਨ ਜਾਂ ਤੁਹਾਡੇ ਘਰ ਵਿਚ ਸੱਤ ਕਿੱਲ ਠੋਕਣੇ ਪੈਣਗੇ, ਜਿਸ ਨਾਲ ਤੁਹਾਡੇ ਘਰ ਦੀਆਂ ਬਰਕਤਾਂ ਤੇ ਖ਼ੁਸ਼ੀਆਂ ਵਾਪਸ ਆਉਣੀਆਂ ਸ਼ੁਰੂ ਹੋ ਜਾਣਗੀਆਂ । ਹੁਣ ਅਸੀਂ ਤੁਹਾਨੂੰ ਇਸ ਬਾਬਤ ਦੱਸਦੇ ਹਾਂ ਕਿ ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਦੇ ਘਰਾਂ ਦੇ ਵਿੱਚ ਲੋਹੇ ਦੇ ਗੇਟ ਹਨ ਜਿਸ ਤੇ ਕਿੱਲ ਠੋਕ ਹੀ ਨਹੀਂ ਸਕਦੇ ਤੇ ਜਿਨ੍ਹਾਂ ਘਰਾਂ ਦੇ ਵਿੱਚ ਲੱਕੜ ਦੇ ਦਰਵਾਜ਼ੇ ਯਾ ਖਿੜਕੀਆਂ ਹਨ, ਉਨ੍ਹਾਂ ਨੂੰ ਤਾਂ ਬਿਨਾਂ ਕਿੱਲਾ ਤੋ ਤਿਆਰ ਹੀ ਨਹੀਂ ਕੀਤਾ ਜਾ ਸਕਦਾ । ਇਸ ਲਈ ਅਜਿਹੇ ਤਾਂਤਰਿਕਾਂ ਤੇ ਠੱਗੀਆਂ ਦੇ ਚੰਗੁਲ ‘ਚ ਆਉਣ ਤੋਂ ਬਚੋ ।
ਕਿਉਂਕਿ ਅਜਿਹੇ ਪਾਖੰਡੀ ਲੋਕ , ਲੋਕਾਂ ਕੋਲ ਪੈਸਾ ਲੈਣ ਦੇ ਲਈ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਨ ਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਠੱਗੀ ਕਰ ਕੇ ਨਿਕਲ ਜਾਂਦੇ ਹਨ । ਜੇਕਰ ਕਿੱਲਾਂ ਦੇ ਨਾਲ ਕੁਝ ਦੁੱਖਾਂ ਸੁੱਖਾਂ ਦਾ ਲੈਣ ਦੇਣ ਹੁੰਦਾ ਤੇ ਦੁਨੀਆਂ ਵਿੱਚ ਕੋਈ ਵੀ ਫੈਕਟਰੀ ਕਿੱਲਾਂ ਦੀ ਨਾ ਹੁੰਦੀ ।ਕਿੱਲਾਂ ਦੀ ਵਰਤੋਂ ਤੇ ਅੱਜ ਕੱਲ੍ਹ ਜੁੱਤੀਆਂ ਬਣਾਉਣ ਚ , ਘਰ ਦੀਆਂ ਦੀਵਾਰਾਂ ਤੇ ਫੋਟੋਆ ਟੰਗਣ ਦੇ ਲਈ ਵੀ ਕੀਤੀ ਜਾਂਦੀ ਹੈ ।
ਇਸ ਲਈ ਅਜਿਹੇ ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ ਤੇ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਨਜ਼ਰੀਏ ਨਾਲ ਜੀਣਾ ਸ਼ੁਰੂ ਕਰ ਦਿਓ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਵੀਡਿਓ ਦਿੱਤੀ ਗਈ ਹੈ । ਜਿਸ ਵਿਚ ਵਿਸਥਾਰ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ