ਕਈ ਵਾਰੀ ਇਨਸਾਨ ਵਧੀਆ ਕੰਮਕਾਰ ਕਰਦਾ ਹੁੰਦਾ ਹੈ ਅਤੇ ਉਸੇ ਘਰ ਵਿੱਚ ਲਗਾਤਾਰ ਵਰਕਸ ਆਉਂਦੀ ਰਹਿੰਦੀ ਹੈ ਪਰ ਕੁਝ ਕਾਰਨ ਅਜਿਹੇ ਬਣਦੇ ਹਨ ਕਿ ਉਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਔਖਾ ਸਮਾਂ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਲੋਕ ਅਜਿਹਾ ਸੋਚਦੇ ਹਨ ਕਿ ਉਨ੍ਹਾਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਜਿਸ ਕਾਰਨ ਉਨ੍ਹਾਂ ਦਾ ਚੰਗਾ ਸਮਾਂ ਔਖੇ ਸਮੇਂ ਵਿੱਚ ਬਦਲ ਗਿਆ। ਪਰ ਅਜਿਹਾ ਨਹੀਂ ਹੁੰਦਾ ਸਗੋਂ ਇਹ ਇੱਕ ਵਹਿਮ ਜਾਂ ਭਰਮ ਹੋ ਸਕਦਾ ਹੈ ਪਰ ਇਨਸਾਨ ਦੇ ਕਰਮ ਹੀ ਉਸ ਨੂੰ ਅਜਿਹੇ ਰਸਤੇ ਤੇ ਲੈ ਆਉਂਦੇ ਹਨ।
ਉਦਾਹਰਨ ਦੇ ਤੌਰ ਤੇ ਇੱਕ ਮਨੁੱਖ ਇਕ ਬਹੁਤ ਵਧੀਆ ਕੰਮ ਕਰਦਾ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਉਸ ਦਾ ਕੰਮ ਤਰੱਕੀ ਵੱਲ ਜਾ ਰਿਹਾ ਸੀ ਤੇ ਉਸ ਨੂੰ ਬਰਕਤ ਰਹਿੰਦੀ ਸੀ। ਜਿਸ ਨਾਲ ਕੁਝ ਹੀ ਦਿਨਾਂ ਦੇ ਵਿੱਚ ਉਸਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ। ਹਰ ਪਾਸੇ ਉਸ ਦੀ ਕਮਾਈ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਪਰ ਕੁਝ ਹੀ ਸਮੇਂ ਦੇ ਬਾਅਦ ਉਸ ਦੇ ਕੰਮ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਭਾਵੇਂ ਉਸ ਨੂੰ ਲਗਾਤਾਰ ਘਾਟਾ ਨਹੀਂ ਪੈ ਰਿਹਾ ਸੀ ਪਰ ਜ਼ਿਆਦਾ ਲਾਭ ਵੀ ਨਹੀਂ ਹੋ ਰਿਹਾ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਤੇ ਇੱਕ ਦਿਨ ਇੱਕ ਮਹਾਂਪੁਰਸ਼ ਦੀ ਸ਼ਰਣ ਜਾ ਬੈਠਾ ਤੇ ਪੁੱਛਣ ਲੱਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ।
ਤਾਂ ਮਹਾਂਪੁਰਸ਼ ਨੇ ਉਸ ਨੂੰ ਕਿਹਾ ਕਿ ਤੂੰ ਕੱਲ੍ਹ ਫਿਰ ਦੁਬਾਰਾ ਆਉਣਾ ਕੱਲ੍ਹ ਨੂੰ ਤੈਨੂੰ ਦੱਸਿਆ ਜਾਵੇਗਾ ਇਸੇ ਤਰ੍ਹਾਂ ਉਹ ਦੂਜੇ ਦਿਨ ਵੀ ਪਹੁੰਚ ਗਿਆ ਮਹਾਂਪੁਰਸ਼ ਇਕ ਨਦੀ ਦੇ ਕਿਨਾਰੇ ਤੇ ਬੈਠੇ ਸੀ ਉਨ੍ਹਾਂ ਨੇ ਇੱਕ ਬਾਲਟੀ ਦਿੱਤੀ ਤੇ ਕਿਹਾ ਕਿ ਇਸ ਵਿੱਚ ਪਾਣੀ ਪਾਉਂਦੇ ਰਹੋ ਪਰ ਉਨ੍ਹਾਂ ਸਮਾਂ ਰੁਕਣਾ ਨਹੀਂ ਜਿੰਨਾ ਸਮਾਂ ਤੁਹਾਨੂੰ ਰੋਕਿਆ ਨਾ ਜਾਵੇ। ਤੇ ਉਹ ਇਨਸਾਨ ਪਾਣੀ ਦੀ ਬਾਲਟੀ ਨੂੰ ਭਰਦਾ ਰਿਹਾ ਜਦੋਂ ਬਾਲਟੀ ਪੂਰਨ ਤੌਰ ਤੇ ਭਰ ਗਈ ਫਿਰ ਵੀ ਉਹ ਉਸ ਵਿੱਚ ਪਾਣੀ ਪਾਉਂਦਾ ਰਿਹਾ ਤਾਂ ਉਸ ਨੇ ਪੁੱਛਿਆ ਕਿ ਹੁਣ ਤਾਂ ਇਹ ਬਾਲਟੀ ਭਰ ਚੁੱਕੀ ਹੈ ਇਸ ਦੇ ਵਿੱਚ ਹੋਰ ਪਾਣੀ ਨਹੀਂ ਪੈ ਸਕਦਾ ਤਾਂ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਕਿ ਇਸੇ ਤਰ੍ਹਾਂ ਤੇਰੇ ਨਾਲ ਹੋਇਆ ਹੈ
ਕਿਉਂਕਿ ਜਦੋਂ ਤੋਂ ਕੰਮ ਦੀ ਸ਼ੁਰੂਆਤ ਕੀਤੀ ਸੀ ਤਾਂ ਤੂੰ ਹਰ ਪਾਸੇ ਤੋਂ ਜਾਣਕਾਰੀ ਇਕੱਠੀ ਕੀਤੀ ਪਰ ਹੌਲੀ ਹੌਲੀ ਤੂੰ ਆਪਣੇ ਆਪ ਨੂੰ ਪੂਰਨ ਸਮਝਣ ਲੱਗ ਗਿਆ ਜਿਸ ਕਾਰਨ ਤੇਰੇ ਕੰਮ ਦੇ ਵਿੱਚ ਰੁਕਾਵਟ ਆਈ ਹੈ ਕਿਉਂਕਿ ਤੂੰ ਹੁਣ ਸਿੱਖਣਾ ਛੱਡ ਦਿੱਤਾ ਇਸੇ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਸਿੱਖਣਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਜਦੋਂ ਇਨਸਾਨ ਖ਼ੁਦ ਨੂੰ ਪੂਰਾ ਸਮਝਣ ਲੱਗ ਜਾਂਦਾ ਹੈ ਤਾਂ ਉਹ ਰੁਕ ਜਾਂਦਾ ਹੈ।