ਅੱਜ ਦੇ ਸਮੇਂ ਵਿੱਚ ਹੱਡੀਆਂ ਵਿਚ ਦਰਦ ਹੋਣਾ ਬਹੁਤ ਜ਼ਿਆਦਾ ਆਮ ਹੋ ਗਿਆ ਹੈ। ਇਹ ਦਰਦ ਜ਼ਿਆਦਾਤਰ ਖਾਣਪੀਣ ਦੀ ਸਹੀ ਤਰੀਕੇ ਨਾ ਹੋਣ ਕਾਰਨ ਅਤੇ ਜ਼ਿਆਦਾ ਕੰਮ ਕਰਨ ਦੇ ਕਾਰਨ ਥਕਾਵਟ ਦੇ ਕਾਰਨ ਹੁੰਦਾ ਹੈ। ਜ਼ਿਆਦਾ ਤਲਿਆ ਹੋਇਆ ਭੋਜਨ ਖਾਣਾ ਜਾਂ ਸੰਤੁਲਿਤ ਭੋਜਨ ਨਾ ਖਾਣ ਕਰਕੇ ਵੀ ਹੱਡੀਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਹੋਮੋਪੈਥਿਕ ਦਵਾਈ ਦੀ ਵਰਤੋਂ ਕਰਨ ਨਾਲ ਵੀ ਹੱਡੀਆਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਹੋਮਿਓਪੈਥਿਕ ਦਵਾਈ ਖਾਣ ਦੇ ਨਾਲ ਕੋਈ ਵੀ ਸਾਈਡ ਇਫ਼ੈਕਟ ਨਹੀ ਹੁੰਦਾ।ਸਰਦੀਆਂ ਦੇ ਮੌਸਮ ਵਿੱਚ ਹੱਡੀਆਂ ਦਾ ਦਰਦ ਜਾਂ ਜੋੜਾਂ ਦਾ ਦਰਦ ਜ਼ਿਆਦਾ ਵੱਧ ਜਾਂਦਾ ਹੈ। ਹੱਡੀਆਂ ਦੇ ਦਰਦ ਹੋਣ ਦੇ ਕਾਰਨ ਬੈਠਣ-ਉੱਠਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ। ਸਰਦੀਆਂ ਦੇ ਮੌਸਮ ਵਿਚ ਖੂਨ ਦਾ ਸਰਕਲ ਆਮ ਕਰਕੇ ਘੱਟ ਜਾਂਦਾ ਹੈ ਜਿਸ ਕਾਰਨ ਦਰਦ ਜ਼ਿਆਦਾ ਮਹਿਸੂਸ ਹੁੰਦਾ ਹੈ।
ਪਰ ਕੁਝ ਹੋਮੋਪੈਥਿਕ ਦਵਾਈਆਂ ਦੀ ਵਰਤੋਂ ਕਰਨ ਦੇ ਨਾਲ ਇਨ੍ਹਾਂ ਤੋਂ ਅਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਸਰਦੀਆਂ ਦੇ ਮੌਸਮ ਵਿਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਜਾਂ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਰਕਸਟੋਕਸ ਹੋਮੋਪੈਥਿਕ ਦਵਾਈ ਬਹੁਤ ਅਸਰਦਾਰ ਹੁੰਦੀ ਹੈ। ਇਸ ਦਵਾਈ ਦੀ ਵਰਤੋਂ ਕਰਨ ਦੇ ਨਾਲ ਜੋੜਾਂ ਦੇ ਵਿਚ ਸੋਜ ਵੀ ਘੱਟ ਜਾਂਦੀ ਹੈ।ਜੇਕਰ ਜ਼ਿਆਦਾ ਦਰਦ ਹੁੰਦਾ ਹੋਵੇ ਤਾਂ ਇਸ ਦਵਾਈ ਦੀਆ ਦੋ-ਦੋ ਬੂੰਦਾਂ ਹਰ ਦੋ ਘੰਟੇ ਤੋਂ ਬਾਅਦ ਲੈਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਦੇ ਨਾਲ ਬਹੁਤ ਜਿਆਦਾ ਰਾਹਤ ਮਿਲੇਗੀ ਅਤੇ ਦਰਦ ਬਿਲਕੁਲ ਖਤਮ ਹੋ ਜਾਵੇਗਾ।
ਇਸ ਦਵਾਈ ਦਾ ਕੰਮ ਖੂਨ ਦੇ ਸਰਕਲ ਨੂੰ ਸਹੀ ਕਰਨ ਹੁੰਦਾ ਹੈ। ਜਿਸ ਦੇ ਨਾਲ ਗੰਭੀਰ ਤੋਂ ਗੰਭੀਰ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਬੁਜੁਰਗਾਂ ਦੇ ਲਈ ਇਹ ਦਵਾਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ ਕਿਉਂਕਿ ਅਕਸਰ ਬਜ਼ੁਰਗਾਂ ਦੇ ਜੋੜਾਂ ਵਿੱਚ ਦਰਦ ਰਹਿੰਦਾ ਹੈ। ਸਰਦੀਆਂ ਦੇ ਮੌਸਮ ਵਿਚ ਇਸ ਦਵਾਈ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ