ਅਕਸਰ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਹੁੰਦਾ ਹੈ ਕਿ ਜੋ ਗੁਰੂ ਘਰਾਂ ਦੇ ਵਿਚੋਂ ਚੀਜ਼ਾਂ ਮਿਲਦੀਆਂ ਹਨ ਜਾਂ ਧਰਮ ਨਾਲ ਸਬੰਧਿਤ ਨਿਸ਼ਾਨੀਆਂ ਹੁੰਦੀਆਂ ਹਨ ਜਾਂ ਕੱਪੜੇ ਹੁੰਦੇ ਹਨ ਜਦੋਂ ਉਹ ਪੁਰਾਣੇ ਹੋ ਜਾਣ ਜਾਂ ਫਟ ਜਾਣ ਤਾਂ ਉਨ੍ਹਾਂ ਦਾ ਕੀ ਕਰਨਾ ਚਾਹੀਦਾ ਹੈ ਜਾਂ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕਈ ਵਾਰ ਗੁਰੂ ਘਰ ਦੇ ਵਿਚੋਂ ਜਾਂ ਕਿਸੇ ਹੋਰ ਥਾਂ ਤੋਂ ਜੋ ਕਛਹਿਰੇ ਜਾਂ ਸਿਰੋਪਾਓ ਮਿਲੇ ਹੁੰਦੇ ਹਨ ਜਦੋਂ ਉਹ ਫਟ ਜਾਂਦੇ ਹਨ ਜਾਂ ਪੁਰਾਣੇ ਹੋ ਜਾਂਦੇ ਹਨ ਤਾਂ ਕੁਝ ਲੋਕ ਉਨ੍ਹਾਂ ਨੂੰ ਪੋਚੀ ਲਈ ਜਾਂ ਸਾਫ਼ ਸਫ਼ਾਈ ਲਈ ਵਰਤ ਲੈਂਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਉਨ੍ਹਾਂ ਦੇ ਨਾਲ ਧਾਰਮਿਕ ਭਾਵਨਾਵਾਂ ਜਾਂ ਸ਼ਰਧਾ ਜੁੜੀ ਹੁੰਦੀ ਹੈ
ਇਸ ਲਈ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਲਈ ਜਦੋਂ ਅਜਿਹੀਆਂ ਵਸਤੂਆਂ ਜੋ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਹਨ ਉਹ ਫਟ ਜਾਣ ਜਾਂ ਪੁਰਾਣੀਆਂ ਹੋ ਜਾਣ ਤਾਂ ਉਨ੍ਹਾਂ ਨੂੰ ਹਮੇਸ਼ਾਂ ਅਗਨ ਭੇਟ ਕਰਨਾ ਚਾਹੀਦਾ ਹੈ ਭਾਵ ਉਨ੍ਹਾਂ ਦਾ ਸਸਕਾਰ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਹੀ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਗੁਰੂ ਘਰ ਦੇ ਵਿੱਚੋਂ ਮਿਲੇ ਹੋਏ ਸਿਰਪਾਓ ਨੂੰ ਘਰਾਂ ਦੇ ਵਿੱਚ ਘੱਟ ਵਰਤਿਆ ਜਾਂਦਾ ਹੈ ਜਾਂ ਉਨ੍ਹਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਹੀ ਫ਼ਾਇਦੇ ਹੁੰਦੇ ਹਨ।
ਇਸ ਤੋਂ ਇਲਾਵਾ ਜਦੋਂ ਵੀ ਪ੍ਰਮਾਤਮਾ ਦਾ ਨਾਮ ਜਪਣਾ ਹੋਵੇ ਜਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੋਵੇ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਆਸ ਪਾਸ ਹਮੇਸ਼ਾਂ ਸਾਫ਼ ਸਫ਼ਾਈ ਰਹਿਣੀ ਚਾਹੀਦੀ ਹੈ ਕਿਉਂਕਿ ਸਾਫ਼ ਸਫ਼ਾਈ ਦਾ ਧਿਆਨ ਰੱਖ ਕੇ ਹੀ ਅਜਿਹੇ ਚੰਗੇ ਅਤੇ ਪਵਿੱਤਰ ਕਾਰਜ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਕਦੇ ਵੀ ਦਿੱਕਤਾਂ ਜਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਸ ਤੋਂ ਇਲਾਵਾ ਜਦੋਂ ਗੁਰਬਾਣੀ ਜਾਂ ਪ੍ਰਮਾਤਮਾ ਦਾ ਨਾਮ ਜਪਦੇ ਹੋਵੋ ਤਾਂ ਹਮੇਸ਼ਾਂ ਕੋਲ ਪਾਣੀ ਦਾ ਗਿਲਾਸ ਜਾਂ ਇੱਕ ਬਰਤਨ ਵਿੱਚ ਪਾਣੀ ਭਰ ਕੇ ਰੱਖ ਲੈਣਾ ਚਾਹੀਦਾ ਹੈ ਉਸ ਤੋਂ ਬਾਅਦ ਜਦੋਂ ਪ੍ਰਮਾਤਮਾ ਦਾ ਨਾਮ ਜਾਪਣ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਹੋਵੇ ਤਾਂ ਅਰਦਾਸ ਤੋਂ ਬਾਅਦ ਹੀ ਇਸ ਜਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਇਸ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਇਸ ਪਾਣੀ ਦੇਵੋ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ