ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਆਪਣੇ ਸਰੀਰ ਦੀ ਚੰਗੀ ਸਿਹਤ ਲਈ ਤੇ ਸਰੀਰ ਚ ਐਨਰਜੀ ਵਧਾਉਣ ਲਈ ਓਟਸ ਦਾ ਸੇਵਨ ਕਰਦੇ ਹਨ । ਕਈ ਲੋਕ ਤਾ ਨਾਸ਼ਤੇ ਦੇ ਰੂਪ ਵਿਚ ਸਵੇਰੇ ਓਟਸ ਖਾਂਦੇ ਹਨ । ਜੋ ਲੋਕ ਹਰ ਰੋਜ਼ ਓਟ ਸਵੇਰੇ ਖਾਂਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਭਰਪੂਰ ਮਾਤਰਾ ਵਿੱਚ ਸਰੀਰ ਨੂੰ ਪ੍ਰੋਟੀਨ ਦੇ ਰਹੇ ਹਨ ਤੇ ਉਨ੍ਹਾਂ ਦਾ ਸਰੀਰ ਕਈ ਤਰ੍ਹਾਂ ਦੇ ਰੋਗਾ ਤੋਂ ਮੁਕਤ ਹੋ ਰਿਹਾ ਹੈ । ਪਰ ਅੱਜ ਅਸੀਂ ਤੁਹਾਨੂੰ ਓਟਸ ਖਾਣ ਦੇ ਕੁਝ ਫ਼ਾਇਦਿਆ ਅਤੇ ਨੁਕਸਾਨਾਂ ਬਾਰੇ ਦੱਸਾਂਗੇ ਕਿ ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਮਾਤਰਾ ‘ਚ ਓਟਸ ਖਾਂਦੇ ਹੋ
ਤਾਂ ਤੁਸੀਂ ਕਿਸ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਸਕਦੇ ਹੋ । ਬਾਜ਼ਾਰਾਂ ਦੇ ਵਿੱਚ ਕਈ ਤਰ੍ਹਾਂ ਦੇ ਓਟਸ ਮਿਲਦੇ ਹਨ, ਕਈ ਓਟਸ ਵਿਚ ਗਲੂਟਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਜਿਸ ਨਾਲ ਵਿਅਕਤੀ ਨੂੰ ਡਾਇਰੀਆ ਪੇਟ ਦਰਦ , ਤੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਦਿੱਕਤ ਹੈ ਉਹ ਦਿੱਕਤ ਹੈ ਇਸ ਨੂੰ ਖਾਣ ਦੇ ਨਾਲ ਵਧ ਸਕਦੀ ਹੈ । ਇਸ ਤੋਂ ਇਲਾਵਾ ਜੋ ਲੋਕ ਰੋਜ਼ਾਨਾ ਆਪਣੇ ਨਾਸ਼ਤੇ ਦੇ ਵਿਚ ਓਟਸ ਨੂੰ ਖਾਂਦੇ ਹਨ ਉਨ੍ਹਾਂ ਲੋਕਾਂ ਦਾ ਪਾਚਨ ਪ੍ਰਕਿਰਿਆ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਤੇ ਕਬਜ਼ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇਕਰ ਅਸੀਂ ਓਟਸ ਨੂੰ ਚੰਗੀ ਤਰ੍ਹਾਂ ਪਕਾ ਕੇ ਨਹੀਂ ਖਾਂਦੇ ਤਾਂ ਇਸ ਨਾਲ
ਚਿੰਤਾ , ਹੱਡੀਆਂ ਦੀ ਦਿੱਕਤ, ਅੱਖਾਂ ਚ ਮੋਤੀਆ ਬਿੰਦ ਅਤੇ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਸਮੇਤ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੋ ਸਕਦੀਆਂ ਹਨ । ਉਥੇ ਹੀ ਜੇਕਰ ਅਸੀਂ ਆਪਣੇ ਨਾਸ਼ਤੇ ਦੇ ਵਿੱਚ ਓਟਸ ਨੂੰ ਸ਼ਾਮਲ ਕਰਦੇ ਹਾਂ ਤਾਂ ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਤੇ ਪ੍ਰੋਟੀਨ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਲਾਹੇਵੰਦ ਸਾਬਤ ਹੁੰਦੇ ਹਨ । ਪਰ ਸਾਨੂੰ ਜ਼ਰੂਰਤ ਤੋਂ ਵੱਧ ਮਾਤਰਾ ਵਿੱਚ ਓਟਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ । ਕਿਉਂਕਿ ਇਸ ਨਾਲ ਸਰੀਰ ਤੇ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਪੈ ਸਕਦੇ ਹਨ । ਕਿਹਾ ਜਾਂਦਾ ਹੈ ਕਿ ਜ਼ਰੂਰਤ ਨਾਲੋਂ ਵੱਧ ਜੇਕਰ ਕੋਈ ਚੀਜ਼ ਖਾਧੀ ਜਾਵੇ ਤਾਂ ਉਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ।
ਇਸੇ ਤਰ੍ਹਾਂ ਹੀ ਇਹ ਓਟਸ ਹੈ ਜੇਕਰ ਹਰ ਰੋਜ਼ ਅਸੀਂ ਓਟਸ ਖਾਣੇ ਸ਼ੁਰੂ ਕਰ ਦੇਵਾਂਗੇ ਤਾਂ ਇਸ ਨਾਲ ਸਰੀਰ ਤੇ ਮਾੜੇ ਪ੍ਰਭਾਵ ਵੀ ਪੈਣੇ ਸ਼ੁਰੂ ਹੋ ਜਾਣਗੇ । ਇਸ ਲਈ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਹੀ ਓਟਸ ਨੂੰ ਆਪਣੇ ਨਾਸ਼ਤੇ ਨਾਲ ਸ਼ਾਮਲ ਕਰੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ । ਹੋਰ ਜਾਣਕਾਰੀ ਲਈ ਇਸ ਸੰਬੰਧੀ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।