ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਬਣਦਾ ਹੈ, ਇੱਕ ਚੰਗਾ ਕੋਲੈਸਟ੍ਰੋਲ ਤੇ ਦੂਜਾ ਮਾੜਾ ਕੋਲੈਸਟ੍ਰੋਲ। ‘ਚੰਗੇ ਕੋਲੈਸਟ੍ਰੋਲ’ ਨੂੰ ਐਚਡੀਐਲ ਤੇ ‘ਬੈਡ ਕੋਲੈਸਟ੍ਰੋਲ’ ਨੂੰ ਐਲਡੀਐਲ ਕਹਿੰਦੇ ਹਨ। ਦੱਸ ਦਈਏ ਕਿ ਚੰਗਾ ਕੋਲੈਸਟ੍ਰੋਲ ਸਾਡੇ ਦਿਲ ਲਈ ਫਾਇਦੇਮੰਦ ਹੁੰਦਾ ਹੈ। ਇਹ ਖੂਨ ਵਿੱਚੋਂ ਵਾਧੂ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਤੇ ਧਮਨੀਆਂ ਨੂੰ ਸਾਫ਼ ਰੱਖਦਾ ਹੈ। ਸਾਡਾ ਸਰੀਰ ਚੰਗਾ ਕੋਲੈਸਟ੍ਰੋਲ ਆਪਣੇ ਆਪ ਬਣਾਉਂਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਤੁਸੀਂ ਸਰੀਰ ‘ਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਵਧਾ ਸਕਦੇ ਹੋ।
1- ਕਸਰਤ ਜ਼ਰੂਰੀ- ਸਰੀਰ ਵਿੱਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਲਈ ਕਸਰਤ ਬਹੁਤ ਜ਼ਰੂਰੀ ਹੈ। ਤੁਹਾਨੂੰ ਹਰ ਰੋਜ਼ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ। ਤੁਸੀਂ ਸੈਰ, ਦੌੜ, ਜੌਗਿੰਗ, ਤੈਰਾਕੀ ਜਾਂ ਜਿਮ ਜਾ ਕੇ ਕਸਰਤ ਕਰ ਸਕਦੇ ਹੋ।
2- ਪ੍ਰੋਸੈਸਡ ਫੂਡ ਘੱਟ ਖਾਓ- ਸਰੀਰ ‘ਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਲਈ ਤੁਹਾਨੂੰ ਆਪਣੀ ਡਾਈਟ ‘ਚੋਂ ਪ੍ਰੋਸੈਸਡ ਫੂਡ ਨੂੰ ਹਟਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿੱਚ ਬਹੁਤ ਜ਼ਿਆਦਾ ਟ੍ਰਾਂਸ ਫੈਟ ਤੇ ਸੰਤ੍ਰਿਪਤ ਚਰਬੀ ਹੁੰਦੀ ਹੈ, ਜੋ ਖਰਾਬ ਕੋਲੇਸਟ੍ਰੋਲ ਨੂੰ ਵਧਾਉਂਦੀ ਹੈ।
3- ਭੋਜਨ ‘ਚੋਂ ਸ਼ੂਗਰ ਨੂੰ ਖ਼ਤਮ ਕਰੋ- ਜ਼ਿਆਦਾ ਖੰਡ ਖਾਣ ਨਾਲ ਬੈਡ ਕੋਲੈਸਟ੍ਰੋਲ ਵਧਣ ਲੱਗਦਾ ਹੈ ਤੇ ਚੰਗੇ ਕੋਲੈਸਟ੍ਰੋਲ ਦਾ ਪੱਧਰ ਘਟਣ ਲੱਗਦਾ ਹੈ। ਇਸ ਲਈ ਸਰੀਰ ‘ਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਲਈ ਮਿੱਠੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ। ਤੁਸੀਂ ਫਲਾਂ ਤੇ ਜੂਸ ਤੋਂ ਕੁਦਰਤੀ ਸ਼ੂਗਰ ਲੈ ਸਕਦੇ ਹੋ।
4- ਭਾਰ ਨੂੰ ਕੰਟਰੋਲ ਕਰੋ- ਸਰੀਰ ‘ਚ ਮੋਟਾਪਾ ਵਧਣ ਨਾਲ ਕਈ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਡਾ ਭਾਰ ਵਧਦਾ ਹੈ ਤਾਂ ਖਰਾਬ ਕੋਲੈਸਟ੍ਰੋਲ ਵੀ ਵਧਣ ਲੱਗਦਾ ਹੈ। ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਲਈ, ਤੁਹਾਨੂੰ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ।
5- ਸਿਗਰਟ ਤੇ ਸ਼ਰਾਬ ਛੱਡੋ- ਜੇਕਰ ਤੁਹਾਡੇ ਸਰੀਰ ‘ਚ ਚੰਗਾ ਕੋਲੈਸਟ੍ਰੋਲ ਘੱਟ ਰਿਹਾ ਹੈ ਤਾਂ ਤੁਹਾਨੂੰ ਸਿਗਰਟ, ਸ਼ਰਾਬ ਪੀਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਇਹ ਦੋਵੇਂ ਚੀਜ਼ਾਂ ਸਰੀਰ ‘ਚ ਖਰਾਬ ਕੋਲੈਸਟ੍ਰਾਲ ਨੂੰ ਵਧਾਉਂਦੀਆਂ ਹਨ। ਇਨ੍ਹਾਂ ਦੋ ਆਦਤਾਂ ਨੂੰ ਜਲਦੀ ਤੋਂ ਜਲਦੀ ਛੱਡ ਦਿਓ