ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦੁਬਲੇ ਪਤਲੇ ਸਰੀਰ ਕਾਰਨ ਸਮੱਸਿਆ ਹੁੰਦੀ ਹੈ,ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ।
ਅਜਿਹਾ ਹੋਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿਚ ਪੋਸ਼ਕ ਤੱਤ ਸਹੀ ਮਾਤਰਾ ਦੇ ਵਿੱਚ ਨਹੀਂ ਪਹੁੰਚਦੇ ਜਿਸ ਕਾਰਨ ਉਨ੍ਹਾਂ ਦਾ ਸਰੀਰ ਦੁਬਲਾ ਪਤਲਾ ਰਹਿ ਜਾਂਦਾ ਹੈ ਭਾਵ ਉਨ੍ਹਾਂ ਦਾ ਵਜ਼ਨ ਬਹੁਤ ਘੱਟ ਹੁੰਦਾ ਹੈ। ਅਜਿਹਾ ਹੋਣ ਤੇ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ।ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਨਾਲ ਪੀੜਤ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ,ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਇਸ ਨੁਸਖਿਆਂ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ।ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਬਦਾਮ ਅਤੇ ਕਿਸ਼ਮਿਸ਼ ਦੇ ਨਾਲ ਇੱਕ ਗਲਾਸ ਦੁੱਧ ਦੀ ਜ਼ਰੂਰਤ ਹੋਵੇਗੀ।ਰਾਤ ਦੇ ਸਮੇਂ ਇੱਕ ਗਲਾਸ ਪਾਣੀ ਵਿੱਚ ਦੱਸ ਗ੍ਰਾਮ ਕਿਸ਼ਮਿਸ਼ ਅਤੇ ਚਾਰ ਬਦਾਮ ਦੀਆਂ ਗਿਰੀਆਂ ਨੂੰ ਭਿਗੋ ਕੇ ਰੱਖੋ।
ਅਗਲੀ ਸਵੇਰ ਇਕ ਗਲਾਸ ਦੁੱਧ ਨੂੰ ਇੱਕ ਬਰਤਨ ਵਿੱਚ ਪਾ ਕੇ ਅੱਗ ਤੇ ਰੱਖੋ ਅਤੇ ਇਸ ਵਿਚ ਇਹ ਭਿੱਜੀ ਹੋਈ ਕਿਸ਼ਮਿਸ਼ ਅਤੇ ਬਦਾਮ ਮਿਲਾ ਲਓ।ਉਸ ਤੋਂ ਬਾਅਦ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਓ ਬਾਅਦ ਵਿੱਚ ਇਸਨੂੰ ਗਲਾਸ ਵਿੱਚ ਕੱਢੋ ਅਤੇ ਥੋਡ਼੍ਹਾ ਕੋਸਾ ਹੋਣ ਤੇ ਇਸ ਵਿਚ ਇਕ ਚਮਚ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਮਿਲਾ ਦਿਓ। ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
ਸਵੇਰ ਦੇ ਨਾਸ਼ਤੇ ਦੇ ਵਿਚ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਕਰਨਾ ਹੈ। ਗਰਮੀਆਂ ਦੇ ਦਿਨਾਂ ਵਿੱਚ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਜਦੋਂ ਰਾਤ ਦੇ ਸਮੇਂ ਅਸੀਂ ਬਦਾਮ ਅਤੇ ਕਿਸ਼ਮਿਸ਼ ਨੂੰ ਭਿਗੋ ਕੇ ਰੱਖਦੇ ਹਾਂ ਤਾਂ ਉਸ ਨਾਲ ਉਨ੍ਹਾਂ ਦੀ ਗਰਮੀ ਖ਼ਤਮ ਹੋ ਜਾਂਦੀ ਹੈ।