ਵੀਡੀਓ ਥੱਲੇ ਜਾ ਕੇ ਦੇਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਰਸ਼ਨ ਕਰੋ ਜੀ ਗੁਰੂਦਵਾਰਾ ਜਾਮਨੀ ਸਾਹਿਬ ।ਆਉ ਜਾਣਦੇ ਹਾਂ ਇਤਿਹਾਸਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਿਬਲ , ਬਰਗਾੜੀ , ਸਰਾਵਾਂ , ਗੁਰੂਸਰ ਹੁੰਦੇ ਹੋਏ ਸਿੱਖਾਂ ਸਮੇਤ ਤੀਸਰੇ ਪਹਿਰ ਇਸ ਅਸਥਾਨ ਤੋਂ ਪਹੁੰਚੇ , ਸੂਰਜ ਪ੍ਰਕਾਸ਼ ਮੁਤਾਬਿਕ ਇਥੇ ਜਲ ਦੀ ਢਾਬ ਸੀ ਜੋ ਕਿ ਦੋਦੇਵਾਲ ਤਾਲ ਦੇ ਨਾਮ ਨਾਲ ਮਸ਼ਹੂਰ ਸੀ ।
ਗੁਰੂ ਸਾਹਿਬ ਆਰਾਮ ਕਰ ਰਹੇ ਸਨ ਤਾਂਬਰੀਹ ਦੇ ਦਰਖਤ ਵਿਚੋਂ ਇਕ ਸ਼ਹੀਦ ਨਿਕਲਕੇ ਗਰਾਂ ਦੇ ਚਰਨੀਂ ਢਹਿ ਪਿਆ ਤਾਂ ਗੁਰੂ ਸਾਹਿਬ ਨੇ ਬਚਨ ਉਚਾਰੇ ‘ ਰਾਜ਼ੀ ਹੈ ਉਸੈਨ ਖਾਮੀਆਂ।ਤਾਂ ਸਤਿਗੁਰਾਂ ਦੇ ਮੂੰਹੋਂ ਆਪਣਾ ਨਾਮ ਸੁਣਕੇ ਅਤਿ ਪ੍ਰਸੰਨ ਹੋਇਆ ਤੇ ਕਹਿਣ ਲੱਗਾ ਮੈਂ ਆਪ ਜੀ ਦੀਦਾਰ ਕਰਕੇ ਬਹੁਤ ਸੁਖ ਪਾਇਆ ਹੈ । ਬਹੁਤ ਚਿਰ ਤੋਂ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਸੀ ਅੱਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾ ਸ਼ ਹੋ ਗਿਆ ਹੈ ਅਤੇ ਮੇਰਾ ਕਲਿਆਣ ਹੋ ਗਿਆਹੈ ।
ਸਿੰਘਾਂ ਨੇ ਅਰਜ਼ ਕੀਤੀ ਕਿ ਇਹ ਚਿੱਟੇ ਦਾਹੜੇ ਅਤੇ ਚਿੱਟੇ ਪਹਿਰਾਵੇ ਵਾਲਾ ਕੌਣ ਸੀ ਤਾਂ ਸਤਿਗੁਰਾਂ ਨੇ ਕਿਹਾ ਕਿ ਇਹ ਸ਼ ਹੀ ਦ ਸੀ ਕਿਸੇ ਵਿਘਨ ਕਾਰਨ ਮੁਕਤੀ ਨਹੀਂ ਪਾ ਸਕਿਆ ਅੱਜ ਇਸ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਗੁਰੂ ਮਹਾਰਾਜਾ ਜੀ ਦਾ ਇਹ ਹੁਕਮ ਹੈ ਜੋ ਪਾਣੀ ਦਾ ਤਾਲ , ਵਿਚੋਂ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਹ ਮੁਕਤੀ ਪ੍ਰਾਪਤ ਕਰੇਗਾ ਏਥੇ ਅੱਠਾ ਚੁੰਡਾ , ਸਰੋਵਰ ਹੈ , ਅਠਰਾਹ ਦੀ ਬੀ ਮਾਰੀ ਏਏ ਇਸ਼ਨਾਨ ਕਰਨ ਨਾਲ ਹੀ ਦੂਰ ਹੋ ਜਾਂਦੀ ਹੈ ।
ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਇ ਥੇ 2,3,4 ਅੱਸੂ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ । ਸੰਗਤਾਂ ਬਹੁਤ ਦੂਰੋਂ – ਦੂਰੋਂ ਆਕੇ ਇਸ਼ਨਾਨ ਕਰਦੀਆਂ ਹਨ । ਇਥੇ ਪੂਰਨਮਾਸ਼ੀ , ਮੱਸਿਆਂ ਦੇ ਦਿਨ ਮਨਾਏ ਜਾਂਦੇ ਹਨ । ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ । ਇਸ ਗੁ : ਸਾਹਿਬ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋ ਗੁ . ਕਮੇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ।।। ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।