ਸੱਚਖੰਡ ਜਾਣ ਮਗਰੋਂ ਗੁਰੂ ਗੋਬਿੰਦ ਸਾਹਿਬ ਜੀ ਨੇ ਕਿਸਨੂੰ ਦਰਸ਼ਨ ਦਿੱਤੇ ? ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ, ਨਾਂਦੇੜ, ਮਹਾਰਾਸ਼ਟਰ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਰਤਨਗੜ੍ਹ ਸਾਹਿਬ ਹੈ ।
ਗੁਰਦੁਆਰਾ ਰਤਨਗੜ੍ਹ ਸਾਹਿਬ’ ਜੋ ਗੁਰਦੁਆਰਾ ਲਿੰਗਰ ਸਾਹਿਬ ਵਾਲਿਆਂ ਦੁਆਰਾ ਨਵਾਂ ਬਣਾਇਆ ਗਿਆ ਹੈ । ਇਸ ਪਿਛੇ ਇਹ ਮਿਥ ਪ੍ਰਚਲਿਤ ਹੈ ਕਿ ਦਸਮ ਗੁਰੂ ਜੀ ਆਪਣੇ ਮਹਾਪ੍ਰਸਥਾਨ ਤੋਂ ਤਿੰਨ ਦਿਨ ਬਾਦ ਸੇਠ ਉੱਤਮ ਸ੍ਰਸ਼ਠਾ ਨੂੰ ਇਥੇ ਮਿਲੇ ਸਨ ।ਸੰਗਤ ਜੀ ਦੱਸ ਦੇਈਏ ਕਿ ਇਹ ਗੁਰਦੁਆਰਾ ਸਾਹਿਬ ਵੀ ਹਜੂਰ ਸਾਹਿਬ ਵਸਿਆ ਹੋਇਆ ਹੈ ਜੋ ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਹੈ। ਹਜੂਰ ਮਹਾਰਾਸ਼ਟਰ ਚ ਹੈ
ਜੋ ਮਹਾਰਾਸ਼ਟਰ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ ਜੋ ਗੋਦਾਵਰੀ ਨਦੀ ਦੇ ਖਬੇ ਕੰਢੇ ਉਤੇ ਵਸਿਆ ਹੋਇਆ ਹੈ । ਇਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ । ਇਸ ਨਗਰ ਨੂੰ ਸਿੱਖ ਜਗਤ ਵਿਚ ‘ ਹਜ਼ੂਰ ਸਾਹਿਬ’ ( ਵੇਖੋ ) ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਥੇ ਸਮਾਏ ਸਨ ਅਤੇ ਇਥੇ ਹੀ ਉਨ੍ਹਾਂ ਨੇ ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਦਾਨ ਕੀਤਾ ਸੀ । ਇਸ ਨੂੰ ਤਖ਼ਤ ਸਾਹਿਬਾਂ ਵਿਚ ਵੀ ਗਿਣਿਆ ਜਾਂਦਾ ਹੈ ।
ਇਸ ਨਗਰ ਨਾਲ ਸੰਬੰਧਿਤ ਕਈ ਗੁਰੂ-ਧਾਮ ਹਨ ਜਿਨ੍ਹਾਂ ਬਾਰੇ ਸੰਖੇਪ ਪਰਿਚਯ ਇਸ ਪ੍ਰਕਾਰ ਹੈ : ਤਖ਼ਤ ਸਚਖੰਡ ਹਜੂਰ ਸਾਹਿਬ ਜਿਥੇ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਸਮ੍ਰਾਟ ਬਹਾਦਰ ਸ਼ਾਹ ਨਾਲ ਸੰਨ 1708 ਈ. ਦੇ ਅਗਸਤ ਮਹੀਨੇ ਦੇ ਆਖੀਰ ਵਿਚ ਪਹੁੰਚੇ ਸਨ । ਬਾਦਸ਼ਾਹ ਗੋਦਾਵਰੀ ਨਦੀ ਪਾਰ ਕਰਕੇ ਗੋਲਕੁੰਡਾ ਵਲ ਚਲਾ ਗਿਆ ਅਤੇ ਗੁਰੂ ਜੀ ਨਾਂਦੇੜ ਵਿਚ ਹੀ ਰਹੇਇਥੇ ਠਹਿਰ ਦੌਰਾਨ ਗੁਰੂ ਜੀ ਨੇ ਇਕ ਬੈਰਾਗੀ ਮਾਧੋਦਾਸ ( ਨਾਮਾਂਤਰ ਲਛਮਣ ਦੇਵ ) ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਾਂ ਗੁਰਬਖ਼ਸ਼ ਸਿੰਘ ਰਖਿਆ ਪਰ ਆਮ ਤੌਰ ’ ਤੇ ਪ੍ਰਚਲਿਤ ਬੰਦਾ ਸਿੰਘ ਬਹਾਦਰ ਹੋਇਆ ।