ਵੀਡੀਓ ਥੱਲੇ ਜਾ ਕੇ ਦੇਖੋ, ਅੱਜ ਦੇ ਸਮੇਂ ਵਿਚ ਭਾਵੇਂ ਹਰ ਚੀਜ਼ ਬਾਜ਼ਾਰ ਵਿਚੋਂ ਮਿਲ ਜਾਂਦੀ ਹੈ ਪਰ ਅਕਸਰ ਜਿਆਦਾਤਰ ਚੀਜ਼ਾਂ ਦੇ ਵਿੱਚ ਮਿਲਾਵਟ ਕੀਤੀ ਹੁੰਦੀ ਹੈ ਜਾਂ ਨਕਲੀ ਚੀਜ਼ ਨੂੰ ਰੰਗਤ ਦੇ ਕੇ ਅਸਲੀ ਦੀ ਤਰ੍ਹਾਂ ਤਿਆਰ ਕੀਤਾ ਹੁੰਦਾ ਹੈ। ਇਸ ਲਈ ਜਦੋਂ ਇਨ੍ਹਾਂ ਵਸਤੂਆਂ ਦੀ ਖਾਣ ਲਈ ਵਰ ਤੋ ਕੀਤੀ ਜਾਂਦੀ ਹੈ ਤਾਂ ਸਰੀਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਜ਼ਿਆਦਾਤਰ ਹਰ ਇੱਕ ਚੀਜ਼ ਨੂੰ ਘਰ ਦੇ ਵਿੱਚ ਤਿਆਰ ਕਰਨਾ ਚਾਹੀਦਾ ਹੈ ਜਿਵੇਂ ਮਲਾਈ, ਦਹੀਂ ਜਾਂ ਮਠਿਆਈ ਆਦਿ।ਦੁੱਧ ਦੀ ਮਲਾਈ ਬਣਾਉਣ ਲਈ ਅਤੇ ਇਸ ਘਰੇਲੂ ਨੁਸਖ਼ੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਇਕ ਲੀਟਰ ਦੁੱਧ,ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿਚ ਇਕ ਲਿਟਰ ਦੁੱਧ ਪਾ ਲਵੋ।
ਇਸ ਤੋਂ ਬਾਅਦ ਇਸ ਦੇ ਵਿੱਚ ਅੱਧਾ ਗਿਲਾਸ ਪਾਣੀ ਪਾ ਲਵੋ। ਹੁਣ ਇਸ ਬਰਤਨ ਦੇ ਉੱਤੇ ਹਲਕਾ ਹਲਕਾ ਦੇਸੀ ਘਿਉ ਲਗਾ ਲਵੋ। ਹੁਣ ਇਸ ਦੁੱਧ ਨੂੰ ਗਰਮ ਕਰੋ ਅਤੇ ਉਬਾਲ ਲਓ। ਘਿਓ ਲਗਾਉਣ ਨਾਲ ਦੁੱਧ ਬਰਤਨ ਤੋਂ ਬਾਹਰ ਨਹੀਂ ਆਵੇਗਾ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਨੂੰ ਘੱਟ ਸੇਕ ਤੇ ਗਰਮ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਜਦੋਂ ਦੁੱਧ ਉਬਲਣ ਸ਼ੁਰੂ ਹੋ ਜਾਵੇ ਤਾਂ ਉਸ ਤੋਂ ਬਾਅਦ ਘੱਟੋ ਘੱਟ ਪੰਜ ਮਿੰਟ ਇਸ ਨੂੰ ਹੋਰ ਗਰਮ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹੁਣ ਇਸ ਦੁੱਧ ਨੂੰ ਇੱਕ ਬਰਤਨ ਦੇ ਵਿੱਚ ਪਾ ਕੇ ਰੱਖ ਦਿਓ ਅਤੇ ਇਸ ਨੂੰ ਢਕ ਦਿਓ। ਜਦੋਂ ਦੁੱਧ ਬਿਲਕੁਲ ਠੰਡਾ ਹੋ ਜਾਵੇ ਤਾਂ ਇਸ ਤੋਂ ਬਾਅਦ ਇਸ ਨੂੰ ਫਰਿੱਜ ਵਿੱਚ ਰੱਖ ਲਓ।
ਤਕਰੀਬਨ 5 ਤੋਂ 6 ਘੰਟੇ ਲਗਾਤਾਰ ਇਸ ਨੂੰ ਫਰਿੱਜ ਵਿਚ ਪਿਆ ਰਹਿਣ ਦਿਓ। ਇਸ ਤੋਂ ਬਾਅਦ ਹੁਣ ਇਸ ਦੁੱਧ ਤੋ ਮਲਾਈ ਉਤਾਰ ਲਵੋ। ਹੁਣ ਇਸ ਮਲਾਈ ਨੂੰ ਤੁਸੀਂ ਖਾਣ ਲਈ ਵਰਤ ਸਕਦੇ ਹੋ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁੱਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।