ਵੀਡੀਓ ਥੱਲੇ ਜਾ ਕੇ ਦੇਖੋ ਜੀ. ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਨਸਾਂ ਵਿਚ ਬਲਾਕੇਜ ਦੀ ਸਮੱਸਿਆ ਹੋ ਰਹੀ ਹੈ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਜੋੜਾਂ ਵਿੱਚ ਦਰਦ ਰਹਿੰਦਾ ਹੈ
ਅਤੇ ਉਨ੍ਹਾਂ ਦਾ ਸਰੀਰ ਹਰ ਵੇਲੇ ਕਮ ਜ਼ੋਰੀ ਮਹਿਸੂਸ ਕਰਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਅੱਜਕੱਲ੍ਹ ਦੇ ਲੋਕਾਂ ਦਾ ਖਾਣ ਪੀਣ ਬਿਲਕੁਲ ਗ਼ਲਤ ਹੋ ਚੁੱਕਿਆ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਹਰ ਵੇਲੇ ਥਕਾਨ ਮਹਿਸੂਸ ਕਰਦਾ ਹੈ। ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ
ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਦੋ ਚਮਚ ਅਲਸੀ ਦੇ ਬੀਜ ਲਓ।ਇਨ੍ਹਾਂ ਨੂੰ ਤਵੇ ਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲਓ ਬਾਅਦ ਵਿਚ ਪੀਸ ਕੇ ਇੱਕ ਪਾਊਡਰ ਤਿਆਰ ਕਰ ਲਓ।
ਤੁਸੀਂ ਇਸ ਪਾਊਡਰ ਵਿਚ ਇਕ ਚੁਥਾਈ ਚਮਚ ਦਾਲਚੀਨੀ ਪਾਊਡਰ,ਇੱਕ ਚੁਥਾਈ ਚਮਚ ਸੁੰਢ ਦਾ ਪਾਊਡਰ ਅਤੇ ਅੱਧਾ ਚਮਚ ਹਲਦੀ ਨੂੰ ਬੁਲਾ ਲੈਣਾ ਹੈ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਰਾਤ ਸਮੇਂ ਇਕ ਗਲਾਸ ਦੁੱਧ ਨਾਲ ਤੁਸੀਂ ਇਸ ਪਾਊਡਰ ਦਾ ਇੱਕ ਚੱਮਚ ਸੇਵਨ ਕਰਨਾ ਹੈ।ਜੇਕਰ ਲਗਾਤਾਰ ਪੰਦਰਾਂ ਵੀਹ ਦਿਨ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ
ਇਸ ਨਾਲ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਫ਼ਰਕ ਨਜ਼ਰ ਆਵੇਗਾ। ਇਸ ਨਾਲ ਤੁਹਾਡੇ ਸਰੀਰ ਵਿਚ ਤਾਕਤ ਵਧੇਗੀ ਇਸ ਤੋਂ ਇਲਾਵਾ ਖੂਨ ਦੀ ਸਫ਼ਾਈ ਵੀ ਹੋ ਜਾਵੇਗੀ ਅਤੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।