ਕੋਰੋਨਾ ਦੇ ਦੌਰ ਵਿਚ ਅਸੀਂ ਹੋਰ ਕੁਝ ਜਾਣਿਆ ਹੋਵੇ ਭਾਵੇਂ ਨਾ ਪਰ ਅਸੀਂ ਇਹ ਜ਼ਰੂਰ ਜਾਣ ਗਏ ਹਾਂ ਕਿ ਮਜ਼ਬੂਤ ਇਮਿਊਨਿਟੀ ਹੋਣਾ ਕਿੰਨਾ ਜ਼ਰੂਰੀ ਹੈ। ਜਿਸ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਸ ਨੂੰ ਕਿਸੇ ਵੀ ਬੀਮਾਰੀ ਜਾਂ ਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਅਜਿਹੇ ‘ਚ ਆਪਣੀ ਇਮਿਊਨਿਟੀ ‘ਤੇ ਖਾਸ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਅਜਿਹਾ ਵੀ ਹੁੰਦਾ ਹੈ ਕਿ ਸਾਡਾ ਸਰੀਰ ਸਾਨੂੰ ਕਮਜ਼ੋਰ ਇਮਿਊਨਿਟੀ ਦੇ ਸੰਕੇਤ ਦਿੰਦਾ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹੁਣ ਇਮਿਊਨਿਟੀ ਕਮਜ਼ੋਰ ਹੋਣ ਦੇ ਇਨ੍ਹਾਂ ਲੱਛਣਾਂ ਵੱਲ ਜਰੂਰ ਧਿਆਨ ਦਿਓ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਮਿਊਨਿਟੀ ਕਮਜ਼ੋਰ ਹੋਣ ‘ਤੇ ਤੁਹਾਡ ਸਰੀਰ ਕੀ ਸੰਕੇਤ ਦਿੰਦਾ ਹੈ-
ਕਮਜ਼ੋਰ ਇਮਿਊਨਿਟੀ ਦੇ ਲੱਛਣ- ਪਾਚਨ ਸੰਬੰਧੀ ਸਮੱਸਿਆਵਾਂ- ਦਸਤ, ਕਬਜ਼, ਪੇਟ ਦਾ ਫੈਲਾਅ ਅਤੇ ਦਰਦ ਕਮਜ਼ੋਰ Immunity ਦਾ ਨਤੀਜਾ ਹਨ। ਸਰੀਰ ਦੀਆਂ ਅੰਤੜੀਆਂ ਇਮਿਊਨਿਟੀ ਬਣਾਈ ਰੱਖਣ ਦਾ ਕੰਮ ਕਰਦੀਆਂ ਹਨ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਕਾਰਨ Immunity ਘੱਟ ਹੋਣ ਲੱਗਦੀ ਹੈ ਜਿਸ ਕਾਰਨ ਪੇਟ ਦੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।
ਹਰ ਸਮੇਂ ਥਕਾਵਟ ਮਹਿਸੂਸ ਕਰਨਾ- ਜਦੋਂ ਸਰੀਰ ਰੋਗਾਂ ਨਾਲ ਲੜਨ ਵਿਚ ਅਸਫ਼ਲ ਹੋਣ ਲੱਗਦਾ ਹੈ ਤਾਂ ਸਰੀਰ ਹਰ ਸਮੇਂ ਥਕਾਵਟ ਮਹਿਸੂਸ ਕਰਦਾ ਹੈ। ਸਰੀਰ ਦਾ ਇਮਿਊਨ ਸਿਸਟਮ ਤੁਹਾਨੂੰ ਸੰਕੇਤ ਦੇ ਰਿਹਾ ਹੈ।
ਵਾਰ-ਵਾਰ ਜ਼ੁਕਾਮ- ਜ਼ੁਕਾਮ, ਨੱਕ ਵਗਣਾ ਅਤੇ ਹਲਕਾ ਬੁਖਾਰ ਵੀ ਕਮਜ਼ੋਰ Immunity ਦੇ ਲੱਛਣ ਹਨ। ਇਮਿਊਨਿਟੀ ਸਿਸਟਮ ਦੇ ਇਨ੍ਹਾਂ ਵੱਖ-ਵੱਖ ਬੈਕਟੀਰੀਆ ਤੋਂ ਸਾਡੀ ਰੱਖਿਆ ਕਰਨ ਦੇ ਯੋਗ ਨਾ ਹੋਣ ਕਾਰਨ ਇਹ ਸਮੱਸਿਆਵਾਂ ਹੁੰਦੀਆਂ ਹਨ।
ਜੋੜਾਂ ਦਾ ਦਰਦ- Immunity ਕਮਜ਼ੋਰ ਹੋਣ ਦੀ ਨਿਸ਼ਾਨੀ ਜੋੜਾਂ ਅਤੇ ਮਾਸਪੇਸ਼ੀਆਂ ਦਾ ਲਗਾਤਾਰ ਦਰਦ ਵੀ ਹੈ। ਜੇਕਰ ਇਮਿਊਨਿਟੀ ਚੰਗੀ ਹੋਵੇ ਤਾਂ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ |ਚਮੜੀ ਨਾਲ ਜੁੜੀਆਂ ਸਮੱਸਿਆਵਾਂ- ਜਿਸ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਵੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਇਮਿਊਨਿਟੀ ਕਮਜ਼ੋਰ ਹੋਣ ‘ਤੇ ਖੁਸ਼ਕ ਚਮੜੀ ਅਤੇ ਬੈਕਟੀਰੀਆ ਜਾਂ ਫੰਗਸ ਦੀ ਸਮੱਸਿਆ ਹੋ ਸਕਦੀ ਹੈ
SwagyJatt Is An Indian Online News Portal Website