Breaking News

ਨਾਮਰਦੀ ਦਾ ਅਸਲ ਕਾਰਨ ਆਇਆ ਸਾਹਮਣੇ-ਇਹ ਪੋਸਟ ਕੇਰਾਂ ਦੇਖ ਲਵੋ ਫ਼ਿਰ ਪਛਤਾਉਣ ਦਾ ਕੋਈ ਫਾਇਦਾ ਨੀ ਹੋਣਾ

ਮਨੁੱਖੀ ਸਿਹਤ ਲਈ ਫਲ ਤੇ ਸਬਜ਼ੀਆਂ ਬੇਹੱਦ ਜ਼ਰੂਰੀ ਹਨ ਪਰ ਇਨ੍ਹਾਂ ਵਿੱਚ ਵਧਦੀ ਕੀਟਨਾਸ਼ਕ ਦੀ ਮਾਤਰਾ ਖਤਰੇ ਦੀ ਘੰਟੀ ਹੈ। ਤਾਜ਼ਾ ਖੁਲਾਸਾ ਹੋਇਆ ਹੈ ਕਿ ਫਲਾਂ ਤੇ ਸਬਜ਼ੀਆਂ ਵਿੱਚ ਮੌਜੂਦ ਕੀਟਨਾਸ਼ਕ ਪਿਉ ਬਣਨ ਦੀ ਉਮੀਦ ‘ਤੇ ਪਾਣੀ ਫੇਰ ਸਕਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਕੋਈ ਨਿਯਮ ਨਾ ਹੋਣ ਕਰਕੇ ਇਹ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਦਰਅਸਲ ਅਮਰੀਕਾ ਸਥਿਤ ਹਾਰਵਰਡ ਟੀਐਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਖ਼ੋਜੀਆਂ ਨੇ ਕੁਝ ਸਾਲ ਪਹਿਲਾਂ ਅਧਿਐਨ ਦੇ ਆਧਾਰ ‘ਤੇ ਚੇਤਾਵਨੀ ਦਿੱਤੀ ਸੀ ਕਿ ਫਲਾਂ ਤੇ ਸਬਜ਼ੀਆਂ ਵਿੱਚ ਕੀਟਨਾਸ਼ਕ ਮਨੁੱਖ ਲਈ ਬੇਹੱਦ ਘਾਤਕ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜ਼ਿਆਦਾ ਮਾਤਰਾ ਵਿੱਚ ਕੀਟਨਾਸ਼ਕ ਨਾਲ ਦੂਸ਼ਿਤ ਫਲ ਸਬਜ਼ੀਆਂ ਦਾ ਸੇਵਨ ਕਰਨ ਵਾਲੇ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦਾ ਉਤਪਾਦਨ 49 ਫ਼ੀਸਦੀ ਤੱਕ ਘੱਟ ਸਕਦਾ ਹੈ।

ਉਨ੍ਹਾਂ ਨੇ ਅਧਿਐਨ ਵਿੱਚ ਸਿਹਤਮੰਦ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਵੀ 32 ਫ਼ੀਸਦੀ ਦੀ ਘਾਟ ਦਰਜ ਕੀਤੀ ਸੀ। ਖ਼ੋਜੀਆਂ ਨੇ ਸੈਕਸ ਉਤੇਜਨਾ ਦੀ ਕਮੀ ਨਾਲ ਜੂਝ ਰਹੇ 1,500 ਪੁਰਸ਼ਾਂ ਨੇ ਖਾਣ-ਪੀਣ ਦਾ ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਸ਼ੁਕਰਾਣੂਆਂ ਦੇ ਨਮੂਨਿਆਂ ਦੀ ਜਾਂਚ ਕਰ ਉਨ੍ਹਾਂ ਦੀ ਗਿਣਤੀ ਤੇ ਗੁਣਵੱਤਾ ਮਾਪੀ। ਪ੍ਰੀਖਣ ਵਿੱਚ ਉੱਚ ਮਾਤਰਾ ਵਿੱਚ ਕੀਟਨਾਸ਼ਕਾਂ ਨਾਲ ਦੂਸ਼ਿਤ ਫਲ-ਸਬਜ਼ੀ ਖਾਣ ਵਾਲਿਆਂ ਦੀ ਗਿਣਤੀ 8.6 ਕਰੋੜ ਪਾਈ ਗਈ। ਘੱਟ ਮਾਤਰਾ ਵਿੱਚ ਸੇਵਨ ਕਰਨ ਵਾਲੇ ਪੁਰਸ਼ਾਂ ਵਿੱਚ 11.7 ਕਰੋੜ ਦੇ ਕਰੀਬ ਸੀ।

ਇਸ ਬਾਰੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪੋਸ਼ਕ ਤੱਤ ਦੀ ਕਮੀ ਦੂਰ ਕਰਨ ਤੇ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਘਟਾਉਣ ਲਈ ਨਿਯਮਿਤ ਰੂਪ ਨਾਲ ਫਲ ਸਬਜ਼ੀ ਖਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਗੁਣਗੁਣੇ ਪਾਣੀ ਨਾਲ ਧੋਣ ਮਗਰੋਂ ਹੀ ਇਸ ਦੇ ਸੇਵਨ ਦੀ ਸਲਾਹ ਦਿੱਤੀ ਹੈ। ਇਸ ਲਈ ਬਾਜ਼ਾਰ ਤੋਂ ਲਿਆਂਦੀ ਸਬਜ਼ੀ ਤੇ ਫਲ ਧੋ ਕੇ ਹੀ ਵਰਤਣੇ ਚਾਹੀਦੇ ਹਨ।

ਇੰਝ ਸਾਫ਼ ਕਰੋ ਕੀਟਨਾਸ਼ਕ: ਵੱਡੇ ਬਰਤਣ ਵਿੱਚ ਚਾਰ ਗਿਲਾਸ ਪਾਣੀ ਤੇ ਇੱਕ ਗਿਲਾਸ ਵਿਨੇਗਰ ਮਿਲਾਓ। ਫਲ-ਸਬਜ਼ੀ ਅੱਧੇ ਤੋਂ ਇੱਕ ਘੰਟੇ ਲਈ ਭਿਉਂ ਕੇ ਰੱਖੋ। ਗੁਣਗੁਣੇ ਪਾਣੀ ਵਿੱਚ ਫਲ-ਸਬਜ਼ੀ ਪਾਉਣਾ ਜਾਂ ਫਿਰ ਠੰਢੇ ਪਾਣੀ ਨਾਲ ਤਿੰਨ ਤੋਂ ਚਾਰ ਵਾਰ ਧੋਣਾ ਵੀ ਅਸਰਦਾਰ ਹੁੰਦਾ ਹੈ।ਇੱਕ ਕੱਪ ਪਾਣੀ ਵਿੱਚ ਇੱਕ ਚਮਚ ਨਿੰਬੂ ਦਾ ਰਸ ਤੇ ਦੋ ਚਮਚ ਬੇਕਿੰਗ ਸੋਢਾ ਮਿਲਾ ਕੇ ਸਪਰੇਅ ਬਣਾ ਲਓ। ਫਲ-ਸਬਜ਼ੀ ਤੇ ਛਿੜਕੋ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋਵੋ

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਮੇਖ- ਮੇਖ ਰਾਸ਼ੀ ਵਾਲਿਆਂ ਨੂੰ ਅੱਜ ਆਰਥਿਕ ਲਾਭ ਦੇ ਕਈ ਮੌਕੇ ਮਿਲਣਗੇ। ਦਫ਼ਤਰ ਵਿੱਚ ਕੰਮ …

Leave a Reply

Your email address will not be published. Required fields are marked *