ਕਈ ਵਾਰੀ ਲਗਾਤਾਰ ਜੁਖਾਮ ਜਾਂ ਹੋਰ ਪ੍ਰੇਸ਼ਾਨੀਆਂ ਦੇ ਕਾਰਨ ਨੱਕ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਦਿੱਕਤਾਂ ਰਹਿੰਦੀਆਂ ਹਨ ਜਾਂ ਫਿਰ ਇਸ ਤੋਂ ਇਲਾਵਾ ਕਈ ਵਾਰੀ ਨੱਕ ਦੀ ਹੱਡੀ ਲਗਾਤਾਰ ਵਧਣੀ ਸ਼ੁਰੂ ਹੋ ਜਾਂਦੀ ਹੈ।ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਇਆ ਦੀ ਵਰਤੋ ਨਹੀ ਕਰਨੀ ਚਾਹੀਦੀ ਸਗੋ ਇਸ ਘਰੇਲੂ ਨੁਸਖੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਕਿ ਘਰੇਲੂ ਨੁਸਖਿਆ ਨਾਲ ਕੋਈ ਸਾਇਡ ਇਫੈਕਟ ਨਹੀ ਹੁੰਦਾ ਪਰ ਲਗਾਤਾਰ ਦਵਾਈਆ ਦੀ ਵਰਤੋ ਕਰਨ ਨਾਲ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਨੱਕ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਜਾਂ ਨੱਕ ਦੀ ਵੱਧ ਰਹੀ ਹੱਡੀ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਉ ਲੈ ਲਵੋ। ਹੁਣ ਇਸ ਘਿਉ ਦੀਆਂ ਕੁਝ ਬੂੰਦਾਂ ਨੱਕ ਦੇ ਵਿੱਚ ਪਾਓ। ਲਗਾਤਾਰ ਇਸ ਨੁਸਖੇ ਦੀ ਵਰਤੋ ਕਰਦੇ ਰਹੋ।ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਦੇਸੀ ਘਿਉ ਗਾਂ ਦੇ ਦੁੱਧ ਦਾ ਬਣਿਆ ਹੋਣਾ ਚਾਹੀਦਾ ਹੈ।
ਇਸ ਤੋ ਇਲਾਵਾ ਰਾਤ ਨੂੰ ਸੋਣ ਤੋ ਪਹਿਲਾ ਇਸ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਨੱਕ ਸੰਬੰਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ 50 ਗ੍ਰਾਮ ਕਾਲੀ ਮਿਰਚਾਂ, 50 ਗ੍ਰਾਮ ਮਘਾ, 50 ਗ੍ਰਾਮ ਸੁੰਢ, 50 ਗ੍ਰਾਮ ਦਾਲਚੀਨੀ, 50 ਗ੍ਰਾਮ ਕਾਕੜਾ ਸਿੰਗੀ, 50 ਗ੍ਰਾਮ ਸਹੁਲਤਾ, ਪੰਜਾਹ ਗ੍ਰਾਮ ਅਰਜਨ ਦੀ ਛਾਲ, ਦੋ ਗ੍ਰਾਮ ਕੇਸਰ, 20 ਗ੍ਰਾਮ ਭਸਮ ਅਤੇ 50 ਗ੍ਰਾਮ ਨਾਗਰ ਮੋਥਾ ਚਾਹੀਦਾ ਹੈ।
ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਹੁਣ ਇਸ ਪਾਊਡਰ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।
ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਦੁੱਧ ਨਾਲ ਇਸ ਨੁਸਖੇ ਦੀ ਵਰਤੋ ਕਰੋ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ