ਕਈ ਵਾਰੀ ਲਗਾਤਾਰ ਤਲੇ ਹੋਏ ਭੋਜਨ ਦੀ ਵਰਤੋਂ ਕਰਨ ਕਾਰਨ ਪੇਟ ਵਿੱਚ ਗੈਸ ਸਬੰਧਿਤ ਦਿੱ ਕ ਤਾਂ ਆ ਜਾਂਦੀਆ ਹਨ ਜਾਂ ਫਿਰ ਬਦਹਜ਼ਮੀ ਨਾਲ ਸਬੰਧਿਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਪੇਟ ਸੰਬੰਧੀ ਦਵਾਈਆਂ ਦੀ ਵਰਤੋਂ ਕਰਨ ਨਾਲ ਦਿੱ ਕ ਤਾਂ ਹੋਰ ਵਧ ਸਕਦੀਆਂ ਹਨ ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਪੇਟ ਦੀਆਂ ਸਮੱਸਿਆ ਵਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਗੂੰਦ ਕਤੀਰਾ, ਦੁੱਧ ਤੇ ਧਾਗੇ ਵਾਲੀ ਮਿਸ਼ਰੀ ਚਾਹੀਦੀ ਹੈ।
ਇਸ ਲਈ ਸਭ ਤੋਂ ਪਹਿਲਾਂ ਦੋ ਚਮਚ ਜਾਂ ਲੋੜ ਅਨੁਸਾਰ ਗੂੰਦ ਕਤੀਰਾ ਲੈ ਲਵੋ। ਹੁਣ ਇੱਕ ਗਿਲਾਸ ਪਾਣੀ ਲੈ ਲਵੋ ਉਸ ਵਿੱਚ ਇਹ ਗੂੰਦ ਕਤੀਰਾ ਪਾ ਕੇ ਇਸ ਨੂੰ ਕੁਝ ਸਮੇਂ ਲਈ ਰੱਖ ਦਿਓ। ਹੁਣ ਜਦੋਂ ਗੂੰਦ ਕਤੀਰਾ ਫੁੱਲਣਾ ਸ਼ੁਰੂ ਹੋ ਜਾਵੇਗਾ ਤਾਂ ਇਸ ਨੂੰ ਪਾਣੀ ਵਿਚੋਂ ਕੱਢ ਲਵੋ ਅਤੇ ਇੱਕ ਬਰਤਨ ਵਿੱਚ ਪਾ ਲਵੋ।
ਇਸ ਤੋਂ ਬਾਅਦ ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀ ਸ ਲਵੋ। ਹੁਣ ਇਸ ਵਿਚ ਧਾਗੇ ਵਾਲੀ ਮਿਸ਼ਰੀ ਨੂੰ ਪੀਸ ਕੇ ਉਸ ਦਾ ਪਾਊਡਰ ਪਾ ਲਓ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਨ੍ਹਾਂ ਵਿੱਚ ਲੋੜ ਅਨੁਸਾਰ ਦੁੱਧ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਡਰਿੰਕ ਦੀ ਵਰਤੋਂ ਕਰੋ।
ਇਸ ਘਰੇਲੂ ਨੁਸਖੇ ਦੀ ਲਗਾਤਾਰ ਇਕ ਮਹੀਨਾ ਵਰਤੋਂ ਕਰਨ ਨਾਲ ਪੇਟ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਪੇਟ ਦੀ ਅੰਦਰੂਨੀ ਸੋ ਜ਼ਿ ਸ਼ ਵੀ ਦੂਰ ਹੋ ਜਾਵੇਗੀ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਖਾਲੀ ਪੇਟ ਵਰਤੋਂ ਕਰਨੀ ਚਾਹੀਦੀ ਹੈ
ਅਜਿਹਾ ਕਰਨ ਨਾਲ ਜ਼ਿਆਦਾ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ