ਬਹੁਤ ਸਾਰੇ ਅਜਿਹੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਦਾ ਇਤਿਹਾਸ ਵਿਚ ਵੱਡੀ ਮਹੱਤਤਾ ਹੁੰਦੀ ਹੈ। ਇਸੇ ਤਰ੍ਹਾਂ ਇਹ ਧਾਰਮਿਕ ਅਸਥਾਨ ਹੈ ਜਿਸ ਦੀ ਇਤਿਹਾਸਿਕ ਮਹੱਤਤਾ ਹੈ। ਇਸ ਪਵਿੱਤਰ ਅਸਥਾਨ ਤੇ ਆ ਕੇ ਸੰਗਤਾਂ ਦੇ ਸਰੀਰਕ ਦੁੱਖ ਦੂਰ ਹੁੰਦੇ ਹਨ । ਦਰਅਸਲ ਇਹ ਸਰੋਵਰ ਪਿੰਡ ਦੇ ਵਿਚਾਲੇ ਬਣਿਆ ਹੋਇਆ ਹੈ ਜਿਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੁੰਦੇ ਹਨ।
ਇਸੇ ਤਰ੍ਹਾਂ ਪਹਿਲਾਂ ਇਸ ਜਗ੍ਹਾ ਉਤੇ ਧੰਨ ਬਾਬਾ ਮੁਕੰਦ ਦਾਸ ਜੀ ਸੰਤਾਂ ਦਾ ਡੇਰਾ ਸੀ। ਉਹਨਾਂ ਕੋਲ਼ ਇੱਕ ਯਾਤਰੀ ਆਇਆ ਸੀ ਜੋ ਖਾਰਿਸ਼ ਨਾਲ ਬਹੁਤ ਪੀੜਤ ਸੀ। ਉਸ ਨੇ ਕਿਹਾ ਕਿ ਹਰਦੁਆਰ ਜਾਵਾਂਗਾ ਅਤੇ ਨਦੀ ਵਿੱਚ ਡੁੱਬ ਕੇ ਮਰ ਜਾਵਾਂਗਾ। ਇਹ ਸੁਣ ਕੇ ਸੰਤਾਂ ਨੇ ਕਿਹਾ ਕਿ ਭਾਈ ਤੂੰ ਇਸ ਛੱਪੜ ਵਿਚ ਨਹਾ ਲੈ। ਜਦੋਂ ਉਸ ਵਿਅਕਤੀ ਨੇ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਤਾਂ ਉਸ ਦੀ ਖਾਰਸ਼ ਠੀਕ ਹੋ ਗਈ। ਇਤਿਹਾਸ ਮੁਤਾਬਿਕ ਇਸ ਛੱਪੜ ਵਿਚੋਂ ਗੁਰੂ ਤੇਗ ਬਹਾਦਰ ਜੀ ਨੇ ਪਾਣੀ ਮੰਗਵਾ ਕੇ ਪੀਤਾ ਸੀ।
ਇਸੇ ਤਰ੍ਹਾਂ ਇੱਕ ਵਾਰ ਇਸ ਪਿੰਡ ਦੇ ਵਿਚ ਬਿਮਾਰੀ ਫੈਲ ਗਈ। ਤਾਂ ਉਸ ਸਮੇਂ ਬਾਬਾ ਮੁਕੰਦ ਦਾਸ ਜੀ ਛੱਪੜ ਦੀ ਪੁਟਾਈ ਕਰਵਾ ਕੇ ਇਸ ਛੱਪੜ ਨੂੰ ਪੱਕਾ ਕੀਤਾ। ਇਸ ਤੋਂ ਬਾਅਦ ਪਿੰਡ ਦੀਆਂ ਸਾਰੀਆਂ ਸੰਗਤਾਂ ਦੇ ਵੱਲੋਂ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਸਾਰੇ ਠੀਕ ਹੋ ਗਏ। ਇਤਿਹਾਸ ਦੇ ਅਨੁਸਾਰ ਬਾਬਾ ਮੁਕੰਦ ਦਾਸ ਜੀ ਨੇ ਗੰਗਾ ਮਾਈ ਪਰਗਟ ਕਰ ਕੇ ਆਪਣੀ ਭਗਤੀ ਪ੍ਰਤੱਖ ਕੀਤੀ ਸੀ।
ਜਾਣਕਾਰੀ ਦੇ ਅਨੁਸਾਰ ਸੰਗਤ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਅਸਥਾਨ ਉਤੇ ਨਤਮਸਤਕ ਹੁੰਦੀਆਂ ਹਨ। ਪਰ ਹੁਣ ਸੰਗਤਾਂ ਸਾਰੇ ਦਿਨਾਂ ਵਿੱਚ ਇਸ ਪਵਿੱਤਰ ਅਸਥਾਨ ਉੱਤੇ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਦੇ ਦੁੱਖ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਨਾਲ ਹੀ ਕੁਝ ਹੋਰ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ