ਪੰਜਾਬ ਵਿਚ ਜਿਥੇ ਲੋਕਾਂ ਨੂੰ ਸੁੱਕੀ ਠੰਢ ਦੇ ਕਾਰਨ ਕਈ ਤਰ੍ਹਾਂ ਦੀਆਂ ਔਖ ਦਾ ਸਾਮਣਾ ਕਰਨਾ ਪੈ ਰਿਹਾ ਸੀ। ਉਥੇ ਹੀ ਪਹਾੜੀ ਖੇਤਰਾਂ ਵਿੱਚ ਹੋਰ ਭਾਰੀ ਬਰਸਾਤ ਤੇ ਬਰਫਬਾਰੀ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਵੇਖਿਆ ਗਿਆ। ਜਿਥੇ ਪੰਜਾਬ-ਹਰਿਆਣਾ ਵਿੱਚ ਤਾਪਮਾਨ ਵਿਚ ਕਾਫ਼ੀ ਗਿਰਾਵਟ ਆ ਗਈ ਹੈ। ਹੁਣ ਵੀ ਪੰਜਾਬ ਵਿੱਚ ਕਈ ਦਿਨਾਂ ਤੋਂ ਬਰਸਾਤ ਦਾ ਹੋਣਾ ਲਗਾਤਾਰ ਜਾਰੀ ਹੈ।
ਜਿੱਥੇ ਹੋਣ ਵਾਲੀ ਬਰਸਾਤ ਫਸਲਾਂ ਲਈ ਲਾਭਕਾਰੀ ਹੈ ਉਥੇ ਹੀ ਆਪਣੇ ਕੰਮ ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਜਿਸ ਸਦਕਾ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਮੌਸਮ ਦਾ ਪਤਾ ਲੱਗ ਜਾਵੇ ਅਤੇ ਕਿਸੇ ਵੀ ਔਖ ਦਾ ਸਾਹਮਣਾ ਨਾ ਕਰਨਾ ਪਵੇ।।
ਦੱਸ ਦਈਏ ਕਿ ਹੁਣ ਪੰਜਾਬ ਵਿੱਚ ਇੱਥੇ ਪਏ ਭਾਰੀ ਗੜੇ ਇਸ ਤਰਾਂ ਦਾ ਆਉਣ ਵਾਲਾ ਮੌਸਮ ਰਹੇਗਾ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਜਿੱਥੇ ਤਿੰਨ ਚਾਰ ਦਿਨ ਲਗਾਤਾਰ ਬਰਸਾਤ ਹੋ ਰਹੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਹੁਣ ਮੌਸਮ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਬਰਸਾਤ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸ਼ੀਤ ਲਹਿਰ ਵੀ ਜਾਰੀ ਹੈ। ਪੰਜਾਬ ਦੇ ਜਿਥੇ ਵੱਖ-ਵੱਖ ਖੇਤਰਾਂ ਵਿਚ ਬਰਸਾਤ ਹੋ ਰਹੀ ਹੈ ਉਥੇ ਹੁਸ਼ਿਆਰਪੁਰ ਦੇ ਅਧੀਨ ਆਉਣ ਵਾਲੇ ਕੁਝ ਪਿੰਡਾਂ ਵਿੱਚ ਭਾਰੀ ਗੜੇਮਾਰੀ ਵੀ ਹੋਈ ਹੈ।
ਦੱਸ ਦਈਏ ਕਿ ਜਿੱਥੇ ਅੱਜ ਦੱਸਿਆ ਗਿਆ ਸੀ ਕਿ ਕੁੱਝ ਸਮੇਂ ਲਈ ਮੌਸਮ ਸਾਫ਼ ਹੋ ਸਕਦਾ ਹੈ ਅਤੇ ਧੁੱਪ ਨਿਕਲ ਸਕਦੀ ਹੈ ਉਥੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਸਾਫ਼ ਮੌਸਮ ਵੀ ਵੇਖਿਆ ਗਿਆ। ਪਰ ਕੁਝ ਜਗਹਾ ਤੇ ਅੱਜ ਤੜਕੇ ਤੋਂ ਹੀ ਲਗਾਤਾਰ ਬਰਸਾਤ ਰੁਕ-ਰੁਕ ਕੇ ਹੋ ਰਹੀ ਹੈ।
ਇਸ ਬਰਸਾਤ ਦੇ ਕਾਰਨ ਹੀ ਕੁਝ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਤੇ ਠੰਢ ਵਧ ਸਕਦੀ ਹੈ ਜਿਨ੍ਹਾਂ ਵਿੱਚ ਆਨੰਦਪੁਰ ਸਾਹਿਬ ,ਹੁਸ਼ਿਆਰਪੁਰ, ਜਲੰਧਰ ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਜਿੱਥੇ ਠੰਡ ਦਾ ਵਧਣਾ ਲਗਾਤਾਰ ਜਾਰੀ ਹੈ। ਪਹਾੜੀ ਖੇਤਰਾਂ ਵਿੱਚ ਵੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਆਵਾਜਾਈ ਨੂੰ ਵੀ ਕਈ ਜਗ੍ਹਾ ਤੇ ਬੰਦ ਕੀਤਾ ਗਿਆ ਹੈ।