Breaking News

ਪੰਜੀਰੀ ਬਣਾਉਣੀ ਹੈ ਤਾ ਇਵੇਂ ਬਣਾਓ ਅਤੇ ਦੇਖਿਓ ਫੇਰ ਕਮਾਲ

ਅੱਜ ਕੱਲ੍ਹ ਬਾਜ਼ਾਰਾਂ ਦੇ ਵਿਚ ਮਿਲਣ ਵਾਲੇ ਜ਼ਿਆਦਾਤਰ ਸਾਮਾਨ ਵਿੱਚ ਮਿਲਾਵਟ ਕੀਤੀ ਜਾਂਦੀ ਹੈ , ਖਾਣ ਪੀਣ ਦੀਆਂ ਚੀਜ਼ਾਂ ਦੇ ਨਾਮ ਤੇ ਲੋਕਾਂ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗ ਲਿਫ਼ਾਫ਼ਿਆਂ ਵਿੱਚ ਪਾ ਕੇ ਦਿੱਤੇ ਜਾ ਰਹੇ ਹਨ । ਜਿਸ ਕਾਰਨ ਜਿੱਥੇ ਮਨੁੱਖ ਕਈ ਤਰ੍ਹਾਂ ਦੇ ਰੋਗ ਲੱਗ ਰਹੇ ਹਨ, ਉੱਥੇ ਹੀ ਮਨੁੱਖ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਤਾਕਤ ਵੀ ਘਟ ਰਹੀ ਹੈ । ਇਸ ਦੇ ਚੱਲਦੇ ਅੱਜ ਅਸੀਂ ਸਰੀਰ ਦੀ ਤਾਕਤ ਵਧਾਉਣ ਲਈ ਇਕ ਅਜਿਹੀ ਪੰਜੀਰੀ ਬਾਰੇ ਤੁਹਾਨੂੰ ਦੱਸਾਂਗੇ।

ਜਿਸ ਨਾਲ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਤਾਂ ਮਿਲਣਗੇ , ਨਾਲ ਸਰੀਰ ਵਿਚ ਭਿਆਨਕ ਬੀਮਾਰੀਆਂ ਦੇ ਨਾਲ ਲੜਨ ਦੀ ਸ਼ਮਤਾ ਦੀ ਪੈਦਾ ਹੋਵੇਗੀ । ਇਹ ਪੰਜੀਰੀ ਉਸ ਵਿਆਹੇ ਜੋੜੇ ਨੂੰ ਖਾਣ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਜੋ ਬਚਾ ਪੈਦਾ ਕਰਨ ਬਾਰੇ ਸੋਚ ਰਹੇ । ਉਸ ਦੇ ਲਈ ਤੁਸੀਂ ਵੀਹ ਗ੍ਰਾਮ ਖਸਖਸ ਲਵੋ , ਉਸ ਨੂੰ ਇਕ ਕੜਾਹੀ ਵਿੱਚ ਪਾ ਕੇ ਭੁੰਨਣਾ ਸ਼ੁਰੂ ਕਰ ਦਿਓ । ਫਿਰ ਇਸ ਨੂੰ ਮਿਕਸੀ ਵਿੱਚ ਪਾ ਕੇ ਪੀਸ ਕੇ ਇਸ ਦਾ ਪਾਊਡਰ ਬਣਾ ਲਓ । ਫਿਰ ਤੁਸੀਂ ਡਾਇ ਗ੍ਰਾਮ ਫੁੱਲ ਮਖਾਣੇ ਲਵੋ , ਦੇਸੀ ਘਿਓ ਵਿੱਚ ਇਸ ਨੂੰ ਭੁੰਨ ਕੇ ਇਸ ਨੂੰ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਬਣਾ ਲਓ ।

ਇਸ ਤੋਂ ਬਾਅਦ ਤੁਸੀਂ ਢਾਈ ਸੌ ਗਰਾਮ ਗੂੰਦ ਲਵੋ , ਉਸ ਨੂੰ ਵੀ ਦੇਸੀ ਘਿਓ ਚ ਭੁੰਨ ਕੇ ਪਾਊਡਰ ਬਣਾ ਲਵੋ । ਫਿਰ ਤੁਸੀਂ ਇਸ ਦੇ ਵਿੱਚ ਪੰਜ ਸੌ ਗ੍ਰਾਮ ਬਦਾਮ ਦੋ ਸੌ ਗ੍ਰਾਮ ਮਗਜ਼ ,ਸੌ ਗਰਾਮ ਛੋਟੀ ਹਰੜ ,ਢਾਈ ਸੌ ਗ੍ਰਾਮ ਕਾਜੂ, ਸੋਂ ਗਰਾਮ ਸ਼ਤਾਵਰ , ਪੰਜਾਹ ਗ੍ਰਾਮ ਸਫੇਦ ਮੁਸਲੀ, ਡੇਢ ਸੌ ਗ੍ਰਾਮ ਕਮਰ ਕੱਸ , ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੇ ਨਾਲ ਪੀਸ ਲਓ ।

ਫਿਰ ਦੇਸੀ ਘਿਓ ਦੇ ਵਿੱਚ ਇਸ ਨੂੰ ਭੁਨ ਕੇ , ਦੋ ਕਿੱਲੋ ਆਟਾ ਇਸ ਵਿੱਚ ਮਿਲਾ ਲਵੋ ਅੰਤ ਵਿਚ ਤਿੱਨ ਕਿਲੋ ਖੰਡ ਮਿਲਾ ਕੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਲਾ ਲਵੋ ਤੇ ਠੰਢੀ ਕਰਕੇ ਇਸ ਦਾ ਸੇਵਨ ਕਰੋ । ਇਸ ਪੰਜੀਰੀ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਮਿਲਣਗੇ ਤੇ ਤੁਹਾਡਾ ਸਰੀਰ ਰੋਗਾਂ ਦੇ ਨਾਲ ਲੜਨ ਦੀ ਸ਼ਮਤਾ ਵਧ ਜਾਵੇਗੀ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਰਾਸ਼ੀਫਲ 24 ਸਤੰਬਰ 2024 ਇਹ ਲੋਕ ਪਰੇਸ਼ਾਨੀ ਨਾਲ ਭਰੇ ਰਹਿਣਗੇ ਕੀ ਹੋਵੇਗਾ ਖਾਸ ਜਾਣੋ ਅੱਜ ਦਾ ਰਾਸ਼ੀਫਲ

ਮੇਖ ਰਾਸ਼ੀ : ਅੱਜ ਦਾ ਦਿਨ ਤੁਹਾਡੇ ਲਈ ਬਿਹਤਰ ਸਾਬਤ ਹੋਵੇਗਾ। ਵਿੱਤੀ ਸਮੱਸਿਆਵਾਂ ਦੂਰ ਹੋਣਗੀਆਂ …

Leave a Reply

Your email address will not be published. Required fields are marked *