ਕਈ ਵਾਰ ਅਚਾਨਕ ਮੌਸਮ ਬਦਲਣ ਦੇ ਕਾਰਨ ਜਾਂ ਤਾਪਮਾਨ ਘਟਣ ਜਾਂ ਵਧਣ ਦੇ ਕਾਰਨ ਸਰੀਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਬਦਲਦੇ ਮੌਸਮ ਦੇ ਕਾਰਨ ਖੰਘ ਜ਼ੁਕਾਮ ਜਾਂ ਗਲਾ ਬੈਠ ਜਾਂਦਾ ਹੈ ਜਿਸ ਕਾਰਨ ਬੋਲਣ ਅਤੇ ਕੰਮ ਕਰਨ ਦੇ ਵਿੱਚ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਸ ਤੋਂ ੲਿਲਾਵਾ ਕਈ ਵਾਰ ਬੁਖਾਰ ਹੋ ਜਾਦਾ ਹੈ ਜਾਂ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਦੇ ਵਿੱਚ ਗਰਮੀ ਹੋ ਸਕਦੀ ਹੈ।
ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਬਦਲਦੇ ਮੌਸਮ ਕਾਰਨ ਹੋਈ ਖੰਘ, ਜ਼ੁਕਾਮ ਅਤੇ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਅਦਰਕ ਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ ਅਤੇ ਗ੍ਰੀਨ ਟੀ ਚਾਹੀਦੀ ਹੈ।
ਹੁਣ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਲੈ ਲਵੋ ਹੁਣ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਹੁਣ ਇਸ ਵਿੱਚ ਇੱਕ ਜਾਂ ਅੱਧਾ ਚਮਚ ਅਦਰਕ ਦਾ ਪਾਊਡਰ ਪਾ ਲਓ। ਇਸ ਤੋਂ ਬਾਅਦ ਇਸ ਦੇ ਵਿੱਚ ਇੱਕ ਚਮਚ ਜਾਂ ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਇਸ ਵਿੱਚ ਇੱਕ ਚਮਚ ਜਾਂ ਅੱਧਾ ਚਮਚ ਗ੍ਰੀਨ ਟੀ ਪਾ ਲਵੋ ਤੇ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ। ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬੰਦ ਨੱਕ ਜਾਂ ਖੰਘ ਜ਼ੁਕਾਮ ਜਾਂ ਬਦਲਦੇ ਮੌਸਮ ਕਾਰਨ ਹੋਏ ਬੁਖਾਰ ਤੋਂ ਆਸਾਨੀ ਨਾਲ ਰਾਹਤ ਮਿਲ ਜਾਵੇਗੀ।
ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਨੂੰ ਗਰਮ ਗਰਮ ਜਾਂ ਕੋਸਾ ਹੀ ਪੀਣਾ ਚਾਹੀਦਾ ਹੈ ਕਿਉਂਕਿ ਠੰਢਾ ਪੀਣ ਨਾਲ ਫ਼ਾਇਦਾ ਨਹੀਂ ਹੁੰਦਾ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਦੇ ਵਿੱਚ ਕੁਝ ਪਰਹੇਜ਼ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ ਜਿਵੇਂ ਅਜਿਹੇ ਮੌਸਮ ਦੇ ਵਿੱਚ ਜਾਂ ਅਜਿਹੇ ਹਾਲਾਤ ਵਿੱਚ ਫਰਿੱਜ ਵਾਲੇ ਪਾਣੀ ਜਾਂ ਠੰਢੇ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਉਂਕਿ ਠੰਡਾ ਪਾਣੀ ਪੀਣ ਦੇ ਨਾਲ ਗਲੇ ਨਾਲ ਸਬੰਧਿਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ