ਜਦੋਂ ਬਾਜ਼ਾਰ ਦੇ ਵਿਚੋਂ ਨਵੇਂ ਬਰਤਨ ਜਾਂ ਕੋਈ ਖ਼ਾਲੀ ਡੱਬਾ ਖਰੀਦਿਆ ਜਾਂਦਾ ਹੈ ਤਾਂ ਅਕਸਰ ਉਨ੍ਹਾਂ ਵਿਚ ਸਿਲੀਕਾ ਜੈੱਲ ਨਾਮ ਦੀ ਇੱਕ ਪੁੜੀ ਮਿਲਦੀ ਹੈ। ਜੋ ਕਿ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਕਈ ਸਾਰੇ ਫ਼ਾਇਦੇ ਹੁੰਦੇ ਹਨ ਪਰ ਬਹੁਤ ਸਾਰੇ ਲੋਕ ਇਸ ਦੇ ਗੁਣਾਂ ਤੋਂ ਅਣਜਾਣ ਹੁੰਦੇ ਹਨ। ਇਸ ਲਈ ਇਸ ਨੂੰ ਅਕਸਰ ਸੁੱਟ ਦਿੱਤਾ ਜਾਂਦਾ ਹੈ।
ਪਰ ਇਸ ਪੁੜੀ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ। ਸਗੋਂ ਇਸ ਦੀ ਵੱਖ ਵੱਖ ਤਰੀਕੇ ਨਾਲ ਵਰਤੋਂ ਕਰਨੀ ਚਾਹੀਦੀ ਹੈ।ਹੁਣ ਸਭ ਤੋਂ ਪਹਿਲਾਂ ਪਹਿਲਾਂ ਇਹ ਜਾਣਦੇ ਹਾਂ ਕਿ ਇਸ ਸਿਲੀਕਾ ਜੈੱਲ ਦੀ ਪੁੜੀ ਦਾ ਅਸਲ ਕੰਮ ਕੀ ਹੁੰਦਾ ਹੈ। ਦਰਅਸਲ ਇਹ ਸਲਾਬ ਨੂੰ ਸੋਕਣ ਦਾ ਕੰਮ ਕਰਦੀ ਹੈ। ਇਸ ਲਈ ਡਰਾਈ ਫ਼ਰੂਟ ਜਾਂ ਬਿਸਕੁਟ ਜਾਂ ਹੋਰ ਵਸਤੂਆਂ ਨੂੰ ਲੰਮੇ ਸਮੇਂ ਲਈ ਰੱਖਣਾ ਹੈ ਤਾਂ ਉਸ ਵਿੱਚ ਇਸ ਨੂੰ ਰੱਖ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਵਿੱਚ ਸਿਲਾਬ ਨਹੀਂ ਆਵੇਗੀ ਅਤੇ ਲੰਬੇ ਸਮੇਂ ਤੱਕ ਠੀਕ ਰਹਿਣਗੀਆਂ।
ਇਸ ਤੋਂ ਇਲਾਵਾ ਜੇਕਰ ਇਸ ਨੂੰ ਲੋਹੇ ਦੇ ਬਰਤਨ ਵਿੱਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਬਰਤਨਾਂ ਵਿੱਚ ਲੰਮੇ ਸਮੇਂ ਤੱਕ ਜੰਗ ਨਹੀਂ ਲਗਦੀ। ਇਸ ਤੋਂ ਇਲਾਵਾ ਜਦੋਂ ਕਈ ਵਾਰ ਕਤਾਬਾਂ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਵਿਚੋਂ ਅਜੀਬ ਸੁਗੰਧ ਆਉਂਣੀ ਸ਼ੁਰੂ ਹੋ ਜਾਂਦੀ ਹੈ।
ਇਸ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਿਤਾਬਾਂ ਦੇ ਵਿੱਚ ਇਸ ਨੂੰ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਅਜੀਬ ਸੁਗੰਧ ਤੋਂ ਰਾਹਤ ਮਿਲੇ। ਇਸ ਤੋਂ ਇਲਾਵਾ ਤਾਂਬੇ ਦੇ ਬਰਤਨ ਲੰਮਾ ਸਮਾਂ ਰੱਖਣ ਨਾਲ ਕਾਲੇ ਹੋ ਜਾਂਦੇ ਹਨ ਹੈ ਪਰ ਜੇਕਰ ਉਨ੍ਹਾਂ ਵਿਚ ਇਸ ਨੂੰ ਰੱਖਿਆ ਜਾਂਦਾ ਹੈ ਤਾਂ ਇਹ ਬਰਤਨ ਕਾਲੇ ਨਹੀਂ ਹੁੰਦੇ। ਇਸ ਤੋਂ ਇਲਾਵਾ ਇਹ ਸਿਲੀਕਾ ਜੈੱਲ ਆਨਲਾਈਨ ਵੀ ਖ੍ਰੀਦੀ ਜਾ ਸਕਦੀ ਹੈ। ਜਿਸ ਦੀ ਕੀਮਤ ਤਿੰਨ ਤੋਂ ਚਾਰ ਰੁਪਏ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ