ਵੀਡੀਓ ਥੱਲੇ ਜਾ ਕੇ ਦੇਖੋ, ਪੁਰਾਣੇ ਸਮਿਆਂ ਵਿੱਚ ਬਹੁਤ ਸਾਰੇ ਲੋਕ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਦੀ ਵਰਤੋਂ ਕਰਦੇ ਸਨ। ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਸਨ। ਇਸੇ ਤਰ੍ਹਾਂ ਇਨ੍ਹਾਂ ਪਿੰਨੀਆਂ ਨੂੰ ਬਣਾਉਣ ਦੀ ਵਿਧੀ ਬਹੁਤ ਆਸਾਨ ਹੈ।
ਇਸੇ ਤਰ੍ਹਾਂ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਮੂੰਗੀ ਦੀ ਦਾਲ, ਦਾਖਾਂ, ਦੇਸੀ ਘਿਓ, ਗੁੜ ਜਾਂ ਖੰਡ ਅਤੇ ਸੋਗੀ ਚਾਹੀਦੀ ਹੈ। ਇਸ ਲਈ ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਲੈ ਲਵੋ ਹੁਣ ਇਸ ਦਾਲ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਉਸ ਤੋਂ ਬਾਅਦ ਇਸ ਨੂੰ ਹਲਕਾ ਜਿਹਾ ਠੰਢਾ ਕਰ ਲਵੋ।
ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਦੂਜੇ ਬਰਤਨ ਵਿੱਚ ਦੇਸੀ ਘਿਓ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਇਸ ਤੋਂ ਬਾਅਦ ਹੁਣ ਇਸ ਘਿਓ ਵਿਚ ਪੀਸੀ ਹੋਈ ਦਾਲ ਦਾ ਪਾਊਡਰ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਓ।
ਇਸ ਨੂੰ ਉਦੋਂ ਤੱਕ ਭੁੰਨਦੇ ਰਹੋ ਜਦੋਂ ਇਸ ਦੇ ਵਿੱਚੋਂ ਸੁਗੰਧ ਆਉਣੀ ਸ਼ੁਰੂ ਨਾ ਹੋ ਜਾਵੇ ਜਾਂ ਇਸ ਦਾ ਰੰਗ ਨਾ ਬਦਲ ਜਾਵੇ। ਇਸ ਤੋਂ ਬਾਅਦ ਹੁਣ ਇਸ ਵਿਚ ਮੁਨੱਕੇ ਅਤੇ ਦਾਖਾਂ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਤੋਂ ਇਲਾਵਾ ਦੂਜੇ ਬਰਤਨ ਵਿੱਚ ਗੁੜ ਗਰਮ ਕਰ ਲਵੋ ਜਾਂ ਸ਼ੱਕਰ ਜਾਂ ਖੰਡ ਗਰਮ ਕਰ ਲਵੋ। ਇਸ ਨੂੰ ਇੱਕ ਪੇਸਟ ਦੇ ਰੂਪ ਵਿਚ ਤਿਆਰ ਕਰ ਲਵੋ ਹੁਣ ਇਸ ਪੇਸਟ ਨੂੰ ਉਸ ਭੁੰਨੇ ਹੋਏ ਆਟੇ ਦੇ ਵਿੱਚ ਮਿਲਾ ਲਵੋ। ਹੁਣ ਇਸ ਦੀਆਂ ਪਿੰਨੀਆਂ ਬਣਾ ਲਵੋ।
ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਖੰਡ ਜਾਂ ਗੁੜ ਲੋੜ ਅਨੁਸਾਰ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਜੇਕਰ ਇਨ੍ਹਾਂ ਦੀ ਮਾਤਰਾ ਜ਼ਿਆਦਾ ਹੋ ਜਾਵੇਗੀ ਤਾਂ ਪਿੰਨੀਆਂ ਜ਼ਿਆਦਾ ਮਿੱਠੀਆਂ ਹੋ ਜਾਣਗੀਆਂ ਜੋ ਖਾਣ ਵਿੱਚ ਚੰਗੀਆਂ ਨਹੀਂ ਲੱਗਣ ਗਈਆ।
ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।