Breaking News

ਬਾਬਾ ਮੋਤੀ ਰਾਮ ਮਹਿਰਾ ਦਾ ਇਤਿਹਾਸ

ਸ੍ਰੀ ਫ਼ਤਿਹਗੜ੍ਹ ਸਾਹਿਬ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ । ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ ਉਥੇ ਹੀ ਇਸ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਦੇ ਬਾਅਦ ਬਾਬਾ ਮੋਤੀ ਰਾਮ ਮਹਿਰਾ ਦਾ ਨਾਂਅ ਵੀ ਆਉਂਦਾ ਹੈ।ਆਓ ਜਾਣਿਏ ਇਸ ਇਤਿਹਾਸਕ ਕਹਾਣੀ ਬਾਰੇ- ਬਾਬਾ ਮੋਤੀ ਰਾਮ ਮਹਿਰਾ ਇੱਕ ਛੋਟੇ ਅਤੇ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ,

ਜਿਨ੍ਹਾਂ ਦੀ ਡਿਊਟੀ ਨਵਾਬ ਵਜ਼ੀਰ ਖ਼ਾਨ ਨੇ ਕੈਦੀਆਂ ਨੂੰ ਭੋਜਨ ਖੁਲ੍ਹਵਾਉਣ ਲਈ ਲਗਾਈ ਸੀ। 27 ਦਸੰਬਰ 1704 ਨੂੰ ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਨੇ ਇਸ ਵਿਯੋਗ ਵਿੱਚ ਆਪਣੇ ਪ੍ਰਾਣ ਦੇ ਦਿੱਤੇ ਸਨ। ਇਸ ਦੇ ਬਾਅਦ ਕਿਸੇ ਤਰ੍ਹਾਂ ਨਵਾਬ ਨੂੰ ਪਤਾ ਲੱਗਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਤੇ

ਮਾਤਾ ਗੁਜਰੀ ਜੀ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ।ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ ਪਤਨੀ ਅਤੇ ਇੱਕ ਛੋਟੇ ਪੁੱਤਰ ਨੂੰ ਅੰਦਰ ਕਰਨ ਦਾ ਹੁਕਮ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਕਿੱਤੇ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਦੇ ਨਾਲ ਨਵਾਬ ਨੂੰ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ।

ਇਸ ਦੇ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦੇਣ ਦੀ ਹੁਕਮ ਸੁਣਾ ਦਿੱਤਾ।ਆਖ਼ਿਰ ਕੌਣ ਹਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ – ਉਨ੍ਹਾਂ ਦੀ ਯਾਦ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਰੋਡ ਉੱਤੇ ਸਥਿਤ ਹੈ ਗੁਰਦੁਆਰਾ ਸਾਹਿਬ ਅਮਰ ਸ ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਸੂਬਾ ਸਰਹਿੰਦ ਦੀ ਕੈਦ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਤਿੰਨ ਦਿਨਾਂ ਤੱਕ ਦੁੱਧ ਪਿਲਾ ਕੇ ਸੇਵਾ ਕੀਤੀ। ਮੋਤੀ ਰਾਮ ਮਹਿਰਾ ਜੀ ਠੰਢਾ ਬੁਰਜ ਦੁੱਧ ਲੈ ਜਾਣ ਲਈ ਪਹਿਰੇਦਾਰਾਂ ਨੂੰ ਕੁਝ ਨਾ ਕੁਝ ਦਿੰਦੇ ਰਹਿੰਦੇ ਸਨ, ਤਦ ਜਾ ਕੇ ਉਹ ਦੋਨੋਂ ਛੋਟੇ ਸਾਹਿਬਜ਼ਾਦਿਆਂ ਦੇ ਲਈ ਦੁੱਧ ਲੈ ਜਾ ਪਾਉਂਦੇ ਸਨ।।।। ਵਾਹਿਗੁਰੂ ਜੀ। ਧੰਨ ਧੰਨ ਮਾਤਾ ਗੁਜਰ ਕੌਰ ਜੀ।

Check Also

21 May Love Rashifal: ਜਾਣੋ ਤੁਹਾਡੀ ਲਵ ਲਾਈਫ ਅਤੇ ਵਿਆਹੁਤਾ ਜੀਵਨ ਲਈ ਮੰਗਲਵਾਰ ਕਿਹੋ ਜਿਹਾ ਰਹੇਗਾ।

ਮੇਖ Love Horoscope: ਵਿਆਹੇ ਲੋਕ ਆਪਣੇ ਪਰਿਵਾਰਕ ਜੀਵਨ ਤੋਂ ਖੁਸ਼ ਨਜ਼ਰ ਆਉਣਗੇ। ਉਹ ਆਪਣੇ ਜੀਵਨ …

Leave a Reply

Your email address will not be published. Required fields are marked *