ਸਰਦੀਆਂ ਦੇ ਮੌਸਮ ਵਿੱਚ ਅਕਸਰ ਬਹੁਤ ਸਾਰੇ ਲੋਕ ਘਰੇਲੂ ਪਿੰਨੀਆਂ ਜਾਂ ਹੋਰ ਖਾਣ ਵਾਲੀਆਂ ਵਸਤੂਆਂ ਤਿਆਰ ਕਰਦੇ ਹਨ ਪਰ ਜ਼ਿਆਦਾਤਰ ਲੋਕ ਉਨ੍ਹਾਂ ਵਿਚ ਦੇਸੀ ਕਿ ਦੀ ਜ਼ਿਆਦਾ ਵਰਤੋਂ ਕਰਦੇ ਹਨ ਜਾਂ ਖੰਡ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਦੇ ਹਨ। ਪਰ ਅਜਿਹਾ ਕਰਨ ਨਾਲ ਕਈ ਵਾਰੀ ਇਹ ਘਰੇਲੂ ਤਿਆਰ ਕੀਤੀਆਂ ਵਸਤੂਆਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਜਿਨ੍ਹਾਂ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਰ ਜੇਕਰ ਇਨ੍ਹਾਂ ਘਰੇਲੂ ਨੁਸਖਿਆਂ ਦੇ ਵਿਚ ਖੰਡ ਅਤੇ ਘਿਓ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀਆਂ ਹਨ ਇਸੇ ਤਰ੍ਹਾਂ ਘਰੇਲੂ ਨੁਸਖੇ ਨਾਲ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਇਸ ਸਮੱਗਰੀ ਦੀ ਵਰਤੋਂ ਕਰੋ। ਇਸੇ ਤਰ੍ਹਾਂ ਬਿਨਾਂ ਖੰਡ ਅਤੇ ਬਿਨਾਂ ਘਿਓ ਤੋਂ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇਕ ਕਟੋਰੀ ਅਲਸੀ ਦੇ ਬੀਜ, ਇਕ ਕਟੋਰੀ ਗੁੜ, ਅੱਧੀ ਕਟੋਰੀ ਚਿੱਟੇ ਤਿਲ, ਅੱਧੀ ਕਟੋਰੀ ਬਦਾਮ ਅਤੇ ਅੱਧੀ ਕਟੋਰੀ ਦੇਸੀ ਘਿਉ ਚਾਹੀਦਾ ਹੈ।
ਸਭ ਤੋਂ ਪਹਿਲਾਂ ਬਦਾਮ ਗਰਮ ਕਰ ਲਵੋ। ਇਸ ਤੋਂ ਬਾਅਦ ਚਿੱਟੇ ਤਿਲਾਂ ਨੂੰ ਗਰਮ ਕਰ ਲਵੋ ਅਤੇ ਬਰਤਨ ਵਿੱਚ ਕੱਢ ਲਵੋ। ਹੁਣ ਚਿੱਟੇ ਤਿਲਾਂ ਅਤੇ ਬਦਾਮਾਂ ਨੂੰ ਪੀਸ ਲਵੋ ਅਤੇ ਇਨ੍ਹਾਂ ਨੂੰ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਅਲਸੀ ਦੇ ਬੀਜ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਲਵੋ ਅਤੇ ਇਨ੍ਹਾਂ ਨੂੰ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਗੁੜ ਲੈ ਲਵੋ ਅਤੇ ਹੁਣ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਅਤੇ ਇਸ ਨੂੰ ਲਿਕੁਅਡ ਦੇ ਰੂਪ ਵਿਚ ਤਿਆਰ ਕਰ ਲਓ।
ਹੁਣ ਇਸ ਨੂੰ ਪੁਣ ਲਵੋ। ਇਸ ਤੋਂ ਬਾਅਦ ਹੁਣ ਇਸ ਵਿੱਚ ਅਲਸੀ ਦਾ ਪਾਊਡਰ ਪਾ ਲਵੋ ਅਤੇ ਉਸ ਤੋਂ ਬਾਅਦ ਇਸ ਵਿੱਚ ਬਦਾਮ ਅਤੇ ਚਿੱਟੇ ਤਿਲਾਂ ਦਾ ਪਾਊਡਰ ਪਾ ਲਵੋ। ਹੁਣ ਇਨ੍ਹਾਂ ਵਿਚ ਦੇਸੀ ਘਿਓ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਦਿਓ ਅਤੇ ਇਸ ਤੋਂ ਬਾਅਦ ਹੀ ਇਸ ਦੇ ਲੱਡੂ ਬਣਾ ਲਵੋ। ਹੁਣ ਅਲਸੀ ਦੇ ਇਨ੍ਹਾਂ ਲੱਡੂਆਂ ਦੀ ਰੋਜ਼ਾਨਾ ਵਰਤੋਂ ਕਰੋ ਲਗਾਤਾਰ ਇਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।
ਸਰਦੀਆਂ ਦੇ ਮੌਸਮ ਵਿੱਚ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਲਗਾਤਾਰ ਇਸ ਦੀ ਵਰਤੋਂ ਕਰਦੇ ਰਹਿਣ ਨਾਲ ਸਰੀਰ ਵਿੱਚ ਗਰਮਾਹਟ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ