ਬੋਹਲੀ ਅਤੇ ਦੁੱਧ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ। ਬੋਹਲੀ ਵਿੱਚ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜਿਸ ਦਿਨ ਮੱਝ ਸੁਹਦੀ ਹੈ ਉਸ ਦਿਨ ਤੋਂ ਲੈ ਕੇ ਤਿੱਨ ਚਾਰ ਦਿਨ ਤੱਕ ਜੋ ਦੁੱਧ ਹੁੰਦਾ ਹੈ ਉਸ ਨੂੰ ਬੋਹਲੀ ਕਹਿੰਦੇ ਹਨ। ਬੋਹਲੀ ਦੀਆਂ ਪਿੰਨੀਆਂ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ ਪੰਜ ਕਿਲੋ ਮੱਝ ਦਾ ਦੁੱਧ, ਇੱਕ ਕਿਲੋ ਕਣਕ ਦਾ ਆਟਾ, ਅੱਧਾ ਕਿਲੋ ਮਿਸਰੀ, ਪੰਜਾਹ ਗ੍ਰਾਮ ਸਫ਼ੈਦ ਮੂਸਲੀ, ਪੰਜਾਹ ਗ੍ਰਾਮ ਸਾਲਮ ਪੰਜਾ, ਪੰਜਾਹ ਗ੍ਰਾਮ ਅਸ਼ਵਗੰਧਾ ਅਤੇ ਵੀਹ ਗ੍ਰਾਮ ਛੋਟੀ ਇਲਾਇਚੀ ਦੇ ਬੀਜ ਚਾਹੀਦੇ ਹਨ।
ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਤਾਜ਼ੀ ਸੂਈ ਮੈੱਸ ਦਾ ਹੋਣਾ ਚਾਹੀਦਾ ਹੈ ਭਾਵ ਬੋਹਲੀ ਹੋਣੀ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਇਕ ਵੱਡੇ ਵਰਤਣ ਦੇ ਵਿਚ ਪੰਜ ਲਿਟਰ ਦੁੱਧ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਅਤੇ ਉਬਾਲ ਲਵੋ। ਇਸ ਤੋਂ ਬਾਅਦ ਇਸ ਵਿਚ ਮਿਸ਼ਰੀ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਨ੍ਹਾਂ ਨੂੰ ਉਸ ਸਮੇਂ ਤਕ ਗਰਮ ਕਰਦੇ ਰਹੋ ਜਦੋਂ ਤਕ ਇਨ੍ਹਾਂ ਦਾ ਖੋਆ ਨਹੀਂ ਤਿਆਰ ਹੁੰਦਾ। ਇਸ ਤੋਂ ਬਾਅਦ ਹੁਣ ਦੂਜੇ ਬਰਤਨ ਲਓ ਅਤੇ ਉਸ ਦੇ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਪਾ ਲਵੋ ਅਤੇ ਇਸ ਨੂੰ ਗਰਮ ਕਰ ਲਵੋ।
ਹੁਣ ਇਸ ਵਿਚ ਆਟਾ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਇਸ ਦੇ ਵਿੱਚ ਬੋਹਲੀ ਤੋਂ ਤਿਆਰ ਕੀਤਾ ਹੋਇਆ ਖੋਆ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਕੇ ਗਰਮ ਕਰ ਲਓ। ਇਸ ਤੋਂ ਬਾਅਦ ਇੱਕ ਬਰਤਨ ਦੇ ਵਿੱਚ ਸਾਲਮ ਪੰਜਾ, ਅਸ਼ਵਗੰਧਾ ਛੋਟੀ ਇਲਾਇਚੀ ਅਤੇ ਸਫੈਦ ਮੂਸਲੀ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਇੱਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਨੂੰ ਉਸ ਮਿਸ਼ਰਣ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਤੋਂ ਬਾਅਦ ਇਨ੍ਹਾਂ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਦਿਓ ਉਸ ਤੋਂ ਬਾਅਦ ਇਸ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦਿਓ। ਹੋਣੀ ਨਾ ਪਿੰਨੀਆਂ ਦੀ ਰੋਜ਼ਾਨਾ ਲਗਾਤਾਰ ਵਰਤੋਂ ਕਰੋ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ