ਰੋਂਦੇ ਬੱਚਿਆਂ ਨੂੰ ਮੋਬਾਈਲ ਫ਼ੋਨ ਦੇ ਕੇ ਚੁੱਪ ਕਰਵਾਉਣ ਵਾਲੇ ਮਾਪੇ ਇਹ ਖ਼ਬਰ ਜ਼ਰੂਰ ਪੜ੍ਹ ਲੈਣ। ਅਮਰੀਕਾ ਵਿੱਚ ਬੱਚਿਆਂ ਸਬੰਧੀ ਮਹਿਰਾਂ ਅਨੁਸਾਰ ਡਿਜੀਟਲ ਮੀਡੀਆ ਬੱਚਿਆਂ ਦੀ ਨੀਂਦ, ਬੱਚਿਆਂ ਦੇ ਵਿਕਾਸ ਤੇ ਫਿਜ਼ੀਕਲ ਹੈਲਥ ਲਈ ਨੁਕਸਾਨਦੇਹ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਖ਼ਾਸ ਮੌਕਿਆਂ ਜਿਵੇਂ ਫਲਾਈਟ ਦੌਰਾਨ, ਮੈਡੀਕਲ ਗਤੀਵਿਧੀ ਦੌਰਾਨ ਡਿਜੀਟਲ ਮੀਡੀਆ ਨਾਲ ਜੁੜੇ ਸਾਮਾਨ ਦਾ ਇਸਤੇਮਾਲ ਕਰਨਾ ਚੰਗਾ ਹੁੰਦਾ ਹੈ ਪਰ ਮਾਪਿਆਂ ਨੂੰ ਇਸ ਸਾਮਾਨ ਦੀ ਬੱਚਿਆਂ ਨੂੰ ਆਦਤ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਬੱਚਿਆਂ ਬਾਰੇ ਵਿਭਾਗ ਦੇ ਡਾਕਟਰ ਜੈਨੀ ਰਡੇਸਕੀ ਨੇ ਆਖਿਆ ਕਿ ਫ਼ੋਨ ਬੱਚਿਆਂ ਦੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਨੂੰ ਸੀਮਤ ਕਰ ਸਕਦਾ ਹੈ। ਰਡੇਸਕੀ ਨੇ ਆਖਿਆ ਹੈ ਕਿ ਡਿਜੀਟਲ ਮੀਡੀਆ ਕਈ ਨਵੇਂ ਜਨਮੇ ਬੱਚਿਆਂ ਤੇ ਸਕੂਲਾਂ ਦੀ ਸ਼ੁਰੂਆਤ ਵਾਲੇ ਬੱਚਿਆਂ ਦੇ ਬਚਪਨ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ ਪਰ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਫ਼ੋਨ ਬੱਚਿਆਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣਨ ਲੱਗਾ ਹੈ।
ਉਨ੍ਹਾਂ ਨੇ ਆਖਿਆ ਹੈ ਕਿ ਮਾਪੇ ਨਹੀਂ ਜਾਣਦੇ ਕਿ ਬਚਪਨ ਵਿੱਚ ਤੇਜ਼ੀ ਨਾਲ ਦਿਮਾਗ਼ ਦਾ ਵਿਕਾਸ ਹੁੰਦਾ ਹੈ। ਬੱਚਿਆਂ ਦੇ ਖੇਡਣ, ਨੀਂਦ ਤੇ ਆਪਣੀਆਂ ਭਾਵਨਾਵਾਂ ਨੂੰ ਵਿਕਸਤ ਕਰਨ ਲਈ ਸਮੇਂ ਦੀ ਜ਼ਰੂਰਤ ਹੁੰਦੀ ਹੈ। ਮਹਿਰਾ ਅਨੁਸਾਰ ਮੀਡੀਆ ਦਾ ਜ਼ਿਆਦਾ ਇਸਤੇਮਾਲ ਬੱਚਿਆਂ ਦੀਆਂ ਰੁਚੀਆਂ ਵਿੱਚ ਵੱਡੀ ਰੁਕਾਵਟ ਬਣਦਾ ਹੈ।
ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ |ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ