ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਮਕਰ ਰਾਸ਼ੀ ਵਾਲੇ ਜਾਤਕਾ ਦਾ ਸਾਲ 2022 ਫਰਵਰੀ ਮਹੀਨੇ ਦੇ ਰਾਸ਼ੀਫਲ ਬਾਰੇ ਦੱਸਾਂਗੇ।
ਗ੍ਰਹਿਆਂ ਦਾ ਪਰਿਵਰਤਨ ਤੁਹਾਡੀ ਰਾਸ਼ੀ ਦੇ ਅਨੁਸਾਰ ਤੁਹਾਨੂੰ ਕੀ ਫਲ ਦੇਵੇਗਾ। ਇਹ ਗ੍ਰਹਿ ਜਿਹੜੀ ਤੁਹਾਡੀ ਰਾਸ਼ੀ ਵਿੱਚ ਬੈਠੇ ਹੋਏ ਹਨ ਇਹ ਤੁਹਾਡੀ ਜ਼ਿੰਦਗੀ ਵਿਚ ਕੀ ਬਦਲਾਵ ਲੈ ਕੇ ਆਉਣਗੇ। ਨਕਾਰਾਤਮਕ ਅਤੇ ਸਕਾਰਾਤਮਕ ਫਲਾਂ ਬਾਰੇ ਤੁਹਾਨੂੰ ਦੱਸਾਂਗੇ। ਤੁਹਾਡੀ ਸਿਹਤ ਸਿੱਖਿਆ ਖੇਤਰ ਵਪਾਰ ਵਿਵਾਹਿਕ ਜੀਵਨ ਪਿਆਰ ਕਰੀਅਰ ਦੀ ਜਾਣਕਾਰੀ ਦੇਵਾਂਗੇ। ਫਰਵਰੀ ਦੇ ਮਹੀਨੇ ਵਿੱਚ ਸੂਰਜ ਦੇਵਤਾ 13 ਫਰਵਰੀ ਨੂੰ ਮਕਰ ਰਾਸ਼ੀ ਤੋਂ ਨਿਕਲ ਕੇ ਕੁੰਭ ਰਾਸ਼ੀ ਦੇ ਵਿਚ ਪਰਵੇਸ਼ ਕਰ ਜਾਣਗੇ। 27 ਫਰਵਰੀ ਨੂੰ ਸੁਕਰ ਅਤੇ ਮੰਗਲ ਧਨੂ ਰਾਸ਼ੀ ਤੋਂ ਨਿਕਲ ਕੇ ਤੁਹਾਡੀ ਰਾਸ਼ੀ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ।
ਹਰ ਇੱਕ ਮਹੀਨੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਵਿਚ ਬਦਲਾਵ ਦੇਖਣ ਨੂੰ ਮਿਲਦਾ ਹੈ ਸਾਡੀ ਜਿੰਦਗੀ ਵਿਚ ਸੁੱਖ ਦੁੱਖ ਚੱਲਦਾ ਰਹਿੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਫਰਵਰੀ ਦਾ ਮਹੀਨਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ।
ਤੁਹਾਨੂੰ 13 ਫਰਵਰੀ ਤਕ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਮਾਈਗ੍ਰੇਨ ਇਕੋ ਦਮ ਸਿਰ ਵਿਚ ਤੇਜ਼ ਦਰਦ ਹੋਣਾ, ਦਿਲ ਨਾਲ ਸੰਬੰਧੀ ਸਮੱਸਿਆਵਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਅੱਖਾਂ ਨਾਲ ਸੰਬੰਧੀ ਸਮੱਸਿਆਵਾਂ ਅੱਖਾਂ ਵਿੱਚ ਜਲਣ ਹੋਣੀ 13 ਫਰਵਰੀ ਤੋਂ ਪਹਿਲਾਂ ਇਹ ਸਮੱਸਿਆ ਦੇਖੀ ਜਾ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। 13 ਫਰਵਰੀ ਤੋਂ ਬਾਅਦ ਜਦੋਂ ਸੂਰਜ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ ਉਸ ਤੋਂ ਬਾਅਦ ਇਹ ਸਮੱਸਿਆਵਾਂ ਠੀਕ ਹੋ ਜਾਣਗੀਆਂ।
ਮਕਰ ਰਾਸ਼ੀ ਦੇ ਜਿਹੜੇ ਜਾਤਕ ਵਿਦਿਆਰਥੀ ਹਨ ਉਨ੍ਹਾਂ ਦਾ ਮਨ ਫਰਵਰੀ ਦੇ ਮਹੀਨੇ ਵਿੱਚ ਪੜ੍ਹਾਈ ਦੇ ਵਿਚ ਮਨ ਨਹੀਂ ਲੱਗੇਗਾ। ਪੜ੍ਹਾਈ ਤੋਂ ਮਨ ਹਟ ਕੇ ਰਿਸ਼ਤਿਆਂ ਵਿੱਚ ਚਲਾ ਜਾਵੇਗਾ। ਫਰਵਰੀ ਦੇ ਮਹੀਨੇ ਵਿੱਚ ਤੁਹਾਡਾ ਮਨ ਪੜ੍ਹਾਈ ਵਿੱਚ ਬਿਲਕੁਲ ਵੀ ਨਹੀਂ ਲੱਗੇਗਾ। ਲਵ ਰਿਲੇਸ਼ਨ ਚੰਗਾ ਰਹੇਗਾ। ਆਪਸੀ ਰਿਸ਼ਤਾ ਚੰਗਾ ਰਹੇਗਾ ਇੱਕ ਦੂਜੇ ਨੂੰ ਸਮਝੋਗੇ। 13 ਫਰਵਰੀ ਤੋਂ ਆਪਣੀ ਬਾਣੀ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਡੇ ਦੁਆਰਾ ਬੋਲੀ ਗਈ ਬਾਣੀ ਦੁਆਰਾ ਤੁਹਾਡਾ ਰਿਲੇਸ਼ਨ ਖਰਾਬ ਹੋ ਸਕਦਾ ਹੈ।
ਫਰਵਰੀ ਦੇ ਮਹੀਨੇ ਵਿੱਚ ਤੁਹਾਨੂੰ ਬਿਨਾਂ ਕਿਸੇ ਗੱਲ ਤੋਂ ਗੁੱਸਾ ਆ ਸਕਦਾ ਹੈ। ਇਸ ਕਰਕੇ ਹਰ ਇਕ ਖੇਤਰ ਵਿੱਚ ਤੁਹਾਨੂੰ ਆਪਣੇ ਗੁੱਸੇ ਵਿਚ ਕੰਟਰੋਲ ਕਰਨਾ ਹੋਵੇਗਾ। 13 ਫਰਵਰੀ ਤੋਂ ਪਹਿਲਾਂ ਤੁਹਾਨੂੰ ਆਪਣੇ ਸਾਥੀ ਦੀ ਸਿਹਤ ਵੱਲ ਵੀ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ। 13 ਫਰਵਰੀ ਤੋਂ ਪਹਿਲਾਂ ਆਪਣੀ ਅਤੇ ਆਪਣੇ ਸਾਥੀ ਦੀ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਤੁਹਾਡੇ ਵਿਵਾਹਿਕ ਜੀਵਨ ਵਿੱਚ ਵੀ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਬਿਨਾਂ ਗੱਲ ਦੀ ਚੀਜ਼ਾਂ ਨੂੰ ਲੈ ਕੇ ਬਹਿਸ ਨਾ ਕਰੋ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਗੱਲ ਵੱਧ ਸਕਦੀ ਹੈ। ਤੁਸੀਂ ਆਪਣੇ ਸਾਥੀ ਤੋਂ ਜਿੰਨੀ ਜਿਆਦਾ ਉਮੀਦਾਂ ਰਖੋਗੇ ਉਨ੍ਹਾਂ ਤੁਹਾਨੂੰ ਦੁੱਖ ਹੋਵੇਗਾ।
ਫਰਵਰੀ ਦੇ ਮਹੀਨੇ ਵਿੱਚ ਤੁਹਾਨੂੰ ਕੰਮ ਦੇ ਖੇਤਰ ਵਿਚ ਥੋੜ੍ਹੀ ਜ਼ਿਆਦਾ ਮੇਹਨਤ ਕਰਨੀ ਹੋਵੇਗੀ। ਲੋਹਾ ਟੈਕਨੀਕਲ ਇੰਜਨੀਰਿੰਗ ਦਾ ਕੰਮ ਚੰਗਾ ਰਹੇਗਾ। ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲੀ ਹੈ ਤਾਂ ਇਹਨਾਂ ਖੇਤਰਾਂ ਵਿੱਚ ਤੁਹਾਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਤੁਹਾਡਾ ਭਾਗ ਤੁਹਾਡਾ ਸਾਥ ਦੇਵੇਗਾ ਤੁਹਾਡਾ ਆਤਮ ਵਿਸ਼ਵਾਸ ਡਗਮਗਾ ਸਕਦਾ ਹੈ ਆਪਣਾ ਆਤਮ ਵਿਸ਼ਵਾਸ਼ ਮਜ਼ਬੂਤ ਰੱਖਣਾ ਹੈ। ਆਪਣੀ ਬਾਣੀ ਦਾ ਸਹੀ ਪ੍ਰਯੋਗ ਕਰੋ ਇਹ ਤੁਹਾਡੇ ਲਈ ਚੰਗਾ ਰਹੇਗਾ। ਜੇਕਰ ਤੁਸੀਂ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨੂੰ ਨਾਲ ਲੈ ਕੇ ਚਲੇ ਗਏ ਤਾਂ ਤੁਹਾਨੂੰ ਨੌਕਰੀ ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਵੇਗੀ। ਆਪਣੇ ਮਨੋਰੰਜਨ ਨੂੰ ਲੈ ਕੇ ਖਰਚੇ ਬਹੁਤ ਜ਼ਿਆਦਾ ਹੋ ਸਕਦੇ ਹਨ।
ਉਪਾਏ ਦੇ ਵਿੱਚ ਤੁਸੀਂ ਸਵੇਰੇ ਉੱਠ ਕੇ ਹਰ ਰੋਜ਼ ਹਨੁਮਾਨ ਚਾਲੀਸਾ ਦਾ ਪਾਠ ਜ਼ਰੂਰ ਕਰੋ। ਸ਼ਨੀ ਦਾ ਬੀਜ ਮੰਤ੍ਰ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਮੰਤਰ ਵਿੱਚ ਜੋ ਸ਼ਕਤੀ ਹੁੰਦੀ ਹੈ ਉਹ ਹੋਰ ਕਿਸੇ ਵਿਚ ਨਹੀਂ ਹੁੰਦੀ। ਸੂਰਜ ਡੁੱਬਣ ਤੋਂ ਬਾਅਦ ਇਸ ਮੰਤ੍ਰ ਦਾ ਜਾਪ ਕਰਨਾ ਹੈ। ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਕਮਜ਼ੋਰ ਹੈ ਤਾਂ ਸ਼ਨੀਵਾਰ ਦੇ ਦਿਨ ਕਾਲੀਆਂ ਚੀਜ਼ਾਂ ਲੋਹਾ ਚਮੜੇ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ।