ਸਰਦੀਆਂ ਦੇ ਮੌਸਮ ਵਿਚ ਅਕਸਰ ਖਾਂਸੀ-ਜ਼ੁਕਾਮ ਜਾਂ ਬਲਗ਼ਮ ਜਾਂ ਰੇਸ਼ੇ ਵਰਗੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਦੇ ਕਾਰਨ ਕਈ ਵਾਰੀ ਕੰਮ ਕਰਨ ਵਿੱਚ ਵੀ ਰੁਕਾਵਟਾਂ ਆਉਂਦੀਆਂ ਹਨ ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਰੇਸਾ, ਬਲਗਮ, ਜੁਕਾਮ ਅਤੇ ਐਲਰਜੀ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਇਕ ਕਿਲੋ ਸ਼ਹਿਦ, ਚਾਲੀ ਗਰਾਮ ਮੁਨੱਕਾ,
ਚਾਲੀ ਗ੍ਰਾਮ ਨਿਓਜਾ, ਤੀਹ ਗ੍ਰਾਮ ਚਿਤਰਾ, ਤੀਹ ਗ੍ਰਾਮ ਕੰਗੂ ਮੁੰਡੀ, ਤੀਹ ਗ੍ਰਾਮ ਬਬੂਨੇ ਦੀ ਜੜ੍ਹ, ਪੀ ਗ੍ਰਾਮ ਸਾਲਮ ਮਿਸ਼ਰੀ, ਤੀਹ ਗ੍ਰਾਮ ਸੁੰਢ, ਤੀਹ ਗ੍ਰਾਮ ਦਾਲ ਚੀਨੀ, ਤੀਹ ਗ੍ਰਾਮ ਵੱਡੀ ਹਰੜ, ਤੀਹ ਗ੍ਰਾਮ ਛੋਟੀ ਹਰੜ, ਤੀਹ ਗ੍ਰਾਮ ਪਿਪਲੀ, ਤੀਹ ਗ੍ਰਾਮ ਕਾਲੀ ਮਿਰਚ, ਦਸ ਗਰਾਮ ਚਿੱਟੀ ਮਿਰਚ ਦਸ ਗਰਾਮ ਲੌਂਗ ਦਸ ਗ੍ਰਾਮ ਵੱਡੀ ਇਲਾਇਚੀ ਅਤੇ ਚਾਲੀ ਗ੍ਰਾਮ ਅਖਰੋਟ ਦੀ ਗਿਰੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਸ ਲਈ ਸ਼ਹਿਦ ਨੂੰ ਗਰਮ ਕਰ ਲਵੋ ਅਤੇ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋਂ ਬਾਅਦ ਇਸ ਵਿੱਚ ਮਨੱਕਾ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ।
ਇਸ ਤੋਂ ਬਾਅਦ ਇਸ ਵਿੱਚ ਨਿਓਜਾ ਅਤੇ ਅਖਰੋਟ ਦੀ ਗਿਰੀ ਨੂੰ ਪੀਸ ਕੇ ਪਾ ਲਵੋ ਅਤੇ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਇਸ ਨੂੰ ਇਕ ਬਰਤਨ ਵਿਚ ਕੱਢ ਲਵੋ। ਇਸ ਤੋਂ ਬਾਅਦ ਇਸ ਵਿੱਚ ਚਿਤਰਾ, ਕੰਗੂ ਮੁੰਡੀ, ਬਬੂਨੇ ਦੀ ਜੜ੍ਹ, ਸਾਲਮ ਮਿਸ਼ਰੀ, ਸੁੰਢ, ਦਾਲ ਚੀਨੀ, ਵੱਡੀ ਹਰੜ, ਛੋਟੀ ਹਰੜ, ਪਿਪਲੀ, ਕਾਲੀ ਮਿਰਚ, ਚਿੱਟੀ ਮਿਰਚ, ਲੌਂਗ, ਵੱਡੀ ਇਲਾਇਚੀ ਅਤੇ ਅਖਰੋਟ ਦੀ ਗਿਰੀ ਪੀਸ ਕੇ ਅਤੇ ਕੱਪੜ-ਛਾਣ ਕਰਕੇ ਇਸ ਵਿੱਚ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਦੀ ਵਰਤੋਂ ਕਰੋ। ਇਸ ਨੁਸਖ਼ੇ ਦੀ ਵਰਤੋਂ ਸਵੇਰੇ ਅਤੇ ਸ਼ਾਮ ਚਾਹ ਜਾਂ ਦੁੱਧ ਨਾਲ ਕਰਨੀ ਚਾਹੀਦੀ ਹੈ।
ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ