ਕਈ ਵਾਰੀ ਛੋਟੀ ਉਮਰ ਦੇ ਵਿਚ ਹੀ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਪੌਸ਼ਟਿਕ ਤੱਤਾਂ ਦੀ ਕਮੀ ਅਤੇ ਰਹਿਣ ਸਹਿਣ ਵਿੱਚ ਆਈਆਂ ਤਬਦੀਲੀਆਂ ਆਦਿ। ਕਈ ਵਾਰੀ ਸਫੇਦ ਵਾਲ ਹੋਣ ਕਾਰਨ ਬਹੁਤ ਸਾਰੇ ਲੋਕ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਸਫੇਦ ਵਾਲਾਂ ਦੇ ਕਾਰਨ ਖੂਬਸੂਰਤੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਇਸ ਲਈ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਫੇਦ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਮਹਿੰਦੀ, ਨਿੰਬੂ, ਲੋਹੇ ਦਾ ਬਰਤਨ, ਪਾਣੀ ਅਤੇ ਚਾਹ ਪੱਤੀ ਜਾਂ ਕੌਫ਼ੀ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਇੱਕ ਲੋਹੇ ਦਾ ਬਰਤਨ ਲੈ ਲਵੋ ਹੁਣ ਉਸ ਵਿੱਚ ਮਹਿੰਦੀ ਪਾ ਲਵੋ। ਹੁਣ ਉਸ ਤੋਂ ਬਾਅਦ ਇਸ ਵਿੱਚ ਨਿੰਬੂ ਦਾ ਰਸ ਪਾ ਲਵੋ। ਹੁਣ ਦੂਜੇ ਬਰਤਨ ਵਿੱਚ ਪਾਣੀ ਉਬਾਲ ਲਵੋ ਉਸ ਤੋਂ ਬਾਅਦ ਉਸ ਵਿਚ ਚਾਹ ਪੱਤੀ ਜਾਂ ਕੌਫ਼ੀ ਪਾ ਕੇ ਉਸ ਨੂੰ ਉਬਾਲ ਲਵੋ।
ਹੁਣ ਇਸ ਕੋਸੇ ਪਾਣੀ ਨਾਲ ਮਹਿੰਦੀ ਵਿਚ ਪਾ ਲਵੋ ਉਸ ਤੋਂ ਬਾਅਦ ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਕੁਝ ਸਮੇਂ ਬਾਅਦ ਇਸ ਨੂੰ ਵਾਲਾਂ ਚ ਲਗਾ ਲਵੋ। ਹੁਣ ਇਸ ਨੂੰ ਇਸੇ ਤਰ੍ਹਾਂ ਲੱਗਿਆ ਰਹਿਣ ਦਿਓ ਅਤੇ ਕੁਝ ਸਮੇਂ ਬਾਅਦ ਜਦੋਂ ਮਹਿੰਦੀ ਸੁੱਕਣਾ ਸ਼ੁਰੂ ਹੋ ਜਾਵੇ ਉਸ ਸਮੇਂ ਬਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਵੋ।ਹੁਣ ਇਸ ਘਰੇਲੂ ਨੁਸਖੇ ਦੀ ਘੱਟ ਤੋਂ ਘੱਟ ਹਫਤੇ ਵਿਚ ਇਕ ਵਾਰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਹਿੰਦੀ ਲੋਹੇ ਦੇ ਬਰਤਨ ਵਿੱਚ ਹੀ ਘੋਲ੍ਹਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਵਾਲਾਂ ਉੱਤੇ ਰੰਗ ਚੰਗੀ ਤਰ੍ਹਾਂ ਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।