ਸਰਦੀਆਂ ਦੇ ਮੌਸਮ ਵਿੱਚ ਅਕਸਰ ਜੋੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਰਹਿਣਾ ਸ਼ੁਰੂ ਹੋ ਜਾਂਦੇ ਹਨ। ਕਈ ਵਾਰੀ ਨਾ ਦਰਦਾਂ ਦੇ ਕਾਰਨ ਕੰਮ ਕਰਨ ਲਈ ਵੀ ਪ੍ਰੇਸ਼ਾਨੀਆਂ ਤੇ ਰੁਕਾਵਟਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰੀ ਜੋੜਾਂ ਦੇ ਦਰ ਦਰਦ ਕਾਰਨ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰੀ ਯੂਰਿਕ ਐਸਿਡ ਨਾਲ ਸਬੰਧਤ ਪਰੇਸ਼ਾਨੀਆ ਲਗਾਤਾਰ ਵਧਦੀਆਂ ਜਾਂਦੀਆਂ ਹਨ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਉਂਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫ਼ੈਕਟ ਨਹੀ ਹੁੰਦਾ।ਇਸੇ ਤਰ੍ਹਾਂ ਇਸ ਮੇਥਰੇ ਦੀ ਪੰਜੀਰੀ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇੱਕ ਕਿਲੋ ਕਣਕ ਦਾ ਆਟਾ ਜਾਂ ਇਕ ਕਿੱਲੋ ਬੇਸਣ, 500 ਗ੍ਰਾਮ ਖੰਡ ਜਾਂ ਸ਼ਕਰ, ਇਕ ਕਿਲੋ ਦੇਸੀ ਘਿਓ, ਸੌ ਗ੍ਰਾਮ ਮੇਥਰੇ ਦਾ ਆਟਾ, 50 ਗ੍ਰਾਮ ਕਮਰ ਕਸ, 50 ਗ੍ਰਾਮ ਭੱਖੜੇ ਦਾ ਪਾਊਡਰ ਜਾ ਭਖੜੇ ਦਾ ਆਟਾ ਅਤੇ 50 ਗ੍ਰਾਮ ਅਸ਼ਵਗੰਧਾ ਦਾ ਪਾਊਡਰ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਦੇਸੀ ਘਿਉ ਗਰਮ ਕਰ ਲਵੋ। ਹੁਣ ਇਸ ਤੋਂ ਬਾਅਦ ਇਸ ਵਿੱਚ ਕਣਕ ਦਾ ਆਟਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ।
ਇਸ ਤੋਂ ਬਾਅਦ ਹੁਣ ਇਸ ਵਿੱਚ ਮੇਥਰੇ ਦਾ ਆਟਾ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿੱਚ 50 ਗ੍ਰਾਮ ਕਮਰ ਕੱਸ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿਚ ਭੱਖੜੇ ਦਾ ਆਟਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿੱਚ ਅਸ਼ਵਗੰਧਾ ਦਾ ਪਾਊਡਰ ਪਾ ਲਵੋ। ਇਸ ਤੋਂ ਬਾਅਦ ਇਸ ਵਿੱਚ ਲੋੜ ਅਨੁਸਾਰ ਖੰਡ ਜਾਂ ਸ਼ੱਕਰ ਪਾ ਲਵੋ।
ਹੁਣ ਇਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ। ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।