ਪੁਰਾਣੇ ਸਮੇਂ ਦੇ ਵਿਚ ਪਿੰਡਾਂ ਵਿਚ ਅਕਸਰ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਆਮ ਤੌਰ ਤੇ ਬਣਾਇਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਨੌਜਵਾਨ ਕੁੜੀਆਂ ਜਾਂ ਔਰਤਾਂ ਨੂੰ ਮੱਕੀ ਦੀ ਰੋਟੀ ਬਣਾਉਣ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਪੁਰਾਣੇ ਸਮੇਂ ਦੀਆਂ ਔਰਤਾਂ ਵਾਂਗ ਮੱਕੀ ਦੇ ਆਟੇ ਦੀ ਰੋਟੀ ਬਣਾਉਣੀ ਨਹੀਂ ਆਉਂਦੀ।
ਕਿਉਂਕਿ ਜਦੋਂ ਉਹ ਰੋਟੀ ਬਣਾਉਂਦੀਆਂ ਹਨ ਤਾਂ ਰੋਟੀ ਨੂੰ ਹੱਥ ਨਾਲ ਵਧਾਉਣ ਸਮੇਂ ਉਹ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਮੱਕੀ ਦੇ ਆਟੇ ਦੀ ਰੋਟੀ ਆਸਾਨੀ ਨਾਲ ਬਣਾਈ ਜਾ ਸਕਦੀ ਹੈ।ਇਸੇ ਤਰ੍ਹਾਂ ਹੁਣ ਮੱਕੀ ਦੀ ਰੋਟੀ ਬਣਾਉਣ ਲਈ ਤਾਜ਼ਾ ਆਟਾ ਹੋਣਾ ਚਾਹੀਦਾ ਹੈ ਅਤੇ ਜਿੰਨਾ ਚੰਗਾ ਆਟਾ ਹੋਵੇਗਾ ਉਨੀ ਹੀ ਵਧੀਆ ਰੋਟੀ ਬਣੂੰਗੀ। ਹੁਣ ਮੱਕੀ ਦੀ ਰੋਟੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਵੱਡੇ ਬਰਤਨ ਵਿੱਚ ਜਾਂ ਪ੍ਰਾਂਤ ਵਿੱਚ ਮੱਕੀ ਦਾ ਆਟਾ ਲੈ ਲਵੋ। ਹੁਣ ਇਸ ਵਿਚ ਕੋਸੇ ਜਾਂ ਗਰਮ ਪਾਣੀ ਪਾ ਲਵੋ ਅਤੇ ਚੰਗੀ ਤਰ੍ਹਾਂ ਆਟਾ ਗੁੰਨ ਲਓ। ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਣੀ ਠੰਢਾ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਆਟਾ ਚੰਗਾ ਨਹੀਂ ਬਣਦਾ।
ਹੁਣ ਇਸ ਨੂੰ ਕੁਝ ਸਮੇਂ ਲਈ ਇਸੇ ਤਰ੍ਹਾਂ ਛੱਡ ਦਿਓ। ਉਸ ਤੋਂ ਬਾਅਦ ਫਿਰ ਤਕਰੀਬਨ ਦੋ ਤੋਂ ਤਿੰਨ ਮਿੰਟ ਲਈ ਆਟੇ ਨੂੰ ਚੰਗੀ ਤਰ੍ਹਾਂ ਮਲ ਲਵੋ। ਹੁਣ ਦੋਵਾਂ ਹੱਥਾਂ ਨੂੰ ਹਲਕਾ ਪਾਣੀ ਲਗਾ ਲਵੋ ਅਤੇ ਆਟੇ ਨਾਲ ਪੇੜਾ ਬਣਾ ਲਵੋ। ਹੁਣ ਇਸ ਪੇੜੇ ਨੂੰ ਹਲਕੇ ਹੱਥਾਂ ਨਾਲ ਵਧਾਉਂਦੇ ਰਹੋ ਅਤੇ ਵੱਡਾ ਕਰਦੇ ਰਹੋ। ਇਸ ਤੋਂ ਬਾਅਦ ਹੁਣ ਰੋਟੀ ਬਣਾਉਣ ਵਾਲਾ ਚਕਲਾ ਲੈ ਲਵੋ ਉਸ ਉੱਤੇ ਲਫਾਫਾ ਰੱਖ ਲਵੋ
ਇਸ ਤੋਂ ਬਾਅਦ ਇਸ ਉਤੇ ਮੱਕੀ ਦੇ ਆਟੇ ਦਾ ਬਣਿਆ ਪੇੜਾ ਰੱਖ ਲਵੋ। ਹੁਣ ਇਸ ਉੱਤੇ ਫਿਰ ਲਿਫ਼ਾਫ਼ਾ ਰੱਖ ਦਿਓ ਅਤੇ ਇਸ ਨੂੰ ਵੇਲਣੇ ਨਾਲ ਵੇਲ ਲਵੋ। ਹੁਣ ਇਸ ਨੂੰ ਪਕਾ ਲਵੋ। ਇਸੇ ਤਰ੍ਹਾਂ ਮੱਕੀ ਦੀ ਰੋਟੀ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।