ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਿਗਿਆਨਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੁੰਦੀ ਤੇ ਨਾ ਹੀ ਉਨ੍ਹਾਂ ਦਾ ਕੋਈ ਆਧਾਰ ਹੁੰਦਾ ਹੈ ਪਰ ਉਨ੍ਹਾਂ ਵਿਚ ਬਹੁਤ ਸਾਰੇ ਲੋਕ ਅੰਧ ਵਿਸ਼ਵਾਸ ਕਰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਸ ਵਿੱਚ ਅੰਧ ਵਿਸ਼ਵਾਸ ਕਰਦੇ ਹਨ ਜਾਂ ਮੰਨਦੇ ਹਨ ਕਿ ਜੇਕਰ ਰਾਤ ਨੂੰ ਕੁੱਤੇ ਭੌਂਕਦੇ ਹਨ ਤਾਂ ਇਸ ਨਾਲ ਜ਼ਰੂਰ ਕੋਈ ਮੰਦਭਾਗੀ ਘਟਨਾ ਜੁੜੀ ਹੋਈ ਹੁੰਦੀ ਹੈ ਜਾਂ ਫਿਰ ਇਸ ਤੋਂ ਬਾਅਦ ਕੁਝ ਗਲਤ ਹੁੰਦਾ ਹੈ।
ਪਰ ਅਸਲ ਦੇ ਵਿਚ ਇਹ ਇੱਕ ਮਨਘੜਤ ਵਿਚਾਰ ਹੁੰਦਾ ਹੈ ਇਸ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਹੁੰਦੀ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਸ ਨਾਲ ਸਬੰਧਿਤ ਕਈ ਸਾਰੇ ਸਵਾਲ ਹੁੰਦੇ ਹਨ। ਕਈ ਲੋਕਾਂ ਨੂੰ ਕੁਝ ਕਹਾਣੀਆਂ ਪਤਾ ਹਨ ਕਿ ਕੁੱਤੇ ਦਾ ਰੋਣਾ ਚੰਗਾ ਹੈ ਜਾਂ ਬੁਰਾ। ਪਰ ਸਭ ਤੋਂ ਪਹਿਲਾਂ ਇਸ ਗੱਲ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਵਫ਼ਾਦਾਰ ਜਾਨਵਰ ਕੁੱਤਾ ਹੁੰਦਾ ਹੈ।
ਕੁੱਤਾ ਕਿਸੇ ਵੀ ਇਨਸਾਨ ਨਾਲ ਕਦੇ ਵੀ ਗੱਦਾਰੀ ਨਹੀਂ ਕਰਦਾ ਹਾਲਾਂਕਿ ਕਈ ਵਾਰੀ ਇਨਸਾਨ ਦੂਜੇ ਇਨਸਾਨ ਨਾਲ ਗ਼ਦਾਰੀ ਕਰ ਦਿੰਦੇ ਹਨ ਜਾਂ ਨਮਕ ਖਾ ਕੇ ਹਰਾਮ ਕਰ ਦਿੰਦੇ ਹਨ। ਪਰ ਕੁੱਤਾ ਐਸਾ ਵਫਾਦਾਰ ਜਾਨਵਰ ਹੈ ਕਦੇ ਵੀ ਕਿਸੇ ਨਾਲ ਗੱਦਾਰੀ ਨਹੀਂ ਕਰਦਾ। ਇਸ ਤੋਂ ਇਲਾਵਾ ਜੇਕਰ ਕੋਈ ਇਨਸਾਨ ਕੁੱਤੇ ਨੂੰ ਇੱਕ ਵਾਰ ਰੋਟੀ ਪਾ ਦੇਵੇ ਤਾਂ ਉਹ ਸਾਰੀ ਉਮਰ ਯਾਦ ਰੱਖੇਗਾ। ਅਤੇ ਜਦੋਂ ਉਹ ਇਨਸਾਨ ਉਹ ਅੱਗੇ ਤੋਂ ਲੰਘੇਗਾ ਤਾਂ ਉਹ ਖ਼ੁਸ਼ੀ ਦੇ ਵਿੱਚ ਪੂੰਛ ਹਿਲਾਉਣ ਲੱਗੇਗਾ।
ਦੂਜੇ ਪਾਸੇ ਕੁਝ ਲੋਕ ਰਾਤ ਨੂੰ ਕੁੱਤੇ ਦੇ ਭੌਂਕਣ ਜਾਂ ਰੋਣ ਨਾਲ ਚਿੰਤਾ ਵਿੱਚ ਆ ਜਾਂਦੇ ਹਨ ਅਤੇ ਸੋਚਦੇ ਹਨ ਕਿ ਇਹ ਮਾੜਾ ਹੁੰਦਾ ਹੈ ਪਰ ਕਿਸੇ ਵੀ ਧਰਮ ਦੇ ਵਿਚ ਇਸ ਨਾਲ ਸਬੰਧਤ ਕੋਈ ਵੀ ਚੀਜ਼ ਨਹੀਂ ਹੈ ਕੁੱਤੇ ਦੇ ਰੋਣ ਨੂੰ ਮੈਂ ਮਾੜਾ ਕਿਹਾ ਗਿਆ ਹੋਵੇ। ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਕਿ ਕੁੱਤਾ ਭੇੜੀਏ ਦੀ ਪ੍ਰਜਾਤੀ ਵਿੱਚੋਂ ਹੁੰਦਾ ਹੈ ਇਸੇ ਤਰ੍ਹਾਂ ਜਿਵੇਂ ਭੇੜੀਏ ਖ਼ੁਸ਼ ਹੋ ਕੇ ਉੱਚੀ ਆਵਾਜ਼ ਵਿੱਚ ਬੋਲਦੇ ਹਨ ਉਸੇ ਤਰ੍ਹਾਂ ਕੁੱਤਾ ਵੀ ਕਰਦਾ ਹੈ ਇਸ ਲਈ ਇਹ ਚੰਗਾ ਜਾਂ ਮਾੜਾ ਕੁਝ ਨਹੀਂ ਹੁੰਦਾ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ