ਮੇਖ
ਅੱਜ ਤੁਹਾਡਾ ਦਿਨ ਆਮ ਰਹੇਗਾ। ਸਿਹਤ ਠੀਕ ਰਹੇਗੀ। ਤੁਸੀਂ ਲੰਬੀ ਯਾਤਰਾ ਆਦਿ ‘ਤੇ ਜਾ ਸਕਦੇ ਹੋ। ਵਾਹਨ ਆਦਿ ਦੀ ਵਰਤੋਂ ਸਾਵਧਾਨੀ ਨਾਲ ਕਰੋ। ਦੋਸਤਾਂ ਤੋਂ ਆਰਥਿਕ ਸਹਿਯੋਗ ਮਿਲੇਗਾ। ਕਾਰੋਬਾਰ ਆਦਿ ਵਿੱਚ ਉਤਰਾਅ-ਚੜ੍ਹਾਅ ਰਹੇਗਾ। ਪਰਿਵਾਰ ਵਿੱਚ ਅੱਜ ਕਿਸੇ ਨਾਲ ਵਿਵਾਦ ਹੋ ਸਕਦਾ ਹੈ। ਬੋਲਣ ਉੱਤੇ ਸੰਜਮ ਰੱਖੋ।
ਬ੍ਰਿਸ਼ਭ
ਅੱਜ ਦਾ ਦਿਨ ਵਿਅਰਥ ਭੱਜ-ਦੌੜ ਨਾਲ ਭਰਿਆ ਰਹੇਗਾ। ਤੁਹਾਡਾ ਮਨ ਬੇਚੈਨ ਰਹੇਗਾ। ਸਿਹਤ ਵਿੱਚ ਗਿਰਾਵਟ ਮਹਿਸੂਸ ਹੋਵੇਗੀ। ਵਪਾਰ ਵਿੱਚ ਕੋਈ ਵੱਡਾ ਸੌਦਾ ਹੱਥੋਂ ਨਿਕਲ ਸਕਦਾ ਹੈ। ਪਰਿਵਾਰ ਵਿੱਚ ਕਿਸੇ ਨਜ਼ਦੀਕੀ ਦੀ ਦੁਖਦਾਈ ਖਬਰ ਮਿਲੇਗੀ। ਪਤਨੀ ਨਾਲ ਮਤਭੇਦ ਹੋ ਸਕਦੇ ਹਨ।
ਮਿਥੁਨ
ਅੱਜ ਤੁਹਾਡਾ ਦਿਨ ਠੀਕ ਰਹੇਗਾ। ਕੋਈ ਰੁਕਿਆ ਹੋਇਆ ਪੁਰਾਣਾ ਕਰ ਅੱਜ ਪੂਰਾ ਹੋ ਜਾਵੇਗਾ। ਸਿਹਤ ਵਿੱਚ ਉਤਰਾਅ-ਚੜ੍ਹਾਅ ਰਹੇਗਾ। ਵਪਾਰ-ਕਾਰੋਬਾਰ ਵਿੱਚ ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਅੱਜ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਪਰਿਵਾਰ ਵਿੱਚ ਕੋਈ ਸ਼ੁਭ ਕਾਰਜ ਹੋਵੇਗਾ। ਧਾਰਮਿਕ ਯਾਤਰਾ ‘ਤੇ ਜਾ ਸਕਦੇ ਹੋ।
ਕਰਕ
ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ। ਜੇਕਰ ਤੁਸੀਂ ਕਿਸੇ ਕੰਮ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਅੱਜ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ। ਸਿਹਤ ਠੀਕ ਰਹੇਗੀ। ਵਪਾਰ-ਕਾਰੋਬਾਰ ਵਿੱਚ ਕੋਈ ਵੱਡਾ ਕੰਮ ਸਾਂਝੇਦਾਰੀ ਵਿੱਚ ਸ਼ੁਰੂ ਹੋ ਸਕਦਾ ਹੈ। ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ। ਪਰਿਵਾਰ ਵਿੱਚ ਨਵਾਂ ਮਹਿਮਾਨ ਆਵੇਗਾ। ਪਰਿਵਾਰਕ ਮਤਭੇਦ ਸੁਲਝ ਜਾਣਗੇ। ਮਨ ਆਨੰਦ ਨਾਲ ਭਰਪੂਰ ਰਹੇਗਾ।
ਸਿੰਘ
ਅੱਜ ਦਾ ਦਿਨ ਕੁਝ ਸਮੱਸਿਆਵਾਂ ਨਾਲ ਭਰਿਆ ਹੋ ਸਕਦਾ ਹੈ। ਤੁਸੀਂ ਵਿਅਰਥ ਬਹਿਸਾਂ ਵਿੱਚ ਫਸ ਸਕਦੇ ਹੋ। ਤੁਹਾਡੇ ਉੱਤੇ ਕੁਝ ਝੂਠੇ ਇਲਜ਼ਾਮ ਲਗਾਏ ਜਾ ਸਕਦੇ ਹਨ। ਅੱਜ ਤੁਸੀਂ ਸਿਹਤ ਦੇ ਲਿਹਾਜ਼ ਨਾਲ ਕਮਜ਼ੋਰੀ ਮਹਿਸੂਸ ਕਰੋਗੇ। ਤੁਹਾਡੇ ਕਿਸੇ ਨਜ਼ਦੀਕੀ ਲਈ ਮਨ ਵਿੱਚ ਚਿੰਤਾ ਬਣੀ ਰਹੇਗੀ। ਵਪਾਰ-ਕਾਰੋਬਾਰ ਨੂੰ ਅੱਜ ਬਦਲਣਾ ਤੁਹਾਡੇ ਲਈ ਠੀਕ ਨਹੀਂ ਰਹੇਗਾ। ਮਨ ਬੇਚੈਨ ਰਹੇਗਾ, ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਸਕਦਾ ਹੈ।
ਕੰਨਿਆ
ਅੱਜ ਤੁਸੀਂ ਕਿਸੇ ਨਜ਼ਦੀਕੀ ਦੇ ਵਿਵਹਾਰ ਕਾਰਨ ਪਰੇਸ਼ਾਨ ਹੋ ਸਕਦੇ ਹੋ। ਕਿਸੇ ਰਿਸ਼ਤੇਦਾਰ ਨਾਲ ਵੱਡਾ ਵਿਵਾਦ ਹੋ ਸਕਦਾ ਹੈ। ਸਿਹਤ ਵਿੱਚ ਗਿਰਾਵਟ ਮਹਿਸੂਸ ਹੋਵੇਗੀ। ਪਤਨੀ ਦੀ ਸਿਹਤ ਵਿਗੜ ਸਕਦੀ ਹੈ। ਕਾਰੋਬਾਰ ਵਿੱਚ ਤੁਹਾਡੇ ਸਾਥੀ ਦੁਆਰਾ ਤੁਹਾਨੂੰ ਧੋਖਾ ਮਿਲ ਸਕਦਾ ਹੈ। ਪਰਿਵਾਰ ਵਿੱਚ ਜੱਦੀ ਜਾਇਦਾਦ ਨੂੰ ਲੈ ਕੇ ਵਿਵਾਦ ਦੀ ਸਥਿਤੀ ਰਹੇਗੀ। ਵਾਹਨ ਆਦਿ ਦੀ ਵਰਤੋਂ ਸਾਵਧਾਨੀ ਨਾਲ ਕਰੋ, ਬਾਣੀ ‘ਤੇ ਸੰਜਮ ਰੱਖੋ।
ਤੁਲਾ
ਅੱਜ ਤੁਹਾਡਾ ਮਨ ਖੁਸ਼ ਰਹੇਗਾ। ਕਿਸੇ ਖਾਸ ਨੂੰ ਮਿਲਣਾ ਹੈ। ਤੁਹਾਡੀ ਸਿਹਤ ਵਿੱਚ ਲਾਭ ਹੋਵੇਗਾ। ਧਾਰਮਿਕ ਯਾਤਰਾ ‘ਤੇ ਜਾ ਸਕਦੇ ਹੋ। ਪਰਿਵਾਰ ਦੇ ਨਾਲ ਸਬੰਧ ਸੁਖਾਵੇਂ ਰਹਿਣਗੇ। ਵਪਾਰ ਵਿੱਚ ਲਾਭ ਦੀ ਸੰਭਾਵਨਾ ਰਹੇਗੀ। ਸਾਂਝੇਦਾਰੀ ਵਿੱਚ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਅੱਜ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਜਾ ਰਹੇ ਹੋ।
ਬ੍ਰਿਸ਼ਚਕ
ਅੱਜ ਦਾ ਦਿਨ ਤੁਹਾਡੇ ਲਈ ਸਫਲਤਾ ਨਾਲ ਭਰਪੂਰ ਰਹੇਗਾ। ਜੇਕਰ ਤੁਸੀਂ ਨੌਕਰੀ ਆਦਿ ਲਈ ਕੋਸ਼ਿਸ਼ ਕਰ ਰਹੇ ਹੋ ਤਾਂ ਅੱਜ ਤੁਹਾਨੂੰ ਸਫਲਤਾ ਮਿਲੇਗੀ। ਵਪਾਰ-ਕਾਰੋਬਾਰ ਵਿੱਚ ਲਾਭ ਹੋਵੇਗਾ। ਪਰਿਵਾਰ ਵਿੱਚ ਮਾਤਾ-ਪਿਤਾ ਦੀ ਸਿਹਤ ਵਿੱਚ ਲਾਭ ਹੋਵੇਗਾ। ਨਵਾਂ ਵਾਹਨ ਜਾਂ ਮਕਾਨ ਆਦਿ ਖਰੀਦ ਸਕਦੇ ਹੋ। ਵਾਦ-ਵਿਵਾਦ ਤੋਂ ਦੂਰ ਰਹੋ।
ਧਨੁ
ਅੱਜ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ। ਪਰਿਵਾਰਕ ਸਮੱਸਿਆਵਾਂ ਕਾਰਨ ਮਨ ਬੇਚੈਨ ਰਹੇਗਾ। ਵਪਾਰ-ਕਾਰੋਬਾਰ ਵਿੱਚ ਸਹਿਯੋਗੀਆਂ ਦੇ ਕਾਰਨ ਕੋਈ ਵੱਡਾ ਕੰਮ ਹੱਥੋਂ ਨਿਕਲ ਸਕਦਾ ਹੈ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ। ਪਰਿਵਾਰ ਵਿੱਚ ਵਾਦ-ਵਿਵਾਦ ਦੀ ਸਥਿਤੀ ਰਹੇਗੀ। ਵਾਹਨ ਆਦਿ ਦੀ ਵਰਤੋਂ ਸਾਵਧਾਨੀ ਨਾਲ ਕਰੋ। ਪਤਨੀ ਨਾਲ ਮਤਭੇਦ ਹੋ ਸਕਦੇ ਹਨ।
ਮਕਰ
ਅੱਜ ਤੁਹਾਡਾ ਦਿਨ ਪਰੇਸ਼ਾਨੀਆਂ ਨਾਲ ਭਰਿਆ ਰਹੇਗਾ। ਸਿਹਤ ਵਿਗੜ ਸਕਦੀ ਹੈ। ਪਰਿਵਾਰ ਵਿੱਚ ਕਿਸੇ ਪਿਆਰੇ ਦੀ ਅਣਸੁਖਾਵੀਂ ਖਬਰ ਸੁਣਨ ਨੂੰ ਮਿਲ ਸਕਦੀ ਹੈ। ਵਪਾਰ ਆਦਿ ਵਿੱਚ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਲੰਬੀ ਯਾਤਰਾ ਆਦਿ ‘ਤੇ ਜਾਂਦੇ ਹੋ ਤਾਂ ਵਾਹਨ ਆਦਿ ਦੀ ਵਰਤੋਂ ਸਾਵਧਾਨੀ ਨਾਲ ਕਰੋ। ਬੋਲਣ ਉੱਤੇ ਸੰਜਮ ਰੱਖੋ। ਵਾਦ-ਵਿਵਾਦ ਤੋਂ ਦੂਰ ਰਹੋ।
ਕੁੰਭ
ਅੱਜ ਦਾ ਦਿਨ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ। ਅਦਾਲਤੀ ਪੱਖ ਵਿੱਚ ਜਿੱਤ ਹੋਵੇਗੀ। ਸੋਚੇ-ਸਮਝੇ ਕੰਮ ਪੂਰੇ ਹੋਣਗੇ। ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਪੂਰਾ ਆਰਥਿਕ ਸਹਿਯੋਗ ਮਿਲੇਗਾ। ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਵਪਾਰਕ ਕਾਰੋਬਾਰ ਵਿੱਚ ਲਾਭ ਹੋਵੇਗਾ। ਪਰਿਵਾਰ ਵਿੱਚ ਰਿਸ਼ਤੇਦਾਰਾਂ ਦੇ ਨਾਲ ਸਮਾਂ ਚੰਗਾ ਰਹੇਗਾ। ਕੋਈ ਧਾਰਮਿਕ ਯਾਤਰਾ ਆਦਿ ‘ਤੇ ਜਾ ਸਕਦਾ ਹੈ।
ਮੀਨ
ਅੱਜ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰੋਗੇ। ਕਿਸੇ ਵਿਸ਼ੇਸ਼ ਵਿਅਕਤੀ ਦੇ ਆਉਣ ਨਾਲ ਮਨ ਖੁਸ਼ ਰਹੇਗਾ। ਪਰਿਵਾਰ ਦੇ ਨਾਲ ਕਿਸੇ ਵੱਡੇ ਕੰਮ ਦੀ ਯੋਜਨਾ ਬਣਾ ਸਕਦੇ ਹੋ। ਨਾਲ ਹੀ, ਤੁਸੀਂ ਪਰਿਵਾਰ ਨਾਲ ਸੈਰ ਕਰਨ ਲਈ ਕਿਤੇ ਜਾ ਸਕਦੇ ਹੋ। ਸਿਹਤ ਠੀਕ ਰਹੇਗੀ। ਨਵਾਂ ਵਾਹਨ, ਮਕਾਨ ਆਦਿ ਖਰੀਦਣ ਦੀ ਸੰਭਾਵਨਾ ਰਹੇਗੀ।