ਲਗਾਤਾਰ ਭਾਰੀ ਸਾਮਾਨ ਚੁੱਕਣ ਦੇ ਕਾਰਨ ਜਾਂ ਬੈਠ ਕੇ ਕੰਮ ਕਰਨ ਨਾਲ ਜਾਂ ਸੱ ਟ ਲੱਗਣ ਦੇ ਕਾਰਨ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਕੰਮ ਕਰਨ ਵਿੱਚ ਬਹੁਤ ਸਾਰੀਆਂ ਦਿੱਕਤਾ ਆਉਂਦੀਆਂ ਹਨ।ਇਸ ਲਈ ਜ਼ਿਆਦਾਤਰ ਲੋਕ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਦੀ ਦਵਾਈ ਦੀ ਵਰਤੋਂ ਕਰਦੇ ਹਨ ਪਰ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਰਾਹਤ ਨਹੀਂ ਮਿਲਦੀ ਇਸ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੌ ਗ੍ਰਾਮ ਸਿੰਬਲ ਗੂੰਦ, ਸੌ ਗ੍ਰਾਮ ਲੋਦ ਪਠਾਣੀ, ਦਸ ਗ੍ਰਾਮ ਤ੍ਰਿਫ਼ਲਾ ਮਿੰਟ, ਸੌ ਗ੍ਰਾਮ ਪਿੱਪਲ ਦੀ ਗੂੰਜ ਜਾਂ ਪਿੱਪਲ ਦੀ ਲਾਖ, ਸੌ ਗ੍ਰਾਮ ਚਿੱਟੇ ਕੋਚ ਦੇ ਬੀਜ, ਸੌ ਗ੍ਰਾਮ ਸੁਪਾਰੀ ਤੇਲੀਆ, ਸੌ ਗ੍ਰਾਮ ਈਰਾਨੀ ਅਕਰਕਰਾ, ਸੌ ਗ੍ਰਾਮ ਅਸ਼ਵਗੰਧਾ ਨੀਂਗੋਰੀ, ਸੌ ਗ੍ਰਾਮ ਸ਼ਤਾਵਰ, ਸੌ ਗ੍ਰਾਮ ਭੱਖੜਾ, ਸੌ ਗ੍ਰਾਮ ਅਰਜੁਨ ਦੀ ਛਾਲ, ਸੌ ਗ੍ਰਾਮ ਕਮਰਕੱਸ, ਸੌ ਗ੍ਰਾਮ ਕਾਲੀ ਮਿਰਚ, ਸੌ ਗ੍ਰਾਮ ਅਜਵਾਇਣ, ਪੰਜਾਹ ਗ੍ਰਾਮ ਕਿੱਕਰ ਦੀ ਗੂੰਦ ਅਤੇ ਪੰਜਾਹ ਗ੍ਰਾਮ ਲੌਂਗ ਚਾਹੀਦੇ ਹਨ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਇਕੱਠਾ ਕਰ ਲਵੋ।
ਇਸ ਬਾਅਦ ਇਨ੍ਹਾਂ ਨੂੰ ਮਿਲਾ ਲਵੋ ਅਤੇ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇਨ੍ਹਾਂ ਨੂੰ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ ਅਤੇ ਰੋਜ਼ਾਨਾ ਇਸ ਪਾਊਡਰ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖਿਆਂ ਦੀ ਵਰਤੋਂ ਰੋਟੀ ਖਾਣ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਤਕਰੀਬਨ ਦੋ ਮਹੀਨੇ ਲਗਾਤਾਰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਜਾਵੇਗੀ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ