ਜਿੱਥੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਮਨੁੱਖੀ ਸਰੀਰ ਦੇ ਵਿਚ ਆਪਣਾ ਰਹਿਣ ਬਸੇਰਾ ਬਣਾ ਰਹੀਆਂ ਹਨ। ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਮਨੁੱਖੀ ਸਰੀਰ ਵਿੱਚ ਪੈਦਾ ਹੋ ਰਹੀਆਂ ਹਨ , ਜੋ ਆਪਣੇ ਨਾਲ ਸਰੀਰ ਦੇ ਵਿੱਚ ਹੋਰ ਰੋਗ ਵੀ ਪੈਦਾ ਕਰਦੀਆਂ ਹਨ । ਪਰ ਇਹ ਜ਼ਿਆਦਾਤਰ ਬਿਮਾਰੀਆਂ ਮਨੁੱਖ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਕਾਰਨ ਵੀ ਲੱਗਦੀਆਂ ਹਨ । ਕਿਉਂਕਿ ਲੋਕ ਪੈਸਾ ਕਮਾਉਣ ਦੀ ਦੌੜ ਦੇ ਵਿਚ ਐਨਾ ਜ਼ਿਆਦਾ ਵਿਅਸਤ ਹੋ ਚੁੱਕੇ ਹਨ ਕੀ ਉਨ੍ਹਾਂ ਕੋਲ ਏਨਾ ਸਮਾਂ ਨਹੀਂ ਹੈ, ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕਣ ਤੇ ਆਪਣੀ ਚੰਗੀ ਸਿਹਤ ਵਾਸਤੇ ਕੁਝ ਕੰਮ ਕਰ ਸਕਣ ।
ਜਿਸ ਕਾਰਨ ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਕਈ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ ।ਪਰ ਅੱਜ ਅਸੀ ਮਨੁੱਖ ਦੀ ਇਕ ਅਜਿਹੀ ਲਾਪਰਵਾਹੀ ਦੇ ਬਾਰੇ ਤੁਹਾਨੂੰ ਦੱਸਾਗੇ, ਜਿਸਦੇ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗ ਲੱਗ ਸਕਦੇ ਹਨ । ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪਰਿਵਾਰਾਂ ਵਿੱਚ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਟਿਫ਼ਨ ਬਾਕਸ ਦੇ ਵਿੱਚ ਰੋਟੀ ਅਖ਼ਬਾਰ ਦੇ ਵਿੱਚ ਲਪੇਟ ਕੇ ਦਿੱਤੀ ਜਾਂਦੀ ਹੈ । ਇੰਨਾ ਹੀ ਨਹੀਂ ਸਗੋਂ ਬਹੁਤ ਸਾਰੀਆਂ ਚੀਜ਼ਾਂ ਅਖ਼ਬਾਰਾਂ ਦੇ ਉੱਪਰ ਰੱਖ ਕੇ ਖਾਧੀਆਂ ਜਾਂਦੀਆਂ ਹਨ ।
ਪਰ ਅੱਜ ਅਸੀਂ ਅਖ਼ਬਾਰਾਂ ਦੇ ਉੱਪਰ ਖਾਣ ਵਾਲੀਆਂ ਚੀਜ਼ਾਂ ਰੱਖ ਕੇ ਖਾਣ ਵਾਲੇ ਲੋਕਾਂ ਨੂੰ ਸਾਵਧਾਨ ਕਰਨ ਦੇ ਲਈ ਇਕ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ । ਕਿਉਂਕਿ ਇਸ ਦੇ ਨਾਲ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗ ਲੱਗ ਸਕਦੇ ਹਨ ਦਰਅਸਲ ਵਿਗਿਆਨਿਕਾਂ ਦੇ ਵਲੋਂ ਵੀ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਅਖ਼ਬਾਰ ਜਿਸ ਸਿਆਹੀ ਦੇ ਨਾਲ ਲਿਖੀ ਜਾਂਦੀ ਹੈ , ਉਸ ਸਿਆਹ ਸਿਆਹੀ ਦੇ ਵਿੱਚ ਬਹੁਤ ਸਾਰੇ ਕੈਮੀਕਲ ਪਦਾਰਥ ਮੌਜੂਦ ਹੁੰਦੇ ਹਨ ਤੇ ਜਦੋਂ ਉਹ ਮਨੁੱਖੀ ਸਰੀਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਜਾਂਦੇ ਹਨ ਤਾਂ, ਕਈ ਤਰ੍ਹਾਂ ਦੇ ਭਿਆਨਕ ਰੋਗ ਪੈਦਾ ਕਰ ਸਕਦੇ ਹਨ ।
ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਮਨੁੱਖੀ ਸਰੀਰ ਨੂੰ ਲੱਗ ਸਕਦੀਆਂ ਹਨ , ਇੰਨਾ ਹੀ ਨਹੀਂ ਸਗੋਂ ਇਹ ਪਾਚਨ ਪ੍ਰਕਿਰਿਆ ਖ਼ਰਾਬ ਕਰ ਦਿੰਦੇ ਹਨ , ਹਾਰਮੋਨਸ ਅਸੰਤੁਲਿਤ ਹੋ ਜਾਂਦੇ ਹਨ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।