Breaking News

ਰੋਜ਼ ਸਵੇਰੇ ਇਹ ਯੋਗਾ ਕਰਨ ਨਾਲ ਥਾਈਰਡ ਤੇ ਪਿੱਠ ਦਰਦ ਹੋਣਗੇ ਹਮੇਸ਼ਾਂ ਲਈ ਖਤਮ

ਯੋਗ ਕਰਨ ਨਾਲ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਇਸ ਨਾਲ ਸਾਡਾ ਮਨ ਵੀ ਸ਼ਾਂਤ ਰਹਿੰਦਾ ਹੈ। ਯੋਗ ਦੀ ਮਹੱਤਤਾ ਦੇ ਬਾਰੇ ਅੱਜ ਪੂਰੀ ਦੁਨੀਆਂ ਨੂੰ ਪਤਾ ਹੈ। ਜਾਣਕਾਰੀ ਮੁਤਾਬਕ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਲਈ, ਯੋਗ ਇਕੋ ਇਕ ਢੰਗ ਹੈ ਜਿਸ ਨਾਲ ਉਹ ਤੰਦਰੁਸਤ ਰਹਿ ਸਕਦੇ ਹਨ। ਯੋਗ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਇਲਾਜ ਹੈ, ਜਿਸ ਨਾਲ ਸਰੀਰ ਸਿਹਤਮੰਦ ਹੋ ਸਕਦਾ ਹੈ। ਥਾਇਰਾਇਡ ਜਿਹੀ ਭਿਅੰਕਰ ਬਿਮਾਰੀ ਨੂੰ ਵੀ ਦੂਰ ਕਰਦਾ ਹੈ। ਰੋਜ਼ਾਨਾ ਤਿੰਨ ਵਾਰ ਸ਼ੰਖ ਵਜਾਉਣ ਨਾਲ ਵੀ ਫੇਫੜਿਆਂ ਨੂੰ ਲਾਭ ਮਿਲਦਾ ਹੈ।

ਫੇਫੜਿਆਂ ਦੀ ਸਫ਼ਾਈ-ਫੇਫੜਿਆਂ ਦੀ ਸਫ਼ਾਈ ਲਈ ਪ੍ਰਣਨਯਾਮ ਆਸਣ ਵਧੀਆ ਆਸਣ ਹੈ। ਇਸ ‘ਚ ਡੂੰਘਾ ਸਾਹ ਲੈਂਦੇ ਹਾਂ। ਸਰੀਰ ਨੂੰ ਕੁਦਰਤੀ ਆਕਸੀਜ਼ਨ ਮਿਲਦੀ ਹੈ, ਜੋ ਫੇਫੜਿਆਂ ਨੂੰ ਸਾਫ਼ ਕਰਦੀ ਹੈ। ਸਾਹ ਲੈਣ ਅਤੇ ਛੱਡਣ ਦਾ ਤਰੀਕਾ ਕਿਸੇ ਯੋਗ ਵਿਸ਼ੇਸ਼ਕ ਤੋਂ ਜ਼ਰੂਰ ਸਿੱਖ ਲਓ।

ਥਾਇਰਾਇਡ ਵੀ ਹੋਵੇ ਦੂਰ – ਥਾਇਰਾਇਡ ਜਿਹੀ ਬੀਮਾਰੀ ਨੂੰ ਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ। ਵਿਪਰੀਤ ਕਰਨੀ ਯੋਗਾਸਨ ਥਾਇਰਾਇਡ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਦੱਸਿਆ ਜਾ ਰਿਹਾ ਹੈ। ਇਸ ਆਸਣ ਨੂੰ ਕਰਨ ਨਾਲ ਸਿਰਦਰਦ, ਕਮਰ ਦਰਦ, ਗੋਡਿਆਂ ਦੇ ਦਰਦ ਵਰਗੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਤੁਹਾਨੂੰ ਇਹ 5 ਤੋਂ 10 ਮਿੰਟ ਲਈ ਕਰਨਾ ਪਏਗਾ, ਜਿਸ ਤੋਂ ਬਾਅਦ ਤੁਸੀਂ ਉੱਠੋ ਅਤੇ ਬੈਠੋਗੇ ਅਤੇ ਕੁਝ ਸਮੇਂ ਲਈ ਆਰਾਮ ਕਰੋਗੇ। ਜੇ ਤੁਹਾਨੂੰ ਗਰਦਨ ਵਿਚ ਦਰਦ ਹੈ ਤਾਂ ਤੁਹਾਨੂੰ ਇਸ ਨੂੰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਮਨ-ਦਿਮਾਗ ਨੂੰ ਮਿਲੇ ਸ਼ਾਂਤੀ – ਰੋਜ਼ਾਨਾ ਸਵੇਰੇ ਕੁਝ ਸਮੇਂ ਕਪਾਲਭਾਤੀ ਆਸਣ ਕਰਨ ਨਾਲ ਮਨ-ਦਿਮਾਗ ਨੂੰ ਵੀ ਸ਼ਾਂਤੀ ਮਿਲਦੀ ਹੈ। ਇਸ ਆਸਣ ਨਾਲ ਫੇਫੜਿਆਂ ਦੀ ਬਲਾਕੇਜ਼ ਖੋਲ੍ਹਦਾ ਹੈ। ਨਰਵਸ ਸਿਸਟਮ ਅਤੇ ਪਾਚਣ ਕਿਰਿਆ ਵੀ ਤੰਦਰੁਸਤ ਹੁੰਦੀ ਹੈ।

ਹਾਈ ਬਲੱਡ ਪ੍ਰੈਸ਼ਰ – ਹਾਈ ਬਲੱਡ ਪ੍ਰੈਸ਼ਰ ਪੂਰੀ ਦੁਨੀਆਂ ਦੀ ਮੁੱਖ ਸਿਹਤ ਸਮੱਸਿਆ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਜੇ 6 ਮਹੀਨੇ ਨਿਯਮਿਤ ਰੂਪ ਨਾਲ ਯੋਗਾ ਕਰਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫ਼ੀ ਮਾਤਰਾ ਵਿਚ ਸਥਿਰ ਹੋ ਸਕਦਾ ਹੈ। ਯੋਗਾ ਕਰਨ ਵਾਲੇ ਮਰੀਜ਼ਾਂ ਵਿਚ ਬਲੱਡ ਪ੍ਰੈਸ਼ਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਪਿੱਠ ਦੇ ਦਰਦ ਨੂੰ ਵੀ ਕਰੇ ਠੀਕ – ਫਿਸ਼ ਪੋਜ਼ ਯੋਗ ਤੁਹਾਡੀ ਪਿੱਠ ਦੇ ਦਰਦ ਨੂੰ ਠੀਕ ਕਰਦਾ ਹੈ ਅਤੇ ਤੁਹਾਡੀ ਗਰਦਨ ਦੀ ਚਰਬੀ ਨੂੰ ਵੀ ਘਟਾਉਂਦਾ ਹੈ। ਇਹ ਰੀੜ੍ਹ ਦੀ ਹੱਡੀ ਵਿੱਚ ਲਚਕਤਾ ਲਿਆਉਂਦਾ ਹੈ। ਇਸ ਯੋਗਾ ਕਰਨ ਨਾਲ ਮਾਸਪੇਸ਼ੀਆਂ ਦਾ ਤਣਾਅ ਦੂਰ ਹੁੰਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਵਾਉਂਦਾ ਹੈ।

ਸਰੀਰ ਨੂੰ ਸਲਿਮ-ਟਰਿਮ ਰੱਖਣ ਲਈ – ਇਸ ਯੋਗ ਆਸਣ ਨਾਲ ਢਿੱਡ ਦੀ ਚਰਬੀ ਘੱਟ, ਕਮਰ ਪਤਲੀ ‘ਤੇ ਮੋਢੇ ਚੌੜੇ ਹੁੰਦੇ ਹਨ। ਇਸਨੂੰ ਕਰਨ ਲਈ ਢਿੱਡ ਦੇ ਬਲ ਲੇਟ ਜਾਓ ‘ਤੇ ਦੋਨਾਂ ਹੱਥਾਂ ਨੂੰ ਸਿਰ ਦੇ ਥੱਲੇ ਰੱਖੋ। ਹੁਣ ਮੱਥੇ ਨੂੰ ਸਾਹਮਣੇ ਵਾਲੀ ਦਿਸ਼ਾ ‘ਚ ਚੁੱਕੋ ‘ਤੇ ਦੋਨਾਂ ਬਾਹਾਂ ਨੂੰ ਮੋਢੇ ਦੇ ਸਮਾਨ ਰੱਖੋ। ਸਰੀਰ ਨੂੰ ਸਟਰੇਚ ਕਰੋ ‘ਤੇ ਲੰਬਾ ਸਾਹ ਲਓ।

Check Also

ਹੱਥ-ਪੈਰ ਸੁੰਨ ਹੁੰਦੇ-ਸਰੀਰ ਵਿਚ ਕੀੜੀਆਂ ਲੜਦੀਆਂ ਐਨਾਂ ਸੌਖਾ ਇਲਾਜ਼ ਕਿਸੇ ਨਹੀਂ ਦੱਸਣਾ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਕਰਕੇ ਖੂਨ ਦੀਆਂ ਨਾ-ੜਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ,ਉਹ ਆਪਣੇ ਪੋਸ਼ਕ …

Leave a Reply

Your email address will not be published. Required fields are marked *