ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਹਰ ਬਿਮਾਰੀ ਦਾ ਇਲਾਜ, ਟੈਸਟ ਅਤੇ ਆਪ੍ਰੇਸ਼ਨ ਵਗੈਰਾ ਕਾਫੀ ਜਿਆਦਾ ਮਹਿੰਗੇ ਹੋ ਚੁੱਕੇ ਹਨ ਅਤੇ ਆਮ ਗਰੀਬ ਲੋਕਾਂ ਲਈ ਇਹ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਕਿਉਂਕਿ ਗਰੀਬ ਲੋਕ ਬਿਮਾਰੀਆਂ ਦੇ ਇਲਾਜ ‘ਤੇ ਲੱਖਾਂ ਰੁਪਏ ਨਹੀਂ ਲਗਾ ਸਕਦੇ ਅਤੇ ਮਹਿੰਗੇ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ।
ਜਿਸ ਕਾਰਨ ਕਈ ਲੋਕਾਂ ਨੂੰ ਜਾਂ ਤਾਂ ਆਪਣੀ ਜਾਨ ਤੱਕ ਗੁਆਉਣੀ ਪੈਂਦੀ ਹੈ ਜਾਂ ਫਿਰ ਸਾਰੀ ਉਮਰ ਬਿਮਾਰੀਆਂ ਨਾਲ ਲੜਨਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹਸਪਤਾਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਥੇ ਹਰ ਬਿਮਾਰੀ ਦਾ ਇਲਾਜ ਸਭਤੋਂ ਸਸਤਾ ਹੁੰਦਾ ਹੈ। ਸਭਤੋਂ ਖਾਸ ਗੱਲ ਇਹ ਹੈ ਕਿ ਇਸ ਹਸਪਤਾਲ ਵਿੱਚ ਜਿਆਦਾਤਰ ਟੈਸਟ ਸਿਰਫ 10 ਅਤੇ 20 ਰੁਪਏ ਵਿੱਚ ਕੀਤੇ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਹਸਪਤਾਲ ਦਾ ਨਾਮ ਏਕਨੂਰ ਨੇਕੀ ਦਾ ਹਸਪਤਾਲ ਹੈ ਅਤੇ ਇਹ ਹਸਪਤਾਲ ਲੁਧਿਆਣਾ ਸ਼ਹਿਰ ਵਿੱਚ ਖੁੱਲ੍ਹਿਆ ਹੈ। ਇਸ ਹਸਪਤਾਲ ਵਿੱਚ ਹਰ ਬਿਮਾਰੀ ਲਈ ਸੂਝਵਾਨ ਡਾਕਟਰ ਉਪਲਬਧ ਹਨ ਅਤੇ ਦਵਾਈਆਂ ਵੀ ਸਿਰਫ ਲਾਗਤ ਮੁੱਲ ਵਿੱਚ ਮਰੀਜਾਂ ਨੂੰ ਦਿਤੀਆਂ ਜਾਂਦੀਆਂ ਹਨ।
ਕਿਉਂਕਿ ਜਿਆਦਾਤਰ ਦਵਾਈਆਂ ਬਹੁਤ ਜਿਆਦਾ ਮਹਿੰਗੀਆਂ ਹੋ ਚੁੱਕੀਆਂ ਹਨ ਅਤੇ ਆਮ ਲੋਕਾਂ ਲਈ ਇਹ ਸੇਵਾ ਬਹੁਤ ਹੀ ਲਾਭਦਾਇਕ ਹੋਵੇਗੀ। ਇਸ ਹਸਪਤਾਲ ਵਿੱਚ ਹਜਾਰਾਂ ਰੁਪਏ ਵਿੱਚ ਹੋਣ ਵਾਲੇ ਟੈਸਟ ਵੀ ਬਹੁਤ ਘੱਟ ਪੈਸਿਆਂ ਵਿੱਚ ਕੀਤੇ ਜਾਂਦੇ ਹਨ। ਇਸੇ ਤਰਾਂ ਡਾਇਲੀਸਿਸ ਦੀ ਗੱਲ ਕਰੀਏ ਤਾਂ ਇਸ ਹਸਪਤਾਲ ਵਿੱਚ ਸਿਰਫ 450 ਰੁਪਏ ਵਿੱਚ ਡਾਇਲੀਸਿਸ ਦੀ ਸੇਵਾ ਦਿੱਤੀ ਜਾ ਰਹੀ ਹੈ।
ਆਮ ਹਸਪਤਾਲਾਂ ਵਿੱਚ ਲੋਕ ਡਾਇਲੀਸਿਸ ‘ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਇਸ ਹਸਪਤਾਲ ਨੂੰ ਖੋਲ੍ਹਣ ਦਾ ਮਕਸਦ ਆਮ ਲੋਕਾਂ ਨੂੰ ਬਹੁਤ ਘੱਟ ਕੀਮਤਾਂ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣਾ ਅਤੇ ਘੱਟ ਖਰਚੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ