ਵੇਰੀਕੋਜ਼ ਵੇਨਜ਼ ਇਹ ਇੱਕ ਬਹੁਤ ਹੀ ਆਮ ਸਮੱਸਿਆ ਹੈ ਜਿਸ ਵਿੱਚ ਪੈਰਾਂ ਅਤੇ ਲੱਤਾਂ ਦੀਆਂ ਨਸਾਂ ਇੱਕ ਜਗ੍ਹਾ ਤੇ ਇਕੱਠੀਆਂ ਹੋਣ ਲੱਗ ਜਾਂਦੀਆਂ ਹਨ ਅਤੇ ਚਮੜੀ ਦੇ ਥੱਲੇ ਦਿਖਾਈ ਦੇਣ ਲੱਗ ਜਾਂਦੀਆਂ ਹਨ। ਜਦੋਂ ਪੈਰਾਂ ਦੀਆਂ ਨਸਾਂ ਦੀ ਬਾਲ ਕਮਜ਼ੋਰ ਹੋ ਜਾਂਦੇ ਹਨ ਤਾਂ ਨਸਾਂ ਕਮਜ਼ੋਰ ਹੋ ਕੇ ਫੁੱਲਣ ਲੱਗਦੀਆਂ ਹਨ ਇਨ੍ਹਾਂ ਨਸਾਂ ਦੇ ਰਾਹੀਂ ਸਾਡਾ ਖੂਨ ਪੈਰਾਂ ਤੋਂ ਦਿਲ ਤਕ ਪਹੁੰਚਦਾ ਹੈ ਪਰ ਇਨ੍ਹਾਂ ਦੇ ਕਮਜ਼ੋਰ ਹੋ ਜਾਣ ਦੇ ਕਾਰਨ ਖੂਨ ਉੱਪਰ ਨੂੰ ਨਹੀਂ ਜਾ ਪਾਉਂਦਾ ਅਤੇ ਪੈਰਾ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ
ਜਿਸ ਨਾਲ ਚੱਲਣ ਫਿਰਨ ਦੀ ਵਿੱਚ ਤਕਲੀਫ਼ ਹੁੰਦੀ ਹੈ ਅਤੇ ਤੁਰਦੇ ਸਮੇਂ ਪੈਰ ਭਾਰੇ ਲੱਗਦੇ ਹਨ। ਲੰਬੇ ਸਮੇਂ ਤਕ ਬੈਠਣ ਤੇ ਪੈਰ ਸੌਂ ਜਾਂਦੇ ਹਨ ਅਤੇ ਕੀੜੀਆਂ ਲੜਨ ਜਿਹਾ ਮਹਿਸੂਸ ਹੁੰਦਾ ਹੈ। ਪੈਰਾਂ ਅਤੇ ਲੱਤਾਂ ਵਿੱਚ ਦਰਦ ਹੁੰਦਾ ਹੈ ਇਸ ਸਮੱਸਿਆ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬੁਢਾਪੇ ਦੀ ਵਿਚ ਲੋਕਾਂ ਨੂੰ ਤੁਰਨਾ ਫਿਰਨਾ ਵੀ ਮੁਸ਼ਕਲ ਹੋ ਜਾਂਦਾ ਹੈ।ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਚਾਰ ਕਲੀਆਂ ਲੱਸਣ ਅਤੇ ਅੱਧਾ ਚਮਚ ਅਜਵਾਇਣ ਚਾਹੀਦੀ ਹੈ।
ਸਭ ਤੋਂ ਪਹਿਲਾਂ ਇਕ ਗਿਲਾਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਇਸ ਵਿੱਚ ਅੱਧਾ ਚਮਚ ਅਜਵਾਇਣ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋਂ ਬਾਅਦ ਇਸ ਵਿਚ ਲਸਣ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਉਬਾਲ ਲਵੋ। ਹੁਣ ਇਸ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਇਕ ਬਰਤਨ ਵਿਚ ਪੁਣ ਲਵੋ ਅਤੇ ਇਸ ਦੀ ਵਰਤੋਂ ਕਰੋ। ਹੁਣ ਇਸ ਦੀ ਵਰਤੋਂ ਸ਼ਾਮ ਨੂੰ ਖਾਣਾ ਖਾਣ ਤੋਂ ਤਕਰੀਬਨ ਇਕ ਘੰਟਾ ਪਹਿਲਾਂ ਕਰਨੀ ਹੈ।
ਇਸ ਘਰੇਲੂ ਨੁਸਖੇ ਦੀ ਵਰਤੋਂ ਦਿਨ ਵਿੱਚ ਦੋ ਵਾਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਲਗਾਤਾਰ ਇਕ ਮਹੀਨਾ ਜ਼ਰੂਰ ਕਰੋ। ਅਜਿਹਾ ਕਰਨ ਨਾਲ ਵੇਰੀਕੋਜ਼ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਜਾਵੇਗੀ। ਦਰਅਸਲ ਲਸਣ ਖੂਨ ਨੂੰ ਪਤਲਾ ਰੱਖਦਾ ਹੈ ਅਤੇ ਨਸਾਂ ਵਿਚ ਖੂਨ ਜੰਮਣ ਨਹੀਂ ਦਿੰਦਾ। ਇਸ ਤੋਂ ਇਲਾਵਾ ਲਸਣ ਸਰੀਰ ਵਿੱਚ ਖ਼ੂਨ ਦੇ ਫਲੋਅ ਨੂੰ ਵੀ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ