ਪਿੰਡਾਂ ਦੇ ਵਿਚ ਅਕਸਰ ਬਹੁਤ ਸਾਰੇ ਲੋਕ ਘਰਾਂ ਖੋਆ ਜਾਂ ਪੰਜੀਰੀ ਬਣਾਉਂਦੇ ਹਨ । ਜਿਨ੍ਹਾਂ ਦੀ ਜੇਕਰ ਸਰਦੀਆਂ ਦੇ ਮੌਸਮ ਵਿੱਚ ਵਰਤੋਂ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸੇ ਤਰ੍ਹਾਂ ਮੇਥਿਆ ਦੀ ਪੰਜੀਰੀ ਵਰਤਣ ਨਾਲ ਵੀ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਕਿਉਂਕਿ ਮੇਥਿਆਂ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਦਰਦਾਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ।ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਤੇ ਮੇਥਿਆਂ ਵਾਲੀ ਪੰਜੀਰੀ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਢਾਈ ਸੌ ਗ੍ਰਾਮ ਪੀਸੇ ਹੋਏ ਮਿੱਥੇ, ਇੱਕ ਲਿਟਰ ਦੁੱਧ,
ਲੋੜ ਅਨੁਸਾਰ ਬੂਰਾ ਖੰਡ, ਦੋ ਕਿਲੋ ਦੇਸੀ ਘਿਓ, ਇੱਕ ਕਿਲੋ ਕਣਕ ਦਾ ਆਟਾ, ਢਾਈ ਸੌ ਗ੍ਰਾਮ ਬਦਾਮ, ਢਾਈ ਸੌ ਗ੍ਰਾਮ ਕਾਜੂ, ਪੰਜਾਹ ਗ੍ਰਾਮ ਅਜਵਾਇਨ, ਪੰਜਾਹ ਗ੍ਰਾਮ ਕਾਲੀ ਮਿਰਚ ਪਾਊਡਰ, ਸੌ ਗ੍ਰਾਮ ਕਮਰ ਕੱਸ, ਸੌ ਗ੍ਰਾਮ ਖਸਖਸ, ਸੌ ਗ੍ਰਾਮ ਮਗਜ ਅਤੇ ਦੋ ਸੌ ਗ੍ਰਾਮ ਪੀਸੀ ਹੋਈ ਗੂੰਦ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਇੱਕ ਲਿਟਰ ਦੁੱਧ ਵਿਚ ਪੀਸੇ ਹੋਏ ਮੇਥੇ ਭਿਓਂ ਕੇ ਇੱਕ ਰਾਤ ਲਈ ਰੱਖ ਦਿਓ। ਅਜਿਹਾ ਕਰਨ ਨਾਲ ਮਿੱਠੇ ਕੌੜੇ ਨਹੀਂ ਰਹਿੰਦੇ। ਹੁਣ ਇਸ ਤੋਂ ਬਾਅਦ ਦੇਸੀ ਘਿਓ ਗਰਮ ਕਰ ਲਵੋ ਉਸ ਤੋਂ ਬਾਅਦ ਇਸ ਵਿਚ ਭਿਓਂਏ ਹੋਏ ਮੇਥੇ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ।
ਇਸ ਤੋਂ ਬਾਅਦ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਕੱਢ ਲਵੋ। ਹੁਣ ਦੇਸੀ ਘਿਓ ਲੈ ਲਵੋ ਉਸ ਵਿੱਚ ਕਣਕ ਦਾ ਆਟਾ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿੱਚ ਪੀਸੀ ਹੋਈ ਗੋਦ ਪਾ ਲਵੋ। ਇਸ ਤੋਂ ਬਾਅਦ ਇਸ ਵਿਚ ਕਮਰ ਕੱਸ ਪਾ ਲਵੋ। ਇਸ ਤੋਂ ਬਾਅਦ ਇਸ ਵਿੱਚ ਕਾਜੂ, ਬਦਾਮ, ਅਜਵਾਇਣ, ਖਸਖਸ, ਕਾਲੀ ਮਿਰਚ ਪਾਊਡਰ ਅਤੇ ਮਗ਼ਜ਼ ਪੀਸ ਕੇ ਉਨ੍ਹਾਂ ਦਾ ਪਾਊਡਰ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਇਸ ਤੋਂ ਬਾਅਦ ਇਸ ਵਿੱਚ ਭੁੰਨੇ ਹੋਏ ਮੇਥੇ ਪਾ ਲਵੋ ਅਤੇ ਚੰਗੀ ਤਰ੍ਹਾਂ ਰਲਾ ਲਵੋ।
ਇਸ ਤੋਂ ਬਾਅਦ ਇਸ ਵਿੱਚ ਬੂਰਾ ਖੰਡ ਪਾ ਲਵੋ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਨੂੰ ਇੱਕ ਬਰਤਨ ਵਿੱਚ ਕੱਢ ਲਓ। ਹੁਣ ਜਦੋਂ ਇਹ ਥੋੜ੍ਹਾ ਜਿਹਾ ਠੰਢਾ ਹੋ ਜਾਵੇ ਉਸ ਤੋਂ ਬਾਅਦ ਇਸ ਦੀਆਂ ਪਿੰਨੀਆਂ ਬਣਾ ਲਵੋ। ਹੁਣ ਰੋਜ਼ਾਨਾ ਇਸ ਦੀ ਵਰਤੋਂ ਕਰੋ ਇਸ ਦੀ ਵਰਤੋਂ ਕਰਨ ਨਾਲ ਜੋੜਾਂ ਦੀ ਦਰਦ ਤੋਂ ਆਸਾਨੀ ਨਾਲ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ