ਕੰਨਾਂ ਵਿੱਚ ਲਗਾਤਾਰ ਵੀਪ ਦੀ ਆਵਾਜ਼ ਆਉਣਾ ਜਾਂ ਛਾਂ ਛਾਂ ਦੀ ਆਵਾਜ਼ ਇਸ ਨੂੰ ਤਿਨਨੀਟਸ ਦਾ ਰੋਗ ਕਿਹਾ ਜਾਂਦਾ ਹੈ। ਇਹ ਰੋਗ ਹਰ ਵਰਗ ਦੇ ਲੋਕਾਂ ਨੂੰ ਆਮ ਕਰ ਕੇ ਹੋ ਜਾਂਦਾ ਹੈ। ਇਸ ਰੋਗ ਵਿਚ ਲੋਕ ਉਮਰ ਤੋਂ ਪਹਿਲਾਂ ਹੀ ਬੋਲ਼ੇ ਹੋ ਜਾਦੇ ਹਨ। ਰੋਗ ਜਿਆਦਾ ਤਰ ਕੰਨਾਂ ਵਿੱਚ ਇਨਫੈਕਸ਼ਨ ਹੋਣ ਕਰਕੇ ਹੁੰਦਾ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਹੋਰ ਵੀ ਗੰਭੀਰ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਇਸ ਰੋਗ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ਇਸ ਘਰੇਲੂ ਨੁਸਖੇ ਦੀ ਹਫਤੇ ਵਿੱਚ ਲਗਾਤਾਰ ਦੋ ਵਾਰ ਵਰਤੋਂ ਕਰਨੀ ਚਾਹੀਦੀ ਹੈ।ਤਿਨਨੀਟਸ ਰੋਗ ਜ਼ਿਆਦਾਤਰ ਕੰਨਾਂ ਦੇ ਪੜਦੇ ਕਮਜ਼ੋਰ ਹੋਣ ਕਰਕੇ ਜਾਂ ਕੰਨਾਂ ਦੇ ਪੜਦੇ ਖੁਸ਼ਕ ਹੋਣ ਕਰਕੇ ਹੁੰਦਾ ਹੈ।
ਇਸ ਰੋਗ ਤੋਂ ਛੁਟਕਾਰਾ ਪਾਉਣ ਦੇ ਲਈ ਕੰਨਾ ਦੀ ਕਸਰਤ ਕਰਨੀ ਚਾਹੀਦੀ ਹੈ। ਕੰਨਾਂ ਦੇ ਪੜਦਿਆਂ ਸੰਬੰਧੀ ਕਈ ਦਿੱਕਤਾਂ ਮੋਬਾਇਲ ਫੋਨ ਦੀ ਜਿਆਦਾ ਵਰਤੋਂ ਕਰਨ ਕਰਕੇ ਹੁੰਦੀਆਂ ਹਨ। ਇਸ ਤੋਂ ਇਲਾਵਾ ਜ਼ਿਆਦਾ ਸੋਰ ਪ੍ਰਦੂਸ਼ਣ ਹੋਣ ਕਰਕੇ ਜਾਂ ਸ਼ੋਰ ਸ਼ਰਾਬੇ ਕਰਕੇ ਵੀ ਹੁੰਦਾ ਹੈ। ਇਸ ਲਈ ਇਸ ਰੋਗ ਤੋਂ ਰਾਹਤ ਪਾਉਣ ਲਈ ਇਸ ਕਸਰਤ ਨੂੰ ਕਰਨਾ ਚਾਹੀਦਾ ਹੈ। ਕਸਰਤ ਕਰਨ ਲਈ ਸਭ ਤੋਂ ਪਹਿਲਾਂ ਨੱਕ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਘੁੱਟ ਕੇ ਫੜ ਲਵੋ। ਭਾਵ ਨੱਕ ਚੰਗੀ ਤਰ੍ਹਾਂ ਬੰਦ ਹੋ ਜਾਵੇ।ਨੱਕ ਬੰਦ ਬੰਦ ਕਰਕੇ ਮੂੰਹ ਚੰਗੀ ਤਰ੍ਹਾਂ ਬੰਦ ਕਰ ਦਵੋ। ਹੁਣ ਸਾਹ ਕੰਨਾਂ ਦੇ ਰਾਹੀਂ ਬਾਹਰ ਕੱਢੋ। ਹੁਣ ਤੁਸੀਂ ਮਹਿਸੂਸ ਕਰੋਗੇ ਕਿ ਕੰਨਾਂ ਵਿਚੋਂ ਹਲਕੀ ਹਲਕੀ ਆਵਾਜ਼ ਆਵੇਗੀ। ਅਜਿਹਾ ਰੋਜ਼ ਕਰਨ ਨਾਲ ਕੰਨਾਂ ਦੇ ਪਰਦਿਆਂ ਸਬੰਧੀ ਦਿੱਕਤਾਂ ਖ ਤ ਮ ਹੋ ਜਾਣਗੀਆਂ।
ਕੰਨਾਂ ਦੇ ਪੜਦੇ ਸਹੀ ਥਾਂ ਤੇ ਆ ਜਾਣਗੇ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪ੍ਰੈਸ਼ਰ ਨਾਲ ਪੀੜਤ ਰੋਗੀ ਇਸ ਕਸਰਤ ਨੂੰ ਨਾ ਕਰਨ। ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਹੋਰ ਦਿੱਕਤ ਆਵੇਗੀ। ਇਸ ਕਸਰਤ ਨੂੰ ਲਗਾਤਾਰ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਕੰਨਾਂ ਦੇ ਵਿੱਚ ਗੰਦਗੀ ਵੀ ਸਾਫ ਹੋ ਜਾਵੇਗੀ। ਸੁਣਨ ਦੇ ਵਿੱਚ ਆਸਾਨੀ ਹੋ ਜਾਵੇਗੀ। ਇਸ ਤੋਂ ਇਲਾਵਾ ਸਰੋਂ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰੋ। ਹੁਣ ਕੋਸੇ ਸਰੋਂ ਦੇ ਤੇਲ ਦੀਆਂ 2 ਬੁੰਦਾ ਕੰਨਾਂ ਦੇ ਵਿਚ ਪਾਓ। ਅਜਿਹਾ ਕਰਨ ਨਾਲ ਵੀ ਕੰਨਾਂ ਵਿੱਚ ਸਫ਼ਾਈ ਹੋਵੇਗੀ। ਅਤੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਅਸਾਨੀ ਨਾਲ ਖ਼ ਤ ਮ ਹੋ ਜਾਣਗੀਆਂ। ਇਸ ਤੋਂ ਇਲਾਵਾ ਕੰਨਾਂ ਦੇ ਪਰਦੇ ਵੀ ਆਪਣੀ ਜਗ੍ਹਾ ਤੇ ਦੁਆਰੇ ਵਾਪਸ ਸਹੀ ਹੋ ਜਾਣਗੇ।
ਇਸ ਲਈ ਰੋਜ਼ਾਨਾ ਅਤੇ ਲਗਾਤਾਰ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੇਲ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ। ਅਜਿਹਾ ਹੋਣ ਨਾਲ ਦਿੱਕਤ ਵੱਧ ਜਾਵੇਗੀ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।